ਜੈਤੋ ਨੇੜੇ ਪਾਵਰ ਪਲਾਂਟ ਵਿਚ ਲੱਗੀ ਭਿਆਨਕ ਅੱਗ,12 ਹਜ਼ਾਰ ਟਨ ਪਰਾਲੀ ਸੜ ਕੇ ਸੁਆਹ
ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ਤੇ ਪਾਇਆ ਕਾਬੂ
ਮਨਜੀਤ ਸਿੰਘ ਢੱਲਾ
ਜੈਤੋ, 25 ਮਈ 2025 : ਜੈਤੋ -ਬਾਜਖਾਨਾ ਰੋੜ ਨੇੜੇ ਪਿੰਡ ਸੇਢਾ ਸਿੰਘ ਵਾਲਾ ਵਿਖੇ ਸਥਿਤ (ਸੇਲ ਲਿਮਿਟਿਡ ਪਾਵਰ ਪਲਾਂਟ) ਦੇ ਯਾਰਡ ਵਿੱਚ ਸ਼ਨੀਵਾਰ ਸ਼ਾਮ ਲਗਭਗ 8 ਵਜੇ ਦੇ ਕਰੀਬ ਅਚਾਨਕ ਅੱਗ ਭੜਕ ਉੱਠੀ। ਸੈਲ ਲਿਮਟਿਡ ਇੰਡਸਟਰੀ ਦੇ ਨੁਮਾਇੰਦਿਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਤੇਜ਼ ਹਨੇਰੀ ਅਤੇ ਤੂਫ਼ਾਨ ਜਾਂ ਫਿਰ ਅਸਮਾਨੀ ਬਿਜਲੀ ਡਿੱਗਣ ਦਾ ਕਾਰਨ ਹੋ ਸਕਦਾ ਹੈ, ਜੋ ਕਿ ਇਹ ਭਿਆਨਕ ਲੱਗੀ ਹੈ ਤੇ ਅੱਗ ਲੱਗਣ ਨਾਲ ਕਰੋੜਾਂ ਰੁਪਏ ਦੇ ਲੱਗਭਗ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਮੌਕੇ ‘ਤੇ ਮੌਜੂਦ ਕਰਮਚਾਰੀਆਂ ਨੇ ਤੁਰੰਤ ਸਥਿਤੀ ਦੀ ਜਾਣਕਾਰੀ ਕੰਪਨੀ ਦੇ ਉੱਚ ਅਧਿਕਾਰੀਆਂ, ਨਜ਼ਦੀਕੀ ਥਾਣੇ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ। ਸੂਚਨਾ ਮਿਲਦੇ ਹੀ ਕੋਟਕਪੂਰਾ ਅਤੇ ਬਠਿੰਡਾ ਤੋਂ ਆਈਆਂ ਅੱਗ ਨਿਬਾਰਨ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਵਿੱਚ ਜੁਟ ਗਈਆਂ।
ਕੰਪਨੀ ਦੇ ਅਧਿਕਾਰੀਆਂ ਅਨੁਸਾਰ, ਇਸ ਅੱਗ ਵਿੱਚ ਪਾਵਰ ਪਲਾਂਟ ਲਈ ਇਕੱਤਰ ਕੀਤੀ ਗਈ ਲਗਭਗ 10,000 ਤੋ 12000 ਟਨ ਪਰਾਲੀ ਸੜ ਗਈ। ਤਕਰੀਬਨ ਜਿਸ ਦੀ ਕੀਮਤ 2.5 ਤੋਂ 3 ਕਰੋੜ ਰੁਪਏ ਦਾ ਵੱਡਾ ਨੁਕਸਾਨ ਹੋਣ ਦੱਸੀ ਹੈ।
ਖ਼ਬਰ ਲਿਖੇ ਜਾਣ ਤੱਕ ਅੱਗ ’ਤੇ ਪੂਰਾ ਕਾਬੂ ਨਹੀਂ ਪਾਇਆ ਜਾ ਸਕਿਆ ਸੀ, ਪਰ ਫਾਇਰ ਬ੍ਰਿਗੇਡ ਦੀਆਂ ਟੀਮਾਂ ਬਚਾਅ ਕਾਰਵਾਈ ਵਿੱਚ ਲਗਾਤਾਰ ਜੁਟੀਆਂ ਹੋਈਆਂ ਸਨ।