ਪਿੰਡ ਵਿੱਚ ਲੱਗਣ ਵਾਲੇ ਲੁੱਕ ਪਲਾਂਟ ਦੇ ਖਿਲਾਫ ਲੋਕ ਹੋਏ ਇਕੱਠੇ
ਕਿਸਾਨ ਆਗੂ ਵੀ ਆਏ ਪਿੰਡ ਦੇ ਲੋਕਾਂ ਦੇ ਸਮਰਥਨ ਵਿੱਚ
ਪਲਾਂਟ ਦਾ ਮਾਲਕ ਕਹਿੰਦਾ ਪਰਮਿਸ਼ਨ ਕੀਤੀ ਹੈ ਅਪਲਾਈ
ਰੋਹਿਤ ਗੁਪਤਾ
ਗੁਰਦਾਸਪੁਰ , 24 ਸਿਤੰਬਰ 2026 :
ਪਿੰਡ ਗੋਸਲ ਛੰਬ ਨੂੰ ਜਾਂਦੇ ਰਸਤੇ ਵਿੱਚ ਲੁੱਕ ਪਲਾਂਟ ਲੱਗਣ ਦੇ ਖਿਲਾਫ ਆਲੇ ਦੁਆਲੇ ਦੇ ਪਿੰਡ ਵਾਸੀ ਇਕੱਠੇ ਹੋ ਗਏ ਹਨ ਤੇ ਉਹਨਾਂ ਦੇ ਸਮਰਥਨ ਵਿੱਚ ਕਿਸਾਨ ਆਗੂ ਵੀ ਮੈਦਾਨ ਵਿੱਚ ਆ ਗਏ ਹਨ। ਇਕੱਠੇ ਹੋਏ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਲੁੱਕ ਪਲਾਂਟ ਦੇ ਨਜ਼ਦੀਕ ਹੀ ਰਿਹਾਇਸ਼ੀ ਇਲਾਕਾ ਪੈਂਦਾ ਹੈ । ਜੇਕਰ ਇੱਥੇ ਇਹ ਪਲਾਂਟ ਲੱਗਦਾ ਹੈ ਤਾਂ ਪਲਾਂਟ ਦੇ ਪ੍ਰਦੂਸ਼ਣ ਕਾਰਨ ਇਲਾਕੇ ਦੇ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਦਕਿ ਸਕੂਲ ਜਾਣ ਵਾਲੇ ਬੱਚਿਆਂ ਲਈ ਵੀ ਇਧਰੋਂ ਲੰਘਣਾ ਔਖਾ ਹੋ ਜਾਏਗਾ । ਪਿੰਡ ਵਾਸੀਆਂ ਅਤੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਇੱਥੇ ਪਲਾਂਟ ਨਹੀਂ ਲੱਗਣ ਦੇਣਗੇ ਅਤੇ ਇਸ ਦੇ ਲਈ ਜੇਕਰ ਉਹਨ ਨੂੰ ਕਈ ਦਿਨ ਡਟਣਾ ਪੈਂਦਾ ਹੈ ਤਾਂ ਉਹ ਪਿੱਛੇ ਨਹੀਂ ਹਟਣਗੇ।
ਉਥੇ ਹੀ ਪਲਾਂਟ ਮਾਲਕ ਕਪਿਲ ਦਾ ਕਹਿਣਾ ਹੈ ਕਿ ਉਸਨੇ ਪਲਾਟ ਦੀ ਪਰਮਿਸ਼ਨ ਅਪਲਾਈ ਕੀਤੀ ਹੋਈ ਹੈ ਅਤੇ ਅਜੇ ਪਲਾਂਟ ਸ਼ੁਰੂ ਨਹੀਂ ਹੋਇਆ । ਜਿੱਥੇ ਪਲਾਂਟ ਲਗਾਇਆ ਜਾ ਰਿਹਾ ਹੈ ਉਥੋਂ ਰਿਆਇਸ਼ੀ ਇਲਾਕਾ ਦੋ ਦੋ ਕਿਲੋਮੀਟਰ ਦੂਰ ਹੈ, ਇਸ ਲਈ ਇਹ ਜਗ੍ਹਾ ਚੁਣੀ ਗਈ ਸੀ। ਜੇਕਰ ਪਿੰਡ ਵਾਸੀਆਂ ਨੂੰ ਕੋਈ ਇਤਰਾਜ਼ ਹੈ ਤਾਂ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰ ਸਕਦੇ ਹਨ ।
- Download Babushahi App
-
-