ਖੰਡ ਮਿੱਲ ਨਵਾਂਸ਼ਹਿਰ ਦੇ ਪਾਵਰ ਪਲਾਂਟ ਨੂੰ ਬਿਜਲੀ ਦਾ ਕੁਨੈਕਸ਼ਨ ਜਲਦ ਦਿਵਾਇਆ ਜਾਵੇਗਾ - ਡਾ. ਸੁੱਖੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ 24 ਸਤੰਬਰ, 2026
ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਵੱਲੋਂ ਆਪਣੇ ਸਮੂਹ ਹਿੱਸੇਦਾਰਾਂ ਦਾ ਸਲਾਨਾ ਆਮ ਇਜਲਾਸ ਬੰਗਾ ਰੋਡ ਤੇ ਸਥਿਤ G.N. Foods. ਪੈਲੇਸ ਵਿਖੇ ਕਰਵਾਇਆ ਗਿਆ। ਇਸ ਆਮ ਇਜਲਾਸ ਵਿੱਚ ਮਿੱਲ ਦੇ 609 ਹਿੱਸੇਦਾਰ ਹਾਜ਼ਰ ਹੋਏ। ਮਿੱਲ ਦੇ ਆਮ ਇਜਲਾਸ ਵਿੱਚ ਸਰਕਾਰੀ ਨੁਮਾਇੰਦਿਆਂ, ਬੋਰਡ ਆਫ ਡਾਇਰੈਕਟਰਜ ਅਤੇ ਮਿੱਲ ਦੇ ਸਮੂਹ ਹਿੱਸੇਦਾਰਾਂ ਆਦਿ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਸਮਾਗਮ ਵਿੱਚ ਡਾ. ਸੁਖਵਿੰਦਰ ਕੁਮਾਰ ਸੁੱਖੀ, ਐਮ.ਐਲ.ਏ. ਬੰਗਾ ਅਤੇ ਸ੍ਰੀ ਲਲਿਤ ਮੋਹਨ ਪਾਠਕ, ਸੀਨੀਅਰ ਆਗੂ (ਆਮ ਆਦਮੀ ਪਾਰਟੀ ਨਵਾਂਸ਼ਹਿਰ) ਉੱਚੇਚੇ ਤੌਰ ਤੇ ਸ਼ਾਮਲ ਹੋਏ। ਉਹਨਾਂ ਕਿਹਾ ਕਿ ਨਵਾਂ ਖੰਡ ਮਿੱਲ ਨਵਾਂਸ਼ਹਿਰ ਦੇ ਪਾਵਰ ਪਲਾਂਟ ਨੂੰ ਬਿਜਲੀ ਦਾ ਕੁਨੈਕਸ਼ਨ ਜਲਦ ਦਿਵਾਇਆ ਜਾਵੇਗਾ। ਇਸ ਆਮ ਇਜਲਾਸ ਵਿੱਚ ਪਹੁੰਚੇ ਮਿੱਲ ਦੇ ਹਿੱਸੇਦਾਰਾਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਮਿੱਲ ਦੇ ਜਨਰਲ ਮੈਨੇਜਰ ਸ੍ਰੀ ਸੁਖਵਿੰਦਰ ਸਿੰਘ ਤੂਰ ਅਤੇ ਸਮੂਹ ਬੋਰਡ ਆਫ ਡਾਇਰੈਕਟਰਜ਼ ਦੇ ਮੈਂਬਰਾਂ ਵੱਲੋਂ "ਜੀ ਆਇਆ" ਆਖਿਆ ਗਿਆ ਅਤੇ ਮਿੱਲ ਦੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਆਮ ਇਜਲਾਸ ਦੇ ਅਜੰਡੇ ਪੜ ਕੇ ਸੁਣਾਏ ਗਏ, ਜਿਨ੍ਹਾਂ ਵਿੱਚ ਸਮੂਹ ਮੈਂਬਰਾਂ ਵੱਲੋਂ ਪਿਛਲੇ ਸਾਲ ਦੇ ਆਮ ਇਜਲਾਸ ਦੀ ਪੁਸ਼ਟੀ, ਸਾਲ 2025-26 ਦੀ ਬੈਲੇਸਸ਼ੀਟ ਅਤੇ ਲਾਭ ਹਾਨੀ ਚਿੱਠਿਆਂ, ਪਿੜਾਈ ਸੀਜਨ 2025-26 ਦੀ ਕਾਰਗੁਜਾਰੀ ਰਿਪੋਰਟ, ਆਦਿ ਮਤਿਆਂ ਨੂੰ ਸਰਵਸੰਮਤੀ ਨਾਲ ਆਮ ਸਹਿਮਤੀ ਦਿੱਤੀ ਗਈ। ਇਸ ਸਮਾਗਮ ਵਿੱਚ ਡਾ. ਅਸ਼ਵਿੰਦਰ ਕੁਮਾਰ ਸਹਾਇਕ ਗੰਨਾ ਵਿਕਾਸ ਅਫਸਰ, ਨਵਾਂਸ਼ਹਿਰ ਵੱਲੋਂ ਗੰਨੇ ਦੀ ਫਸਲ ਦੀਆਂ ਨਵੀਆਂ ਕਿਸਮਾਂ, ਬਿਜਾਈ ਤਕਨੀਕਾਂ ਅਤੇ ਬਿਮਾਰੀਆਂ ਸਬੰਧੀ ਅਹਿਮ ਜਾਣਕਾਰੀ ਗੰਨਾ ਕਾਸ਼ਤਕਾਰਾਂ ਨੂੰ ਪ੍ਰਦਾਨ ਕੀਤੀ ਗਈ ਅਤੇ ਸ੍ਰੀ ਸੁਰਜੀਤ ਸਿੰਘ ਰਾਏ ਵੱਲੋਂ ਆਰਗੈਨਿਕ ਫਾਰਮਿੰਗ ਸਬੰਧੀ ਜਿਮੀਦਾਰਾ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਤੇ ਮਿੱਲ ਦੇ ਬੋਰਡ ਆਫ ਡਾਇਰੈਕਟਰਜ ਮੈਂਬਰ ਸ੍ਰੀ ਸੋਹਣ ਸਿੰਘ ਉੱਪਲ, ਸ੍ਰੀ ਹਰੀਪਾਲ ਸਿੰਘ ਜਾਡਲੀ, ਸ੍ਰੀ ਸਰਤਾਜ ਸਿੰਘ, ਸ਼੍ਰੀ ਚਰਨਜੀਤ ਸਿੰਘ, ਸ੍ਰੀ ਗੁਰਸੇਵਕ ਸਿੰਘ ਲਿੱਧੜ, ਸ਼੍ਰੀ ਕਸ਼ਮੀਰ ਸਿੰਘ, ਸ੍ਰੀ ਜਗਤਾਰ ਸਿੰਘ, ਸ੍ਰੀ ਮਹਿੰਦਰ ਸਿੰਘ, ਬੀਬੀ ਸੁਰਿੰਦਰ ਕੌਰ ਹਾਜਰ ਸਨ।
ਇਸ ਮੌਕੇ ਤੇ ਸ੍ਰੀ ਮਹਿੰਦਰ ਸਿੰਘ ਹੁਸੈਨਪੁਰੀ, ਸ੍ਰੀ ਕੁਲਦੀਪ ਸਿੰਘ ਬਜੀਦਪੁਰ, ਸ੍ਰੀ ਕੁਲਦੀਪ ਸਿੰਘ ਦਿਆਲਾ, ਸ੍ਰੀ ਗੁਰਤੇਗ ਸਿੰਘ ਥਿੰਦ, ਕਿਸਾਨ ਆਗੂ (ਦੋਆਬਾ ਕਿਸਾਨ ਯੂਨੀਅਨ), ਚੌਧਰੀ ਹਰਬੰਸ ਲਾਲ, ਸਾਬਕਾ ਚੇਅਰਮੈਨ (ਸ਼ੂਗਰ ਮਿੱਲ) ਸ੍ਰੀ ਗੁਰਵਿੰਦਰ ਸਿੰਘ(ਆਗੂ ਕਿਸਾਨ ਗੰਨਾ ਸੰਘਰਸ਼ ਕਮੇਟੀ) ਆਦਿ ਬੁਲਾਰਿਆਂ ਵੱਲੋਂ ਹਾਜਰ ਹਿੱਸੇਦਾਰਾਂ ਨਾਲ ਵਿਚਾਰ ਸਾਂਝੇ ਕੀਤੇ ਗਏ। ਇਸ ਸਮਾਗਮ ਦੌਰਾਨ ਡਾ. ਸੁਖਵਿੰਦਰ ਕੁਮਾਰ ਸੁੱਖੀ, ਐਮ.ਐਲ.ਏ. ਬੰਗਾ ਅਤੇ ਸ੍ਰੀ ਲਲਿਤ ਮੋਹਨ ਪਾਠਕ, ਸੀਨੀਅਰ ਆਗੂ (ਆਮ ਆਦਮੀ ਪਾਰਟੀ) ਵੱਲੋਂ ਮਿੱਲ ਨਾਲ ਸਬੰਧਤ ਗੰਨਾ ਕਾਸ਼ਤਕਾਰਾਂ ਦੀਆਂ ਹਰ ਤਰ੍ਹਾ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਸਰਕਾਰ ਪੱਧਰ ਤੇ ਇਨ੍ਹਾ ਦਾ ਹੱਲ ਕਰਨ ਦਾ ਆਸ਼ਵਾਸਨ ਦਿਵਾਇਆ ਗਿਆ। ਸਮਾਗਮ ਦੇ ਅੰਤ ਵਿੱਚ ਸ੍ਰੀ ਚਰਨਜੀਤ ਸਿੰਘ, ਡਾਇਰੈਕਟਰ ਵੱਲੋਂ ਹਾਜ਼ਰ ਹੋਏ ਸਮੂਹ ਹਿੱਸੇਦਾਰਾਂ, ਜਿਮੀਦਾਰਾ ਅਤੇ ਬਾਹਰੋਂ ਆਏ ਪੰਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਮਾਨਯੋਗ ਪ੍ਰਬੰਧ ਨਿਰਦੇਸ਼ਕ ਸ਼ੂਗਰਫੈਡ ਪੰਜਾਬ ਜੀ ਦੇ ਨੁਮਾਇੰਦੇ ਵਜੋਂ ਸ੍ਰੀ ਗੁਰਵਿੰਦਰ ਸਿੰਘ, ਜਨਰਲ ਮੈਨੇਜਰ, ਸਹਿਕਾਰੀ ਖੰਡ ਮਿੱਲ ਬੁੱਢੇਵਾਲ, ਸ੍ਰੀ ਅੰਜੂ ਬਾਲਾ, ਉਪ ਰਜਿਸਟਰਾਰ ਸਹਿਕਾਰੀ ਸਭਾਵਾਂ, ਸ਼.ਭ.ਸ. ਨਗਰ, ਸ੍ਰੀ ਹਰਪ੍ਰੀਤ ਸਿੰਘ, ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ, ਨਵਾਂਸ਼ਹਿਰ, ਸ੍ਰੀ ਜੋਗਿੰਦਰਪਾਲ, ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ, ਬਲਾਚੌਰ ਅਤੇ ਸ੍ਰੀ ਨਰਿੰਦਰ ਸਿੰਘ, ਆਡਿਟ ਅਫਸਰ, ਸ੍ਰੀ ਰਵਿੰਦਰ ਬੀਕਾ, ਆਡਿਟ ਵਿਭਾਗ ਨਵਾਂਸ਼ਹਿਰ ਹਾਜਰ ਹੋਏ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਮਹਿੰਦਰ ਸਿੰਘ ਤੂਰ, ਸ੍ਰੀ ਸੰਦੀਪ ਸਿੰਘ ਭੰਗਲਾ, ਸ੍ਰੀ ਅਵਤਾਰ ਸਿੰਘ ਸਾਧੜਾ, ਸ੍ਰੀ ਜਸਵੀਰ ਸਿੰਘ, ਮੁੱਖ ਇੰਜੀਨੀਅਰ, ਸ੍ਰੀ ਜੀ.ਸੀ.ਯਾਦਵ, ਮੁੱਖ ਗੰਨਾ ਵਿਕਾਸ ਅਫਸਰ, ਸ੍ਰੀ ਐਮ ਸਿੰਘ, ਮੁੱਖ ਰਸਾਇਣਕਾਰ, ਸ੍ਰੀ ਸ਼ਾਮ ਸੁੰਦਰ, ਕਿਰਤ ਭਲਾਈ ਅਫਸਰ, ਮਿਸ. ਸੋਨੂੰ ਰਾਣੀ, ਸਹਾਇਕ ਲੇਖਾ ਅਫਸਰ, ਸ੍ਰੀ ਅੰਕੁਸ਼ ਕੁਮਾਰ, ਸਹਾਇਕ ਗੰਨਾ ਵਿਕਾਸ ਅਫਸਰ, ਸ਼੍ਰੀ ਮੇਹਰਦਾਸ, ਗੰਨਾ ਇੰਸਪੈਕਟਰ, ਸ਼੍ਰੀ ਦਲਜੀਤ ਸਿੰਘ (ਅਗਾਂਹਵਧੂ ਗੰਨਾ ਕਾਸ਼ਤਕਾਰ) ਆਦਿ ਹਾਜਰ ਸਨ। ਸਟੇਜ਼ ਦਾ ਸੰਚਾਲਨ ਮਾਸਟਰ ਬਖਸ਼ੀਸ਼ ਸਿੰਘ ਸੈਂਹਬੀ ਵੱਲੋਂ ਕੀਤਾ ਗਿਆ। ਇਸ ਆਮ ਇਜਲਾਸ ਵਿੱਚ ਮਿੱਲ ਦੀ ਟਿਸ਼ੂ ਕਲਚਰ ਲੈਬ, ਮੈਸ. FMC, ਮੈਸ. ਕੁਬੋਟਾ ਟਰੈਕਟਰ, ਮੈਸ. ਜੌਹਨਡੀਅਰ ਟਰੈਕਟਰ, ਮੈਸ. ਮੈਸੀ ਟਰੈਕਟਰ ਨਵਾਂਸ਼ਹਿਰ, ਆਦਿ ਵੱਲੋਂ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ।
- Download Babushahi App
-
-