ਜ਼ਿਲ੍ਹਾ ਖੇਡ ਕਮੇਟੀ ਸਿੱਖਿਆ ਵਿਭਾਗ ਦੀ ਚੋਣ ਸਫ਼ਲਤਾ ਪੂਰਵਕ ਸੰਪੰਨ
ਰੋਹਿਤ ਗੁਪਤਾ
ਗੁਰਦਾਸਪੁਰ 23 ਮਈ 2025 - ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਸ੍ਰੀ ਰਾਜੇਸ਼ ਸ਼ਰਮਾ, (ਸਟੇਟ ਐਵਾਰਡੀ) ਅਤੇ ਸ਼੍ਰੀਮਤੀ ਅਨੀਤਾ; ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਟੂਰਨਾਂਮੈਂਟ ਕਮੇਟੀ ਦੀ ਚੋਣ ਸਫ਼ਲਤਾ ਪੂਰਵਕ ਸੰਪੰਨ ਹੋ ਗਈ ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀ.ਈ.ਓ. ਸੈਕੰ: ਸ਼੍ਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਸਿੱਖਿਆ ਵਿਭਾਗ ਦੀ ਖੇਡ ਕਮੇਟੀ ਦੋ ਸਾਲਾਂ ਲਈ ਚੁਣੀ ਗਈ ਹੈ। ਇਸ ਚੋਣ ਨੂੰ ਨੇਪਰੇ ਚਾੜ੍ਹਨ ਲਈ ਪ੍ਰਿੰਸੀਪਲ ਅਨਿਲ ਭੱਲਾ (ਸਕੂਲ਼ ਆਫ ਐਮੀਨੈਂਸ ਗੁਰਦਾਸਪੁਰ), ਸ੍ਰੀਮਤੀ ਗੀਤਿਕਾ ਗੋਸਵਾਮੀ (ਬੀ ਐਨ ਓ, ਹੈਡ ਮਿਸਟ੍ਰੈਸ ਸ ਹ ਸ ਬੱਬਰੀ), ਸ਼੍ਰੀ ਦਵਿੰਦਰ ਕੁਮਾਰ (ਬੀ ਐਨ ਓ, ਹੈਡ ਮਾਸਟਰ ਸ ਹ ਸ ਸਾਧੂਚੱਕ), ਸ਼੍ਰੀ ਮਤੀ ਨੀਤਿਕਾ ਭੱਲਾ (ਹੈਡ ਮਿਸਟ੍ਰੈਸ ਸ ਹ ਸ ਤਿੱਬੜ) , ਹੈੱਡਮਾਸਟਰ ਸ਼੍ਰੀ ਨਰਿੰਦਰ ਮਹਿਤਾ ਵੱਲੋਂ ਪਾਰਦਰਸ਼ੀ ਢੰਗ ਨਾਲ ਜ਼ਿਲ੍ਹਾ ਟੂਰਨਾਂਮੈਂਟ ਕਮੇਟੀ ਦੀ ਚੋਣ ਕਾਰਵਾਈ ਗਈ।
ਉਨ੍ਹਾਂ ਦੱਸਿਆ ਕਿ ਸ੍ਰ. ਇਕਬਾਲ ਸਿੰਘ ਸਮਰਾ (ਹੈਡ ਮਾਸਟਰ ਸ ਹ ਸ ਸੀੜਾ) ਨੂੰ ਜ਼ਿਲ੍ਹਾ ਟੂਰਨਾਂਮੈਂਟ ਕਮੇਟੀ ਗੁਰਦਾਸਪੁਰ ਦਾ ਉੱਪ ਪ੍ਰਧਾਨ , ਸ੍ਰੀ ਮੁਕੇਸ਼ ਕੁਮਾਰ (ਲੈਕਚਰਾਰ ਸ ਕੰਨਿਆ ਸੀ. ਸੈ. ਸਕੂਲ ਦੀਨਾਨਗਰ) ਜੀ ਨੂੰ ਜਨਰਲ ਸਕੱਤਰ , ਸ਼੍ਰੀ ਪ੍ਰਦੀਪ ਕੁਮਾਰ ਲੈਕਚਰਾਰ (ਸ ਸੀ. ਸੈ. ਸ ਘਣੀਏ ਕੇ ਬਾਂਗਰ) ਜੀ ਨੂੰ ਸਹਾਇਕ ਸਕੱਤਰ , ਸ੍ਰ ਗੁਰਪ੍ਰੀਤ ਸਿੰਘ ਸ.ਹ.ਸ. ਸਾਹੋਵਾਲ ਨੂੰ ਟੈਕਨੀਕਲ ਮੈਂਬਰ ਚੁਣਿਆ ਗਿਆ।
ਉਹਨਾਂ ਦੇ ਨਾਲ ਨਾਲ ਸ਼੍ਰੀਮਤੀ ਉਰਮਿਲਾ ਅਤੇ ਸੰਜੀਵ ਕੁਮਾਰ ਜੀ ਨੂੰ ਮੈਬਰ ਚੁਣਿਆ ਗਿਆ। ਉਨ੍ਹਾਂ ਨਵੇਂ ਚਿਣੇ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਸ੍ਰੀ ਪਰਦੀਪ ਅਰੋੜਾ, ਵੋਕੇਸ਼ਨਲ ਕੁਆਡੀਨੇਟਰ, ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ, ਗੁਰਦਾਸਪੁਰ, ਰਾਜਦੀਪ ਸਿੰਘ, ਡੀ ਪੀ ਆਈ ਸਿੱਧਵਾਂ, ਰਾਜਵਿੰਦਰ ਸਿੰਘ, ਲੈਕਚਰਾਰ ਪਨੀਆੜ, ਹਰਪਾਲ ਸਿੰਘ ਲੈਕਚਰਾਰ ਅਲੀਵਾਲ, ਸੁਨੀਲ ਕੁਮਾਰ, ਪੀ ਟੀ ਆਈ ਹਕੀਮਪੁਰ, ਸ੍ਰੀਮਤੀ ਮਨਜੀਤ ਕੌਰ ਡੀ ਪੀ ਈ , ਰਜਿੰਦਰ ਕੁਮਾਰ ਕਾਲੇਨੰਗਲ, ਲੈਕਚਰਾਰ ਰਜਵੰਤ ਕੌਰ, ਸਤਿੰਦਰ ਕੌਰ, ਸਰਬਜੀਤ ਸਿੰਘ, ਵਿਜੇ ਕੁਮਾਰ ਲੈਕਚਰਾਰ,ਅਤੇ ਜ਼ਿਲ੍ਹੇ ਦੇ ਸਾਰੇ ਪੀ ਟੀ ਈ ਡੀ. ਪੀ. ਈ. ਅਤੇ ਲੈਕਚਰਾਰ ਸਾਹਿਬਾਨ ਹਾਜਰ ਸਨ।