ਜਮਹੂਰੀ ਅਧਿਕਾਰ ਸਭਾ ਵੱਲੋਂ ਰੰਗਕਰਮੀ ਬੂਟਾ ਸਿੰਘ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ
ਅਸ਼ੋਕ ਵਰਮਾ
ਬਠਿੰਡਾ, 5 ਜਨਵਰੀ 2026: ਜਮਹੂਰੀ ਅਧਿਕਾਰ ਸਭਾ ਦੀ ਜਿਲ੍ਹਾ ਕਾਰਜਕਾਰਨੀ ਨੇ ਉਘੇ ਰੰਗ ਕਰਮੀ ਤੇ ਜਮਹੂਰੀ ਕਰਕੁੰਨ ਬੂਟਾ ਸਿੰਘ ਬਠਿੰਡਾ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪਰਿਵਾਰ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ l ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਤੇ ਸਹਾਇਕ ਸਕੱਤਰ ਅਵਤਾਰ ਸਿੰਘ ਨੇ ਕਿਹਾ ਕਿ ਸਰਦਾਰ ਬੂਟਾ ਸਿੰਘ ਨੇ ਨੌਕਰੀ ਦੇ ਨਾਲ ਨਾਲ ਤਾਅ ਉਮਰ ਹੱਕ ਸੱਚ ਤੇ ਇਨਸਾਫ ਲਈ ਲਈ ਹੋਕਾ ਦਿੱਤਾ ਅਤੇ ਸੱਭਿਆਚਾਰਕ ਮੁਹਾਜ ਤੇ ਆਪਣੀ ਅਹਿਮ ਯੋਗਦਾਨ ਪਾਉਂਦਿਆਂ ਜਮਹੂਰੀ ਲਹਿਰ ਦਾ ਅਹਿਮ ਅੰਗ ਬਣੇ ਰਹੇ l ਜਮਹੂਰੀ ਹੱਕਾਂ ਦੀ ਲਹਿਰ ਵਿੱਚ ਉਹ ਇੱਕ ਜਾਣੀ ਪਹਿਚਾਣੀ ਸਖਸ਼ੀਅਤ ਸਨ ਅਤੇ ਉਹਨਾਂ ਬਾਰੇ ਉਹਨਾਂ ਦੇ ਸਾਥੀ ਅਕਸਰ ਜ਼ਿਕਰ ਕਰਦੇ ਕਹਿੰਦੇ ਸੀ l ਬੂਟਾ ਸਿੰਘ ਦੇ ਦਿਹਾਂਤ ਨਾਲ ਉਹਨਾਂ ਦੇ ਪ੍ਰੀਵਾਰ ਅਤੇ ਜਮਹੂਰੀ ਲਹਿਰ ਨੂੰ ਵੀ ਨਾ ਪੂਰਾ ਹੋ ਸਕਣ ਵਾਲਾ ਘਾਟਾ ਪਿਆ ਹੈ l ਉਹਨਾਂ ਦਾ ਅੰਤਿਮ ਸੰਸਕਾਰ ਡੀਏਵੀ ਕਾਲਜ ਦੇ ਨੇੜੇ ਵਾਲੀ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ l ਉਹ ਆਪਣੇ ਪਿੱਛੇ ਇੱਕ ਬੇਟਾ ਐਡਵੋਕੇਟ ਸੁਦੀਪ ਸਿੰਘ,ਇੱਕ ਬੇਟੀ ਅਤੇ ਪਤਨੀ ਪੁਸ਼ਪ ਲਤਾ ਛੱਡ ਗਏ ਹਨ।