PNG ਅਤੇ CNG
ਚੰਡੀਗੜ੍ਹ ’ਚ ਕੁਦਰਤੀ ਗੈਸ ’ਤੇ ਟੈਕਸ ਦਰ 5%, ਪ੍ਰਸ਼ਾਸਨ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਚੰਡੀਗੜ੍ਹ, 18 ਸਤੰਬਰ 2026: ਚੰਡੀਗੜ੍ਹ ਪ੍ਰਸ਼ਾਸਨ ਦੇ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਨੇ ਕੁਦਰਤੀ ਗੈਸ ਨਾਲ ਸਬੰਧਤ ਅਹਿਮ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਪ੍ਰਸ਼ਾਸਨ ਵੱਲੋਂ ਪੰਜਾਬ ਵੈਲਿਊ ਐਡਿਡ ਟੈਕਸ (VAT) ਐਕਟ, 2005 ਦੇ ਤਹਿਤ ਕੁਦਰਤੀ ਗੈਸ ’ਤੇ ਟੈਕਸ ਦਰ 5 ਫੀਸਦੀ ਨਿਰਧਾਰਤ ਕੀਤੀ ਗਈ ਹੈ। ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਇਹ ਸੋਧ ਪੰਜਾਬ ਵੈਲਿਊ ਐਡਿਡ ਟੈਕਸ ਐਕਟ, 2005 ਦੀ ਉਸ ਸ਼ਡਿਊਲ ਵਿੱਚ ਕੀਤੀ ਗਈ ਹੈ, ਜੋ ਯੂਟੀ ਚੰਡੀਗੜ੍ਹ ’ਤੇ ਲਾਗੂ ਹੈ। ਨਵੀਂ ਟੈਕਸ ਦਰ 18 ਸਤੰਬਰ 2026 ਦੀ ਅੱਧੀ ਰਾਤ ਤੋਂ ਲਾਗੂ ਹੋਵੇਗੀ।
PNG ਅਤੇ CNG ਵੀ ਸ਼ਾਮਲ
ਨੋਟੀਫਿਕੇਸ਼ਨ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ Natural Gas ਵਿੱਚ Piped Natural Gas (PNG) ਅਤੇ Compressed Natural Gas (CNG) ਵੀ ਸ਼ਾਮਲ ਹਨ। ਇਨ੍ਹਾਂ ਸਾਰੀਆਂ ਸ਼੍ਰੇਣੀਆਂ ਦੀ ਕੁਦਰਤੀ ਗੈਸ ਲਈ ਟੈਕਸ ਦੀ ਦਰ 5 ਫੀਸਦੀ ਰੱਖੀ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਸੋਧ ਪੰਜਾਬ ਵੈਟ ਐਕਟ ਦੇ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੀਤੀ ਹੈ। ਨੋਟੀਫਿਕੇਸ਼ਨ ਵਿੱਚ ਇਹ ਵੀ ਦਰਜ ਹੈ ਕਿ ਪਹਿਲਾਂ ਦਿੱਤੇ ਜਾਣ ਵਾਲੇ ਨੋਟਿਸ ਦੀ ਸ਼ਰਤ ਨੂੰ ਹਟਾਉਂਦਿਆਂ ਇਹ ਸੋਧ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀ ਜਾ ਰਹੀ ਹੈ। ਇਹ ਨੋਟੀਫਿਕੇਸ਼ਨ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ, ਯੂਟੀ ਚੰਡੀਗੜ੍ਹ ਦੀ ਸਕੱਤਰ ਦੀਪ੍ਰਾਵਾ ਲਾਕਰਾ, IAS ਵੱਲੋਂ ਜਾਰੀ ਕੀਤਾ ਗਿਆ ਹੈ।
- Download Babushahi App
-
-