ਵੱਡੀ ਖ਼ਬਰ: ਦਲ ਖ਼ਾਲਸਾ ਦੇ ਮੁਖੀ ਸਮੇਤ ਕਈ ਜ਼ਿਲ੍ਹਿਆਂ ਦੇ ਆਗੂ ਪੁਲਿਸ ਵੱਲੋਂ ਨਜ਼ਰਬੰਦ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 25 ਜਨਵਰੀ 2025- ਦਲ ਖ਼ਾਲਸਾ ਦੇ ਮੁਖੀ ਕੰਵਲਪਾਲ ਸਿੰਘ ਬਿੱਟੂ ਨੂੰ ਪੁਲਿਸ ਦੇ ਵੱਲੋਂ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ, ਦਲ ਖ਼ਾਲਸਾ ਨੇ ਭਲਕੇ 26 ਜਨਵਰੀ ਨੂੰ ਗੁਰਦਾਸਪੁਰ ਵਿੱਚ ਇੱਕ ਮਾਰਚ ਗਣਤੰਤਰ ਦਿਵਸ ਦੇ ਵਿਰੋਧ ਵਿੱਚ ਕੱਢਣਾ ਸੀ, ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਬਿੱਟੂ ਸਮੇਤ ਸਾਰੇ ਦਲ ਖ਼ਾਲਸਾ ਦੇ ਆਗੂਆਂ ਤੇ ਵਰਕਰਾਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਬਿੱਟੂ ਨੇ ਦੱਸਿਆ ਕਿ ਊਨ੍ਹਾਂ ਨਾਲ ਬੀਤੇ ਕੱਲ੍ਹ ਪੁਲਿਸ ਪ੍ਰਸਾਸ਼ਨ ਨੇ ਸੰਪਰਕ ਕੀਤਾ ਅਤੇ ਕਿਹਾ ਕਿ ਤੁਹਾਨੂੰ (ਦਲ ਖ਼ਾਲਸਾ ਨੂੰ) ਮਾਰਚ ਕਰਨ ਦੀ ਅਸੀਂ ਆਗਿਆ ਨਹੀਂ ਦੇ ਸਕੇ, ਸਾਡਾ ਪੁਲਿਸ ਪ੍ਰਸਾਸ਼ਨ ਨੂੰ ਇਹ ਜਵਾਬ ਸੀ ਕਿ ਇੱਕ ਹਫ਼ਤਾ ਹੋ ਗਿਆ ਹੈ ਅਤੇ ਅਸੀਂ ਪਹਿਲਾਂ ਹੀ ਆਪਣਾ ਪ੍ਰੋਗਰਾਮ ਐਲਾਨ ਚੁੱਕੇ ਹਾਂ, ਐਨ ਮੌਕੇ ਤੇ ਅਸੀਂ ਆਪਣਾ ਪ੍ਰੋਗਰਾਮ ਨਹੀਂ ਬਦਲ ਸਕਦੇ ਤਾਂ ਪੁਲਿਸ ਦਾ ਜਵਾਬ ਸੀ ਕਿ ਅਸੀਂ ਤੁਹਾਡਾ ਪ੍ਰੋਗਰਾਮ ਰੱਦ ਕਰਦੇ ਹਾਂ।
ਹੋਰ ਵੇਰਵਿਆਂ ਦੀ ਉਡੀਕ
Click to Follow Babushahi Facebook page →