ਪੰਜਾਬ ਸਰਕਾਰ ਅਕਾਸਦੀਪ ਨੂੰ ਸ਼ਹੀਦ ਮੰਨ ਕੇ ਪਰਿਵਾਰ ਨੂੰ ਸਹਾਇਤਾ ਰਾਸ਼ੀ ਦੇਵੇ : ਡਾ. ਗੁਰਚਰਨ ਭਗਤੂਆਣਾ
ਜੈਤੋ ,24 ਮਈ (ਮਨਜੀਤ ਸਿੰਘ ਢੱਲਾ)-
ਦਹਿਸ਼ਤਗਰਦਾਂ ਵੱਲੋਂ ਕੀਤੇ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਚ ਵਿਚਕਾਰ ਸ਼ੁਰੂ ਹੋਈ ਜੰਗ ਸਮੇਂ ਜੰਮੂ ਕਸ਼ਮੀਰ ਵਿਖੇ ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ਚ ਸ਼ਹੀਦ ਹੋਣ ਵਾਲੇ ਵੀਹ ਸਾਲਾਂ ਅਗਨੀ ਵੀਰ ਅਕਾਸਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਪਿੰਡ ਚਹਿਲ (ਫਰੀਦਕੋਟ )ਨੂੰ ਕੇਂਦਰ ਸਰਕਾਰ ਵੱਲੋਂ ਅੱਜ ਤੱਕ ਨਾਂ ਤਾਂ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ ਤੇ ਨਾਂ ਹੀ ਪਰਿਵਾਰ ਲਈ ਕੋਈ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਗਿਆ, ਇਹ ਘਟਨਾ ਅਗਨੀ ਵੀਰਾਂ ਦੇ ਪਰਿਵਾਰਾਂ ਲਈ ਚਿੰਤਾਂ ਦਾ ਵਿਸ਼ਾਂ ਬਣ ਗਈ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵਕ ਅਤੇ ਯੂਥ ਐਵਾਰਡੀ ਡਾ. ਗੁਰਚਰਨ ਭਗਤੂਆਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਡਾ. ਭਗਤੂਆਣਾ ਨੇ ਕਿਹਾ ਕਿ ਫੌਜੀ ਵਰਦੀ ਵਿੱਚ ਅਗਨੀ ਵੀਰ ਵੀ ਬਾਡਰਾਂ ਤੇ ਦੇਸ਼ ਦੀ ਰੱਖਿਆ ਕਰਦੇ ਸ਼ਹੀਦ ਹੋ ਰਹੇ ਹਨ । ਪਰ ਉਨ੍ਹਾਂ ਨਾਲ ਕੇਂਦਰ ਸਰਕਾਰ ਵੱਡਾ ਵਿਤਕਰਾ ਕਰ ਰਹੀ ਹੈ। ਅਗਨੀ ਵੀਰ ਸ਼ਹੀਦ ਅਕਾਸ਼ਦੀਪ ਵੱਲੋਂ ਦਿੱਤੀ ਸ਼ਹਾਦਤ ਇੱਕ ਬੇਮਿਸਾਲ ਹੌਸਲੇ ਅਤੇ ਦੇਸ਼ ਪ੍ਰਤੀ ਨਿਭਾਉਣ ਵਾਲੇ ਫਰਜ਼ ਦੀ ਮਿਸਾਲ ਹੈ । ਪਰ ਪੰਜਾਬ ਸਰਕਾਰ ਵੀ ਉਸ ਦੀ ਕੁਰਬਾਨੀ ਨੂੰ ਅਣਗੌਲਿਆਂ ਕਰ ਰਹੀ ਹੈ।
ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਾਂ ਤਾਂ ਅਗਨੀ ਵੀਰ ਭਰਤੀ ਬੰਦ ਕੀਤੀ ਜਾਵੇ ਜਾਂ ਫਿਰ ਅਗਨੀ ਵੀਰਾਂ ਨੂੰ ਫੌਜ ਵਾਲੀਆਂ ਸਾਰੀਆਂ ਸਹੂਲਤਾਂ ਤੇ ਸਨਮਾਨ ਦਿੱਤੇ ਜਾਣ ।
ਡਾ. ਭਗਤੂਆਣਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ 25 ਮਈ ਦਿਨ ਦਿਨ ਐਤਵਾਰ ਨੂੰ ਅਕਾਸ਼ਦੀਪ ਦੀ ਆਂਤਮਿਕ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਹੋਵੇਗਾ,ਇਸ ਤੋਂ ਪਹਿਲਾਂ ਉਸ ਨੂੰ ਸ਼ਹੀਦ ਦਾ ਦਰਜਾ ਦੇ ਕੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇ।