← ਪਿਛੇ ਪਰਤੋ
ਨਰਕ ਨਹੀਂ ਤਾਂ ਨਰਕ ਤੋਂ ਘੱਟ ਵੀ ਨਹੀਂ ਹੈ ਧਾਰੀਵਾਲ ਦੀ ਨਵੀਂ ਆਬਾਦੀ ਦੇ ਇਨ੍ਹਾਂ ਤਿੰਨ ਪਰਿਵਾਰਾਂ ਦੀ ਜ਼ਿੰਦਗੀ ਰੋਹਿਤ ਗੁਪਤਾ ਗੁਰਦਾਸਪੁਰ , 21 ਸਤੰਬਰ 2025- ਗੁਰਦਾਸਪੁਰ ਦੇ ਨਜ਼ਦੀਕੀ ਕਸਬਾ ਧਾਰੀਵਾਲ ਦੇ ਵਾਰਡ ਨੰਬਰ 9 ਵਿੱਚ ਪੈਂਦੀ ਨਵੀਂ ਆਬਾਦੀ ਦੀ ਇੱਕ ਤੰਗ ਜਿਹੀ ਗਲੀ ਵਿੱਚ ਰਹਿਣ ਵਾਲੇ ਤਿੰਨ ਪਰਿਵਾਰਾਂ ਦੀ ਜ਼ਿੰਦਗੀ ਨਰਕ ਤੋਂ ਘੱਟ ਨਹੀਂ ਹੈ । ਗਲੀ ਵਿੱਚ ਗਾਰੇ ਯੁਕਤ ਪਾਣੀ ਲਗਾਤਾਰ ਖੜਾ ਰਹਿੰਦਾ ਹੈ ਅਤੇ ਹੁਣ ਆਲੇ ਦੁਆਲੇ ਬਦਬੂ ਫੈਲਣੀ ਸ਼ੁਰੂ ਹੋ ਗਈ ਹੈ। ਇੱਕ ਪਰਿਵਾਰ ਵਿੱਚ ਇੱਕ ਬੱਚਾ ਵੀ ਹੈ ਜਿਸ ਨੂੰ ਜਰਾ ਜਿਹੀ ਬਰਸਾਤ ਹੋਣ ਤੇ ਵੀ ਸਕੂਲ ਤੋਂ ਛੁੱਟੀ ਕਰਨੀ ਪੈਂਦੀ ਹੈ ਕਿਉਂਕਿ ਗਲੀ ਵਿੱਚੋ ਲੰਘਿਆ ਨਹੀਂ ਜਾ ਸਕਦਾ । ਦਰਅਸਲ ਕਰੀਬ 30 ਸਾਲ ਪਹਿਲਾਂ ਬਸੇ ਇਸ ਇਲਾਕੇ ਵਿੱਚ ਅਜੇ ਤੱਕ ਸੀਵਰੇਜ ਨਹੀਂ ਪਿਆ । ਗਲੀਆਂ ਦੀਆਂ ਨਾਲੀਆਂ ਦੀ ਨਿਕਾਸੀ ਲਈ ਵੱਡੇ ਨਾਲੇ ਬਣਾਏ ਗਏ ਸਨ ਜਿਨਾਂ ਦੀ ਨਿਕਾਸੀ ਨਹਿਰ ਦੇ ਸੂਏ ਵਿੱਚ ਕੀਤੀ ਗਈ ਸੀ ਪਰ ਦੋ ਸਾਲ ਹੋ ਗਏ ਅੱਗੋਂ ਨਾਲੇ ਬੰਦ ਹਨ। ਨਾਲਿਆਂ ਤੇ ਉਹ ਸਾਰੀਆਂ ਹੋ ਗਈਆਂ ਹਨ ਅਤੇ ਨਿਕਾਸੀ ਨਹੀਂ ਹੁੰਦੀ । ਜਰਾ ਜਿਹੀ ਬਰਸਾਤ ਹੋਣ ਤੇ ਨਾਲਿਆਂ ਦਾ ਪਾਣੀ ਬੈਕ ਮਾਰਨ ਲੱਗ ਪੈਂਦਾ ਹੈ ਅਤੇ ਇਹ ਗਲੀ ਨੀਵੀਂ ਹੋਣ ਕਾਰਨ ਸਾਰਾ ਪਾਣੀ ਇਧਰ ਹੀ ਆ ਜਾਂਦਾ ਹੈ। ਤੇ ਫਿਰ ਘਰਾਂ ਵਿੱਚ ਵੀ ਕਾਫੀ ਦੇਰ ਤੱਕ ਖੜਾ ਰਹਿੰਦਾ ਹੈ। ਕਈ ਵਾਰ ਨਗਰ ਕੌਂਸਲ ਅਧਿਕਾਰੀਆਂ, ਪ੍ਰਧਾਨ ਅਤੇ ਇਲਾਕੇ ਦੇ ਕੌਂਸਲਰ ਨੂੰ ਸਮੱਸਿਆ ਤੋਂ ਜਾਣੂ ਕਰਵਾਉਣ ਦੇ ਬਾਵਜੂਦ ਹੱਲ ਨਹੀਂ ਹੋਇਆ ਤਾਂ ਹੁਣ ਇਹ ਪਰਿਵਾਰ ਡਿਪਟੀ ਕਮਿਸ਼ਨਰ ਤੱਕ ਪਹੁੰਚ ਕਰਨ ਅਤੇ ਮੁੱਖ ਮੰਤਰੀ ਨੂੰ ਪੱਤਰ ਲਿਖਣ ਦੀ ਗੱਲ ਕਹਿ ਰਹੇ ਹਨ।
Total Responses : 253