ਮਾਤਾ ਕੌੜੀ ਕੌਰ ਬਿਸਨਗੜ ਨੇ ਇੱਕ ਮਹੀਨੇ ਦੀ ਪੈਨਸ਼ਨ ਹੜ ਪੀੜਤਾਂ ਲਈ ਦਾਨ ਕੀਤੀ
ਲੋਕ ਹੜ ਪੀੜਤਾਂ ਦੀ ਮੱਦਦ ਲਈ ਅੱਗੇ ਆਉਣ.. ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 3 ਸਤੰਬਰ 2025:- ਪੰਜਾਬ ਵਿੱਚ ਹੜਾਂ ਦੀ ਮਾਰ ਲਗਾਤਾਰ ਝੱਲ ਰਿਹਾ ਹੈ। ਹੜਾ ਦੇ ਕਾਰਨ ਬਹੁਤ ਵੱਡਾ ਨੁਕਸਾਨ ਹੋ ਗਿਆ, ਜਿਸ ਵਿੱਚ ਘਰ ਢਹਿ-ਢੇਰੀ ਹੋ ਗਏ,ਕਾਫੀ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ,ਪਸੂਆਂ ਦਾ ਨੁਕਸਾਨ,ਫਸਲਾਂ ਤਬਾਹ ਹੋ ਗਈਆਂ ਅਤੇ ਹੋਰ ਬਹੁਤ ਕੁਝ ਹੋ ਗਿਆ। ਮਾਤਾ ਕੌੜੀ ਕੌਰ ਬਿਸਨਗੜ ਨੇ ਆਪਣੀ ਇੱਕ ਮਹੀਨੇ ਦੀ ਪੈਨਸ਼ਨ ਹੜ ਪੀੜਤਾਂ ਲਈ ਗੁ:ਦੂਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ ਪਟਿਆਲਾ ਵਿਖੇ,ਦਾਨ ਕੀਤੀ।ਜਨ ਜਨ ਜਨਵਾਦੀ ਪਾਰਟੀ ਪੰਜਾਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਨੇ ਕਿਹਾ ਕਿ ਲੋਕ ਵੱਧ ਤੋਂ ਵੱਧ ਹੜ ਪੀੜਤਾਂ ਦੀ ਮੱਦਦ ਲਈ ਅੱਗੇ ਆਉਣ ਤਾਂ ਜੋ ਪੀੜਤਾਂ ਮੱਦਦ ਕੀਤੀ ਜਾ ਸਕੇ।ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਹੜ੍ਹ ਪੀੜਤਾਂ ਦੀ ਮੱਦਦ ਲਈ 50 ਹਜ਼ਾਰ ਕਰੋੜ ਦਾ ਪੈਕੇਜ ਦੇਵੇ ਅਤੇ ਪੰਜਾਬ ਦਾ ਸਾਰਾ ਕਰਜਾ ਮੁਆਫ਼ ਕਰੇ।ਜਾਗਦੇ ਰਹੋ ਕਲੱਬ ਵੀ ਹੜ ਪੀੜਤਾਂ ਦੀ ਮੱਦਦ ਲਈ ਸੇਵਾ ਕਰ ਰਿਹਾ ਹੈ।ਜਿੱਥੇ ਕੋਈ ਰਾਸ਼ਨ,ਦਵਾਈਆਂ,ਪੀਣ ਵਾਲਾ ਪਾਣੀ ਅਤੇ ਹੋਰ ਲੋੜੀਦਾ ਸਮਾਨ ਦੀ ਲੋੜ ਹੋਵੇ,ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ।ਇਸ ਮੌਕੇ ਮੈਨੇਜਰ ਭਾਗ ਸਿੰਘ ਚੌਹਾਨ,ਮੀਤ ਮੈਨੇਜਰ ਮਨਦੀਪ ਸਿੰਘ ਭਲਵਾਨ,ਮੀਤ ਮੈਨੇਜਰ ਜਸਵਿੰਦਰ ਸਿੰਘ,ਮਾਤਾ ਕੌੜੀ ਕੌਰ, ਜਨ ਜਨਵਾਦੀ ਪਾਰਟੀ ਪੰਜਾਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਮਨਜੀਤ ਸਿੰਘ ਪਵਾਰ,ਰਜਨੀਸ਼ ਸਿੰਘ ਖਜ਼ਾਨਚੀ,ਰਘਵੀਰ ਸਿੰਘ,ਅਵਤਾਰ ਸਿੰਘ ਬਿਸਨਗੜ,ਗਗਨਦੀਪ ਸਿੰਘ ਪੂਨੀਆਂ,ਅਤੇ ਚਰਨਜੀਤ ਸਿੰਘ ਜਾਗਦੇ ਰਹੋ ਹਾਜ਼ਰ ਸੀ।