ਬਿਜਲੀ ਕਾਮਿਆਂ ਦੀਆਂ ਜਥੇਬੰਦੀਆਂ ਦੇ ਸੱਦੇ ਤਹਿਤ ਸਰਕਲ ਦਫ਼ਤਰ ਅੱਗੇ ਰੋਸ ਧਰਨਾ
ਅਸ਼ੋਕ ਵਰਮਾ
ਬਰਨਾਲਾ, 30 ਅਕਤੂਬਰ 2025 :ਪੀਐਸਈਬੀ ਇੰਪਲਾਈਜ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਐਸੋਸੀਏਸ਼ਨ ਆਫ ਯੂਨੀਅਨ ਇੰਜੀਨੀਅਰ ਅਤੇ ,ਪੈਨਸ਼ਨਰ ਯੂਨੀਅਨ ਪਾਵਰ ਕੌਮ ਦੇ ਸੱਦੇ ਤੇ ਬਿਜਲੀ ਕਾਮਿਆਂ ਨੇ ਪੰਜਾਬ ਸਰਕਾਰ ਵੱਲੋਂ ਅਦਾਰੇ ਦੀਆਂ ਕੀਮਤੀ ਜਾਇਦਾਦਾਂ ਵੇਚਣ ਦੇ ਵਿਰੁੱਧ, ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਮਨਵਾਉਣ ਤੋਂ ਇਲਾਵਾ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਿਜਲੀ ਸੋਧ ਬਿਲ 2025 ਪਾਸ ਕਰਨ ਦੀ ਕੀਤੀ ਜਾ ਰਹੀ ਤਿਆਰੀ ਦੇ ਵਿਰੋਧ ਵਿੱਚ ਰੋਸ ਧਰਨਾ ਦਿੱਤਾ। ਇਸ ਧਰਨੇ ਵਿੱਚ ਸਰਕਲ ਬਰਨਾਲਾ ਅਧੀਨ ਪੈਂਦੀਆਂ ਸਾਰੀਆਂ ਡਿਵੀਜ਼ਨਾਂ ਦੇ ਆਗੂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਪੰਜਾਬ ਸਰਕਾਰ ਪਾਵਰ ਸੈਕਟਰ ਦੇ ਇਸ ਅਦਾਰੇ ਦਾ ਲੋਕ/ਮੁਲਾਜ਼ਮ ਪੱਖ ਤੋਂ ਵਿਸਥਾਰ ਕਰਨ ਦੀ ਬਜਾਏ ਇਹਨਾਂ ਦੀਆਂ ਕੀਮਤੀ ਜਾਇਦਾਦਾਂ ਵੇਚਣ ਦੇ ਰਾਹ ਤੁਰ ਪਈ ਹੈ।
ਇਸ ਤੋਂ ਇਲਾਵਾ ਬਿਜਲੀ ਕਰਮਚਾਰੀਆਂ ਦੀਆਂ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਲਗਾਈ ਗਈ ਡਿਊਟੀ ਸਕੱਤਰ ਪਾਵਰ ਦੇ ਪੱਤਰ ਅਨੁਸਾਰ ਕ੍ਰਿਟੀਕਲੀ ਡਿਊਟੀਆਂ ਵਾਲੇ ਕਰਮਚਾਰੀਆਂ ਦੀਆਂ ਕੱਟੀਆਂ ਜਾਣ ਦੀ ਵੀ ਜ਼ੋਰਦਾਰ ਮੰਗ ਕੀਤੀ ਗਈ। 02-11-2025 ਨੂੰ ਪੰਜਾਬ ਪੱਧਰ ਦਾ ਵਿਸ਼ਾਲ ਸੂਬਾਈ ਧਰਨਾ ਬਿਜਲੀ ਮੰਤਰੀ ਪੰਜਾਬ ਸਰਕਾਰ ਦੇ ਖ਼ਿਲਾਫ਼ ਲੁਧਿਆਣੇ ਵਿੱਚ ਦਿੱਤਾ ਜਾਵੇਗਾ ਇਸ ਧਰਨੇ ਤੋਂ ਬਾਅਦ ਬਿਜਲੀ ਮੰਤਰੀ ਦੀ ਰਿਹਾਇਸ਼ ਵੱਲ ਰੋਹ ਭਰਪੂਰ ਮਾਰਚ ਕੀਤਾ ਜਾਵੇਗਾ। ਅੱਜ ਦੇ ਇਸ ਧਰਨੇ ਵਿੱਚ ਅਮਰਜੀਤ ਸਿੰਘ ਸ਼ਹਿਣਾ, ਰਜਿੰਦਰਪਾਲ ਸਿੰਘ ਸੀ ਐਚ ਬੀ, ਸੁਖਦੇਵ ਸਿੰਘ ਸੀਐਚਬੀ, ਹਰਭੋਲ ਸਿੰਘ, ਸੁਖਦੇਵ ਸਿੰਘ ਜਲੂਰ, ਗੁਰਜੀਤ ਸਿੰਘ, ਕਮਲਜੀਤ ਸਿੰਘ, ਸੁਖਜੰਟ ਸਿੰਘ, ਗੁਰਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਸਿਆਮ ਲਾਲ, ਇਕਬਾਲ ਮੁਹੰਮਦ, ਨਰਾਇਣ ਦੱਤ, ਕੁਲਵੀਰ ਸਿੰਘ, ਹਰਬੰਸ ਸਿੰਘ ਦੀਦਾਰਗੜ੍ਹ ,ਸਤਿੰਦਰ ਪਾਲ ਸਿੰਘ, ਜਗਤਾਰ ਸਿੰਘ ਖੇੜੀ, ਅਮਨਿੰਦਰ ਸਿੰਘ ਬਰਨਾਲਾ, ਕੌਰ ਸਿੰਘ ਸੋਹੀ, ਰਘਵੀਰ ਸਿੰਘ ਸੂਬਾ ਆਗੂ ਨੇ ਸੰਬੋਧਨ ਕੀਤਾ। ਇਸ ਧਰਨੇ ਦੀ ਪ੍ਰਧਾਨਗੀ ਗੁਰਲਾਭ ਸਿੰਘ ਨੇ ਕੀਤੀ ਅਤੇ ਸਟੇਜ ਦੀ ਕਾਰਵਾਈ ਕੁਲਵੰਤ ਸਿੰਘ ਨੇ ਨਿਭਾਈ। ਬੁਲਾਰਿਆਂ ਨੇ ਨਿੱਜੀ ਕਰਨ ਉਦਾਰੀਕਰਨ ਵਿਸ਼ਵੀ ਕਰਨ ਦੀ ਨੀਤੀ ਵਿਰੁੱਧ ਹਰ ਸੰਘਰਸ਼ ਸੱਦੇ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।