ਜਗਰਾਉਂ ਨਿਵਾਸੀਆਂ ਮੂਹਰੇ ਸੱਚਾ ਹੋਣ ਲਈ ਪ੍ਰਧਾਨ ਰਾਣਾ ਨੇ ਐਸਡੀਐਮ ਨੂੰ ਦਿੱਤਾ ਮੰਗ ਪੱਤਰ
ਪੱਤਰਕਾਰਾਂ ਦੇ ਸਵਾਲਾਂ ਤੋਂ ਬਚਣ ਲਈ ਮੂੰਹ ਲੁਕਾਉਂਦੇ ਨਜ਼ਰ ਆਏ ਕਾਂਗਰਸੀਏ
ਦੀਪਕ ਜੈਨ
ਜਗਰਾਉਂ 8 ਮਈ 2025-ਰੋਸ਼ਨੀਆ ਦੇ ਸ਼ਹਿਰ ਵਜੋਂ ਜਾਨੇ ਜਾਣ ਵਾਲੇ ਜਗਰਾਉਂ ਸ਼ਹਿਰ ਨੂੰ ਅੱਜ ਕੱਲ ਜਗਰਾਉਂ ਵਾਸੀਆਂ ਦੇ ਨਾਲ ਨਾਲ ਆਲੇ ਦੁਆਲੇ ਦੇ ਪਿੰਡਾਂ, ਸ਼ਹਿਰਾਂ ਦੇ ਲੋਕ ਜਗਰਾਉਂ ਨੂੰ ਕੂੜੇ ਦੇ ਢੇਰਾਂ ਦਾ ਸ਼ਹਿਰ ਦੇ ਨਾਮ ਨਾਲ ਬੁਲਾਉਣ ਲੱਗ ਪਏ ਹਨ। ਜਿਸ ਦਾ ਮੁੱਖ ਕਾਰਨ ਜਗਰਾਉਂ ਸ਼ਹਿਰ ਦੇ ਮੁੱਖ ਚੌਂਕਾਂ ਬਾਜ਼ਾਰਾਂ ਅਤੇ ਸੜਕਾਂ ਤੇ ਲੱਗੇ ਕੂੜੇ ਦੇ ਢੇਰ ਹਨ। ਜ਼ਿਕਰਯੋਗ ਇਹ ਵੀ ਹੈ ਕਿ ਸ਼ਹਿਰ ਦੇ ਕਈ ਸਮਾਜ ਸੇਵੀ ਵੀ ਆਪਣੇ ਵੱਖਰੋ ਵੱਖਰੇ ਢੰਗ ਨਾਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ਹਿਰ ਵਿੱਚ ਫੈਲੇ ਕੂੜੇ ਦਾ ਜ਼ਿਕਰ ਕਰਦੇ ਰਹੇ ਹਨ ਤਾਂ ਜੋ ਸੁੱਤੀ ਪਈ ਨਗਰ ਕੌਂਸਲ ਨੂੰ ਜਗਾਇਆ ਜਾ ਸਕੇ ਅਤੇ ਸ਼ਹਿਰ ਵਿੱਚ ਫੈਲੇ ਕੂੜੇ ਦੀ ਸਮੱਸਿਆ ਦਾ ਹੱਲ ਹੋ ਸਕੇ ਪਰ ਨਗਰ ਕੌਂਸਲ ਤਾਂ ਕੁੰਭ ਕਰਨੀ ਨੀਂਦ ਵਿੱਚ ਸੁੱਤੀ ਪਈ ਨਜ਼ਰ ਆ ਰਹੀ ਹੈ। ਉੱਥੇ ਦੂਜੇ ਪਾਸੇ ਅੱਜ ਨਗਰ ਕੌਂਸਲ ਪ੍ਰਧਾਨ ਜੋ ਕਿ ਕਾਂਗਰਸ ਪਾਰਟੀ ਨਾਲ ਸੰਬੰਧਿਤ ਹੈ ਉਸ ਵੱਲੋਂ ਅੱਜ ਆਪਣੇ ਸੀਨੀਅਰ ਕਾਂਗਰਸੀ ਆਗੂ ਅਤੇ ਕੌਂਸਲਰਾਂ ਨੂੰ ਨਾਲ ਲੈ ਕੇ ਕੂੜੇ ਦੀ ਸਮੱਸਿਆ ਦੇ ਹੱਲ ਲਈ ਐਸਡੀਐਮ ਜਗਰਾਉਂ ਨੂੰ ਇੱਕ ਮੰਗ ਪੱਤਰ ਦੇਣ ਦਾ ਡਰਾਮਾ ਕੀਤਾ ਗਿਆ। ਅੱਜ ਕਾਂਗਰਸੀਆਂ ਵੱਲੋਂ ਐਸਡੀਐਮ ਦਫਤਰ ਪਹੁੰਚੇ ਜਾਣ ਦੇ ਮਗਰੋਂ ਜਦੋਂ ਪੱਤਰਕਾਰਾਂ ਵੱਲੋਂ ਨਗਰ ਕੌਂਸਲ ਪ੍ਰਧਾਨ ਰਾਣਾ ਅਤੇ ਬਾਕੀ ਕਾਂਗਰਸੀ ਲੀਡਰਾਂ ਤੋਂ ਉਹਨਾਂ ਦੇ ਮੰਤਬ ਦੇ ਸੰਬੰਧ ਵਿੱਚ ਸਵਾਲ ਪੁੱਛੇ ਗਏ ਤਾਂ ਕਿਸੇ ਵੀ ਕਾਂਗਰਸੀ ਸੀਨੀਅਰ ਆਗੂ ਅਤੇ ਨਗਰ ਕੌਂਸਲ ਪ੍ਰਧਾਨ ਰਾਣਾ ਨੇ ਕੈਮਰੇ ਮੂਹਰੇ ਆ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਅਤੇ ਉਹ ਪੱਤਰਕਾਰਾਂ ਦੇ ਸਵਾਲਾਂ ਜਵਾਬਾਂ ਤੋਂ ਕੰਨੀ ਕਤਰਾਉਂਦੇ ਮੂੰਹ ਲੁਕਾਉਂਦੇ ਨਜ਼ਰ ਆਏ।
ਸ਼ਹਿਰ ਵਾਸੀਆਂ ਵੱਲੋਂ ਅੱਜ ਇਹ ਵੀ ਦੰਦ ਕਥਾ ਕੀਤੀ ਜਾ ਰਹੀ ਸੀ ਕਿ ਜੇਕਰ ਨਗਰ ਕੌਂਸਲ ਦਾ ਪ੍ਰਧਾਨ ਸ਼ਹਿਰ ਦੀ ਪਹਿਲੀ ਸਮੱਸਿਆ ਕੂੜੇ ਦਾ ਹੱਲ ਨਹੀਂ ਕਰ ਸਕਦਾ ਤਾਂ ਉਸਨੂੰ ਕੁਰਸੀ ਦਾ ਮੋਹ ਛੱਡ ਕੇ ਅਸਤੀਫਾ ਦੇ ਦੇਣਾ ਚਾਹੀਦਾ ਹੈ।