ਸਪੈਸ਼ਲ ਸੈੱਲ ਲੁਧਿਆਣਾ ਵੱਲੋ ਹੈਰੋਇਨ, ਇਲੈਕਟਰੌਨਿਕ ਕੰਡਾ ਤੇ ਖ਼ਾਲੀ ਮੋਮੀ ਲਿਫਾਫੀਆਂ ਸਮੇਤ 2 ਗ੍ਰਿਫ਼ਤਾਰ
ਸੁਖਮਿੰਦਰ ਭੰਗੂ
ਲੁਧਿਆਣਾ 22 ਮਈ 2025 - ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾਂ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰਪਾਲ ਸਿੰਘ PPS, DCP/Investigation, ਲੁਧਿਆਣਾ ਅਮਨਦੀਪ ਸਿੰਘ ਬਰਾੜ PPS ADCP/Investigation, ਲੁਧਿਆਣਾ, ਰਾਜੇਸ਼ ਕੁਮਾਰ PPS ACP/ਡਿਟੈਕਟਿਵ-2 ਲੁਧਿਆਣਾ ਦੀ ਅਗਵਾਈ ਵਿੱਚ ਜੇਰੇ ਨਿਗਰਾਨੀ ਇੰਸਪੈਕਟਰ ਨਵਦੀਪ ਸਿੰਘ, ਇੰਚਾਰਜ ਸਪੈਸ਼ਲ ਸੈੱਲ, ਲੁਧਿਆਣਾ, ਨਸ਼ਿਆਂ ਦੇ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮਿਤੀ 21-05-2025 ਨੂੰ ਸਪੈਸ਼ਲ ਸੈੱਲ, ਲੁਧਿਆਣਾ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਜਿਸ ਤਹਿਤ ਥਾਣਾ ਡਵੀਜ਼ਨ ਨੰ. 7, ਲੁਧਿਆਣਾ ਦੇ ਏਰੀਆ ਵਿੱਚੋਂ 02 ਦੋਸ਼ੀਆਂ ਨੂੰ ਸਮੇਤ ਮੋਟਰਸਾਈਕਲ ਸਪਲੈਂਡਰ ਨੰਬਰ PB-13 AD 3493 ਦੇ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 135 ਗਰਾਮ ਹੈਰੋਇਨ, 25 ਖ਼ਾਲੀ ਪਾਰਦਰਸ਼ੀ ਜ਼ਿਪ ਲਾਕ ਮੋਮੀ ਲਿਫਾਫੀਆਂ ਅਤੇ ਇੱਕ ਇਲੈਕਟਰੌਨਿਕ ਕੰਡਾ ਬਰਾਮਦ ਕੀਤਾ।
ਮਿਤੀ 21-05-2025 ਨੂੰ SI ਮਮਤਾ ਮਿਨਹਾਸ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਦੌਰਾਨੇ ਗਸਤ ਟੀ-ਪੁਆਇੰਟ ਨੇੜੇ ਬਾਬਾ ਜਸਵੰਤ ਸਿੰਘ ਹਸਪਤਾਲ ਲੁਧਿਆਣਾ ਤੋ ਦੋਸ਼ੀਆਂ ਅੰਕਿਤ ਪੁੱਤਰ ਰੋਤਾਸ਼ ਪਾਸੀ ਵਾਸੀ ਲੁਧਿਆਣਾ ਅਤੇ ਪ੍ਰਿੰਸ ਪੁੱਤਰ ਲੇਟ ਰੋਹਿਤ ਵਾਸੀ ਲੁਧਿਆਣਾ ਨੂੰ ਸਮੇਤ ਮੋਟਰਸਾਈਕਲ ਸਪਲੈਂਡਰ ਨੰਬਰ PB-13 AD 3493 ਰੰਗ ਕਾਲਾ ਦੇ ਕਾਬੂ ਕਰ ਕੇ ਜ਼ਾਬਤੇ ਅਨੁਸਾਰ ਤਲਾਸ਼ੀ ਅਮਲ ਵਿੱਚ ਲਿਆ ਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 135 ਗਰਾਮ ਹੈਰੋਇਨ, 25 ਖ਼ਾਲੀ ਪਾਰਦਰਸ਼ੀ ਜਿੱਪ ਲਾਕ ਮੋਮੀ ਲਿਫਾਫੀਆਂ ਅਤੇ ਇੱਕ ਇਲੈਕਟਰੌਨਿਕ ਕੰਡਾ ਬਰਾਮਦ ਕੀਤਾ। ਦੋਸ਼ੀਆਂ ਦੇ ਖ਼ਿਲਾਫ਼ ਮੁਕੱਦਮਾ ਨੰ. 134 ਮਿਤੀ 21.05:2025 ਜੁਰਮ 21B-61-85 NDPS Act ਥਾਣਾ ਡਵੀਜ਼ਨ ਨੰ. 7, ਲੁਧਿਆਣਾ ਦਰਜ ਰਜ਼ਿਸਟਰ ਕਰਵਾ ਕੇ ਦੋਸ਼ੀਆਂ ਨੂੰ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ। ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।