ਸਕੂਟਰੀ 'ਤੇ ਜਾ ਰਹੇ ਕੌਂਸਲਰ ਪਤੀ ਨੂੰ ਧੱਫਾ ਮਾਰ ਕੇ ਸੁੱਟਿਆ ਤੇ ਕਰ ਗਏ ਵੱਡਾ ਕਾਰਾ...
ਰੋਹਿਤ ਗੁਪਤਾ
ਗੁਰਦਾਸਪੁਰ : ਦਿਨ ਦਿਹਾੜੇ ਗੁਰਦਾਸਪੁਰ ਸ਼ਹਿਰ ਦੇ ਵਾਰਡ ਨੰਬਰ ਨੌ ਤੋਂ ਮੌਜੂਦਾ ਕਾਂਗਰਸੀ ਕੌਂਸਲਰ ਦੇ ਪਤੀ ਅਸ਼ੋਕ ਭੁੱਟੋ ਜੋ ਕਿ ਆਪਣੀ ਐਕਟੀਵਾ ਤੇ ਕਿਸੇ ਕੰਮ ਲਈ ਜਾ ਰਹੇ ਸਨ, ਦੀ ਪੰਜ ਤੋਲੇ ਦੀ ਸੋਨੇ ਦੀ ਚੈਨ ਲਾਹ ਦੋ ਮੋਟਰਸਾਈਕਲ ਸਵਾਰ ਫਰਾਰ ਹੋ ਗਏ । ਕੌਂਸਲਰ ਪਤੀ ਦਾ ਕਹਿਣਾ ਹੈ ਕਿ ਦੋ ਨੌਜਵਾਨ ਉਦੋਂ ਤੋਂ ਹੀ ਉਸਦੇ ਪਿੱਛੇ ਲੱਗ ਗਏ ਸਨ ਜਦੋਂ ਉਹ ਪਠਾਨਕੋਟ ਰੋਡ ਦਾ ਰੇਲਵੇ ਫਾਟਕ ਕਰਾਸ ਕਰਕੇ ਪੰਡੋਰੀ ਰੋਡ ਤੇ ਜਾ ਰਿਹਾ ਸੀ।
ਮੋਟਰਸਾਈਕਲ ਸਵਾਰ ਇਹਨਾਂ ਨੌਜਵਾਨਾਂ ਨੇ ਥੋੜੀ ਅੱਗੇ ਜਾ ਕੇ ਇੱਕ ਸ਼ੈਲਰ ਦੇ ਨੇੜੇ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਧੱਫਾ ਮਾਰ ਕੇ ਸੁੱਟ ਦਿੱਤਾ ਅਤੇ ਉਸ ਦੇ ਗਲੇ ਵਿੱਚ ਪਾਈ ਹੋਈ ਲਗਭਗ ਸਾਢੇ ਪੰਜ ਤੋਲੇ ਦੀ ਚੇਨ ਜਿਸ ਦੀ ਕੀਮਤ 5 ਲੱਖ ਰੁਪਏ ਤੋਂ ਉੱਪਰ ਬਣਦੀ ਹੈ ਖੋਹ ਕੇ ਲੈ ਗਏ ।ਅਸ਼ੋਕ ਭੁੱਟੋ ਨੇ ਦੱਸਿਆ ਕਿ ਉਸ ਨੇ ਤੁਰੰਤ ਇਸ ਦੀ ਸੂਚਨਾ ਸਿਟੀ ਪੁਲਿਸ ਗੁਰਦਾਸਪੁਰ ਨੂੰ ਦੇ ਦਿੱਤੀ ਹੈ ਤੇ ਪੁਲਿਸ ਨੇ ਪਹੁੰਚ ਕੇ ਜਾਂ ਸ਼ੁਰੂ ਕਰ ਦਿੱਤੀ ਹੈ। ਭੁੱਟੋ ਨੇ ਕਿਹਾ ਕਿ ਸਮੇਂ ਪੰਜਾਬ ਵਿੱਚ ਜੰਗਲ ਰਾਜ ਚੱਲ ਰਿਹਾ ਹੈ।