ਡੱਲੇ ਦੇ ਮੇਲੇ ਤੇ ਭਾਈ ਲਾਲੋ ਜੀ ਦੇ ਸਥਾਨ ਤੇ ਫਰੀ ਮੈਡੀਕਲ ਕੈਂਪ ਲਗਾਇਆ
ਸੰਗਤਾਂ ਨੂੰ ਦਿੱਤੀਆਂ ਮੁਕਤ ਦਵਾਈਆਂ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 21 ਸਤੰਬਰ 2025 ਇਤਿਹਾਸਿਕ ਪਿੰਡ ਡੱਲਾ ਵਿਖੇ ਬ੍ਰਹਮ ਗਿਆਨੀ ਭਾਈ ਲਾਲੋ ਜੀ ਦੇ ਸਲਾਨਾ ਜੋੜ ਮੇਲੇ ਤੇ ਸੀਐਚਸੀ ਟਿੱਬਾ ਵੱਲੋਂ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਜਿੱਥੇ ਪਵਿੱਤਰ ਮੱਸਿਆ ਦੇ ਦਿਹਾੜੇ ਤੇ ਲੱਖਾਂ ਸੰਗਤਾਂ ਨਤਮਸਤਕ ਹੋਣ ਆਈਆਂ ਉਥੇ ਹੀ ਇਸ ਫ੍ਰੀ ਮੈਡੀਕਲ ਕੈਂਪ ਦਾ ਲੋੜਵੰਦ ਸੰਗਤਾਂ ਵੱਲੋਂ ਇਲਾਹਾ ਲਿਆ ਗਿਆ। ਕੈਂਪ ’ਚ ਪਿੰਡਾਂ ਤੇ ਆਲੇ ਦੁਆਲੇ ਦੇ ਲੋਕਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਸ਼ੂਗਰ, ਹਾਈ ਬੀਪੀ, ਖੰਘ ਜ਼ੁਕਾਮ, ਡਾਇਰੀਆ, ਡੇਂਗੂ-ਮਲੇਰੀਆ ਤੇ ਚਿਕਨਗੁਨੀਆ ਬੁਖਾਰ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।
ਇਸ ਮੈਡੀਕਲ ਵਿੱਚ ਟਿੱਬਾ ਹਸਪਤਾਲ ਦੇ ਐਸਐਮਓ ਸਰਬਜਿੰਦਰ ਸਿੰਘ ਸੇਠੀ ਵੱਲੋਂ ਮਰੀਜ਼ਾਂ ਦੀ ਵਿਸ਼ੇਸ਼ ਜਾਂਚ ਕੀਤੀ ਗਈ। ਇਸ ਮੌਕੇ ਡਾਕਟਰਾਂ ਦੀ ਟੀਮ ਵਿੱਚ ਪਰਜਿੰਦਰ ਸਿੰਘ ਐਸਆਈ, ਕਿਰਨਦੀਪ ਕੌਰ ਸੀਐਚਓ, ਮਨਪ੍ਰੀਤ ਕੌਰ ਸੁਖਵਿੰਦਰ ਕੌਰ ਜਤਿੰਦਰ ਸਿੰਘ ਮਨਜੀਤ ਕੌਰ ਤੇ ਇੰਦਰ ਕੌਰ ਅਤੇ ਆਸ਼ਾ ਵਰਕਰ ਆਦਿ ਹਾਜ਼ਰ ਸਨ।