ਖੇਡਾਂ ਆਤਮ ਵਿਸ਼ਵਾਸ ਅਤੇ ਲੀਡਰਸ਼ਿਪ ਗੁਣ ਪੈਦਾ ਕਰਨ ਵਿੱਚ ਸਹਾਈ : ਜ਼ਿਲ੍ਹਾ ਸਿੱਖਿਆ ਅਫਸਰ ਮਮਤਾ ਖੁਰਾਣਾ
ਅਸ਼ੋਕ ਵਰਮਾ
ਬਠਿੰਡਾ, 7 ਅਗਸਤ 2025 :ਸਿੱਖਿਆ ਵਿਭਾਗ ਪੰਜਾਬ ਖੇਡਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ 69 ਵੀਆਂ ਜ਼ਿਲ੍ਹਾ ਪੱਧਰੀ ਗਰਮ ਰੁੱਤ ਖੇਡਾਂ ਦਾ ਤੀਜੇ ਦਿਨ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਵਲੋਂ ਸ੍ਰੀ ਗੁਰੂ ਨਾਨਕ ਪਬਲਿਕ ਸਕੂਲ ਕਮਲਾ ਨਹਿਰੂ ਕਲੋਨੀ ਵਿਖੇ ਕੀਤਾ ਗਿਆ।ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਲੜਕੀਆਂ ਖੇਡਾਂ ਵਿੱਚ ਭਾਗ ਲੈ ਕੇ ਨਾ ਸਿਰਫ ਆਪਣੀ ਸਰੀਰਕ ਤੰਦਰੁਸਤੀ ਬਣਾ ਸਕਦੀਆਂ ਹਨ, ਸਗੋਂ ਉਹ ਆਪਣੇ ਅੰਦਰ ਆਤਮ-ਵਿਸ਼ਵਾਸ, ਲੀਡਰਸ਼ਿਪ ਅਤੇ ਟੀਮਵਰਕ ਵਰਗੀਆਂ ਗੁਣ ਵੀ ਵਿਕਸਤ ਕਰਦੀਆਂ ਹਨ।ਲੜਕੀਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੋਤਸਾਹਿਤ ਕਰੀਏ, ਉਨ੍ਹਾਂ ਨੂੰ ਆਜ਼ਾਦੀ ਦੇਈਏ, ਉਨ੍ਹਾਂ ਦੀ ਹੌਸਲਾ ਅਫਜ਼ਾਈ ਕਰੀਏ ਤਾਂ ਜੋ ਉਹ ਵੀ ਆਪਣੇ ਸੁਪਨੇ ਸਾਕਾਰ ਕਰ ਸਕਣ।
ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਸਪੈਕਟਰਾ ਅੰਡਰ 19 ਕੁੜੀਆਂ ਵਿੱਚ ਸਰਸਵਤੀ ਕਾਨਵੇਂਟ ਸਕੂਲ ਮੌੜ ਮੰਡੀ ਨੇ ਪਹਿਲਾ, ਗਲੋਬਲ ਡਿਸਕਵਰੀ ਸਕੂਲ ਰਾਮਪੁਰਾ ਨੇ ਦੂਜਾ,ਤੈਰਾਕੀ ਅੰਡਰ 14 ਲੜਕੀਆਂ 50 ਮੀਟਰ ਫਰੀ ਸਟਾਈਲ ਵਿੱਚ ਅੰਸੀ ਮਿਸ਼ਰਾ ਆਰਮੀ ਸਕੂਲ ਬਠਿੰਡਾ ਨੇ ਪਹਿਲਾ, ਹਸਰਤ ਸ਼ਰਮਾ ਸੇਂਟ ਜੇਵੀਅਰ ਸਕੂਲ ਬਠਿੰਡਾ ਨੇ ਦੂਜਾ, ਅੰਡਰ 17 ਲੜਕੀਆਂ 50 ਮੀਟਰ ਫਰੀ ਸਟਾਈਲ ਵਿੱਚ ਸਗੁਨ ਭਾਰਦਵਾਜ ਆਰਮੀ ਸਕੂਲ ਬਠਿੰਡਾ ਨੇ ਪਹਿਲਾ, ਗੁਨਰੂਪ ਕੌਰ ਮਲੇਨੀਅਨ ਮੇਨ ਸਕੂਲ ਬਠਿੰਡਾ ਨੇ ਦੂਜਾ, ਅੰਡਰ 17 ਲੜਕੀਆਂ 100 ਮੀਟਰ ਫਰੀ ਸਟਾਈਲ ਵਿੱਚ ਗੁਰਜੀਤ ਕੌਰ ਦਸਮੇਸ਼ ਪਬਲਿਕ ਸਕੂਲ ਭੋਖੜਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
, ਇਸੇ ਤਰਾਂ ਸ਼ਗੁਨ ਭਾਰਦਵਾਜ ਆਰਮੀ ਸਕੂਲ ਬਠਿੰਡਾ ਨੇ ਦੂਜਾ, ਅੰਡਰ 19 ਲੜਕੀਆਂ 100 ਮੀਟਰ ਫਰੀ ਸਟਾਈਲ ਵਿੱਚਮਹਿਨੂਰ ਕੌਰ ਸੈਕਰਡ ਹਾਰਡ ਸਕੂਲ ,ਸੰਗਤ ਨੇ ਪਹਿਲਾ, ਨਵਰੀਤ ਕੌਰ ਬਰਾੜ ਦਸਮੇਸ਼ ਪਬਲਿਕ ਸਕੂਲ ਭੋਖੜਾ ਨੇ ਦੂਜਾ, ਬੇਸਬਾਲ ਅੰਡਰ 17 ਮੁੰਡੇ ਵਿੱਚ ਸੈਕਰਡ ਹਾਰਟ ਚੱਕ ਅਤਰ ਸਿੰਘ ਵਾਲਾ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਨਗਰ ਨੇ ਦੂਜਾ, ਲਾਅਨ ਟੈਨਿਸ ਅੰਡਰ 14 ਕੁੜੀਆਂ ਵਿੱਚ ਸੇਂਟ ਜੋਸਫ਼ ਸਕੂਲ ਬਠਿੰਡਾ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈ ਸਿੰਘ ਵਾਲਾ ਨੇ ਦੂਜਾ, ਅੰਡਰ 17 ਕੁੜੀਆ ਵਿੱਚ ਦਿੱਲੀ ਪਬਲਿਕ ਸਕੂਲ ਬਠਿੰਡਾ ਨੇ ਪਹਿਲਾ, ਸੇਂਟ ਜੋਸਫ਼ ਸਕੂਲ ਬਠਿੰਡਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਲੈਕਚਰਾਰ ਜਗਦੀਸ਼ ਕੁਮਾਰ, ਲੈਕਚਰਾਰ ਰਵਨੀਤ ਸਿੰਘ, ਲੈਕਚਰਾਰ ਹਰਜਿੰਦਰ ਸਿੰਘ, ਪ੍ਰਿੰਸੀਪਲ ਜਸਦੀਪ ਕੌਰ ਮਾਨ,ਈਸ਼ਾਨ ਗਰਗ, ਸੁਖਪਾਲ ਸਿੰਘ, ਸੁਰਿੰਦਰ ਕੁਮਾਰ, ਸੁਖਮੰਦਰ ਸਿੰਘ, ਸਿੰਗਾਰਾ ਸਿੰਘ, ਮਨਦੀਪ ਸਿੰਘ, ਰੁਪਿੰਦਰ ਕੌਰ, ਹਰਭਗਵਾਨ ਦਾਸ ਅਤੇ ਭੁਪਿੰਦਰ ਸਿੰਘ ਤੱਗੜ ਹਾਜ਼ਰ ਸਨ।