ਟਰੈਫ਼ਿਕ ਪੁਲਿਸ ਲੁਧਿਆਣਾ ਵੱਲੋਂ 15 ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਨੂੰ ਨੋਟਿਸ ਜਾਰੀ
ਸੁਖਮਿੰਦਰ ਭੰਗੂ
ਲੁਧਿਆਣਾ 25 ਮਈ 2025
ਕਮਿਸ਼ਨਰ ਪੁਲਿਸ ਲੁਧਿਆਣਾ ਸਵੱਪਨ ਸ਼ਰਮਾਂ ਆਈ.ਪੀ.ਐੱਸ, ਦੇ ਦਿਸ਼ਾ ਨਿਰਦੇਸ਼ਾਂ ਅਤੇ ਪਰਮਿੰਦਰ ਸਿੰਘ ਭੰਡਾਲ, ਪੀ.ਪੀ.ਐੱਸ, ਮਾਨਯੋਗ ਡਿਪਟੀ ਕਮਿਸ਼ਨਰ ਪੁਲਿਸ,
ਲਾਅ ਐਂਡ ਆਰਡਰ, ਲੁਧਿਆਣਾ, ਮਿਸ ਗੁਰਪ੍ਰੀਤ ਕੌਰ ਪੁਰੇਵਾਲ, ਪੀ.ਪੀ.ਐੱਸ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਟਰੈਫ਼ਿਕ, ਲੁਧਿਆਣਾ ਜੀ ਦੀ ਨਿਗਰਾਨੀ ਹੇਠ, ਜਤਿਨ ਬਾਂਸਲ, ਪੀ.ਪੀ.ਐੱਸ, ਸਹਾਇਕ ਕਮਿਸ਼ਨਰ ਪੁਲਿਸ, ਟ੍ਰੈਫਿਕ-1, ਲੁਧਿਆਣਾ ਅਤੇ ਗੁਰਪ੍ਰੀਤ ਸਿੰਘ, ਪੀ.ਪੀ.ਐੱਸ,
ਸਹਾਇਕ ਕਮਿਸ਼ਨਰ ਪੁਲਿਸ, ਟਰੈਫ਼ਿਕ-2, ਲੁਧਿਆਣਾ ਦੀ ਅਗਵਾਈ ਹੇਠ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੀਆਂ 08-ਈ.ਆਰ.ਐੱਸ/ਟਰੈਫ਼ਿਕ ਜ਼ੋਨ ਇੰਚਾਰਜਾਂ ਦੀਆਂ ਟੀਮਾਂ ਦੁਆਰਾ ਲੁਧਿਆਣਾ ਸ਼ਹਿਰ ਵਿੱਚ ਪਬਲਿਕ ਦੀ ਸਹੂਲੀਅਤ ਅਤੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਟਰੈਫ਼ਿਕ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਚਲਾਉਣ ਹਿੱਤ ਇੱਕ ਵਿਸ਼ੇਸ਼ ਮੁਹਿੰਮ
ਅਰੰਭ ਕੀਤੀ ਗਈ ਹੈ। ਇਸ ਵਿਸ਼ੇਸ਼ ਮੁਹਿੰਮ ਦੀ ਲੜੀ ਵਿੱਚ ਸ਼ਹਿਰ ਦੇ ਵੱਖ-ਵੱਖ 15 ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਅਜਿਹੇ ਅਦਾਰੇ/ਦੁਕਾਨਾਂ ਜਿਹਨਾਂ ਦੁਆਰਾ ਇਨਕ੍ਰੋਚਮੈਂਟ ਕੀਤੀ ਜਾਂਦੀ ਹੈ, ਪਹਿਚਾਣ ਕਰ ਕੇ ਉਨ੍ਹਾਂ ਅਦਾਰਿਆਂ ਦੇ ਮਾਲਕਾਂ ਨੂੰ ਮਾਨਯੋਗ ਡਿਪਟੀ ਕਮਿਸ਼ਨਰ ਪੁਲਿਸ, ਸਥਾਨਕ, ਲੁਧਿਆਣਾ ਦੁਆਰਾ ਭਾਰਤੀ ਨਾਗਰਿਕ ਸੁਰੱਖਿਆ
ਸੰਹਿਤਾ-2023 ਦੀ ਧਾਰਾ 163 ਅਧੀਨ ਸੌਂਪੇ ਗਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪਾਸ ਕੀਤੇ ਹੁਕਮ
ਨੰਬਰ 44903-65/ਏ. मी-3 ਮਿਤੀ 22-04-2025 ਤੋਂ
ਜਾਣੂ ਕਰਾਉਂਦੇ ਹੋਏ ਨੋਟਿਸ ਦਿੱਤੇ ਗਏ ਹਨ ਅਤੇ
ਭਵਿੱਖ ਵਿੱਚ ਇਹਨਾਂ ਹੁਕਮਾਂ ਦੀ ਪਾਲਨਾ ਕਰਨ ਸਬੰਧੀ ਹਦਾਇਤ ਕੀਤੀ ਗਈ ਹੈ। ਲੁਧਿਆਣਾ ਸਿਟੀ ਟਰੈਫ਼ਿਕ ਪੁਲਿਸ ਅਦਾਰਿਆਂ/ਦੁਕਾਨਦਾਰਾਂ ਦੇ ਮਾਲਕਾਂ ਅਤੇ ਆਮ ਪਬਲਿਕ ਨੂੰ ਅਪੀਲ ਕਰਦੀ ਹੈ ਕਿ ਆਪਣੇ ਸਮਾਨ ਨੂੰ ਆਪਣੀ ਹੱਦ ਵਿੱਚ ਰੱਖਿਆ ਜਾਵੇ ਤਾਂ ਜੋ ਇਨਕ੍ਰੋਚਮੈਂਟ ਕਾਰਨ ਪੈਦਾ ਹੁੰਦੀ ਟਰੈਫ਼ਿਕ ਸਮੱਸਿਆ ਤੋਂ ਰਾਹਗੀਰਾਂ ਅਤੇ ਵਿਸ਼ੇਸ਼ ਤੌਰ ਤੇ ਐਂਬੂਲੈਂਸਾਂ/ਅਪਾਤਕਾਲ ਵਾਹਨਾਂ ਨੂੰ ਬਚਾਇਆ ਜਾ ਸਕੇ ਅਤੇ ਕਿਸੇ ਜਾਨੀ/ਮਾਲੀ ਨੁਕਸਾਨ ਦੇ ਖ਼ਦਸ਼ੇ ਤੋਂ ਵੀ ਬਚਿਆ ਜਾ ਸਕੇ। ਇਸ ਮੁਹਿੰਮ ਨੂੰ ਸਫਲ
ਬਣਾਉਣ ਵਿੱਚ ਪਬਲਿਕ ਦੇ ਸਹਿਯੋਗ ਦੀ ਜ਼ਰੂਰਤ
ਹੈ। ਟਰੈਫ਼ਿਕ ਪੁਲਿਸ ਲੁਧਿਆਣਾ ਪਬਲਿਕ ਦੀ ਸੜਕ ਸੁਰੱਖਿਆ ਪ੍ਰਤੀ ਹਮੇਸ਼ਾ ਤਤਪਰ ਹੈ।
ਹੇਠ ਲਿਖੇ 15 ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਦਿੱਤੇ ਗਏ ਨੋਟਿਸਾਂ ਦਾ ਵੇਰਵਾ:-
1. ਲਾਟਰੀ ਦੀਆਂ ਦੁਕਾਨਾਂ ਨੇੜੇ ਰੇਲਵੇ ਸਟੇਸ਼ਨ।
2. ਹਕੀਕਤ ਸਵੀਟ ਸ਼ਾਪ/ਸ਼ਿਵ ਚਾਟ ਦੰਡੀ ਸਵਾਮੀ।
3. ਮੋਰ ਸੁਪਰ ਮਾਰਕੀਟ, ਦੁੱਗਰੀ ਰੋਡ, ਮਾਡਲ ਟਾਊਨ।
4. ਆਕਾਸ਼ ਅਕੈਡਮੀ ਸੱਗੂ ਚੌਂਕ।
5. ਨਾਗਪਾਲ ਸੂ ਸਟੋਰ ਪ੍ਰਤਾਪਪੁਰਾ ਬਜਾਰ, ਮਾਲੀ ਗੰਜ ਚੌਂਕ।
6. ਪਾਲ ਡਿਪਾਰਟਮੈਂਟਲ ਸਟੋਰ ਬਸਤੀ ਜੋਧੇਵਾਲ ਚੌਂਕ
7. ਰੈਡੀਮੇਡ ਗਾਰਮੈਂਟਸ ਸਟੋਰ ਗਿੱਲ ਰੋਡ ਲੁਧਿਆਣਾ।
8. ਇੰਦਰ ਸਟੋਰ ਨੇੜੇ ਸਮਰਾਲਾ ਚੌਂਕ।
9. ਜਨਰਲ ਸਟੋਰ ਨੇੜੇ ਘੰਟਾ ਘਰ ਚੌਂਕ।
10. ਲਾਇਲਪੁਰ ਸਵੀਟ ਸ਼ਾਪ ਮਾਡਲ ਟਾਊਨ।
11. ਗੋਪਾਲ ਸਵੀਟਸ ਮਲਹਾਰ ਰੋਡ।
12. ਫਰੂਟ ਸ਼ਾਪ ਨੇੜੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ।
13. ਬਜਰੰਗ ਬੁੱਕ ਸ਼ਾਪ ਨੇੜੇ ਜਮਾਲਪੁਰ
14. ਦਸਮੇਸ਼ ਆਟੋ ਸ਼ੋ ਰੂਮ ਨੇੜੇ ਸ਼ਿਵ ਚੌਂਕ।
15. ਮਾਰੂਤੀ ਸਰਵਿਸ ਸਟੇਸ਼ਨ ਚੰਡੀਗੜ੍ਹ ਰੋਡ