ਨੈਸ਼ਨਲ ਐਵਾਰਡੀ ਸਰਬਜੀਤ ਸਿੰਘ ਨੇ ਚੋਹਲਾ ਸਾਹਿਬ ਦੇ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਦਾ ਅਹੁਦਾ ਸੰਭਾਲਿਆ
- ਸਰਕਾਰੀ ਸਕੂਲਾਂ ਨੂੰ ਪੰਜਾਬ ਪੱਧਰ ਦੀ ਪਹਿਚਾਣ ਦੇਣ ਵਾਲੇ ਮਿਹਨਤੀ ਇਨਸਾਨ ਹਨ ਸਰਬਜੀਤ ਸਿੰਘ- ਡੀਈਓ ਲਹਿਰੀ
ਚੋਹਲਾ ਸਾਹਿਬ/ਤਰਨਤਾਰਨ,6 ਜੁਲਾਈ 2025 - ਪੰਜਾਬ ਸਕੂਲ ਸਿੱਖਿਆ ਵਿਭਾਗ,ਵੱਲੋਂ ਇਸ ਮਹੀਨੇ ਵਿੱਚ ਕੀਤੀਆਂ ਗਈਆ ਬੀਈਈਓ ਦੀਆਂ ਤਰੱਕੀਆਂ ਅਧੀਨ ਸਰਬਜੀਤ ਸਿੰਘ (ਨੈਸ਼ਨਲ ਐਵਾਰਡੀ) ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਜਗਵਿੰਦਰ ਸਿੰਘ ਦੀ ਹਾਜ਼ਰੀ ਵਿੱਚ ਬਲਾਕ ਚੋਹਲਾ ਸਾਹਿਬ ਦੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਵਜੋਂ ਅਹੁਦਾ ਸੰਭਾਲਿਆ ਹੈ।
ਇਥੇ ਵਰਣਨਯੋਗ ਹੈ ਕਿ ਸਰਬਜੀਤ ਸਿੰਘ ਸਿੱਖਿਆ ਵਿਭਾਗ ਦੇ ਦੋਵੇਂ ਬੇਸ਼ਕੀਮਤੀ ਐਵਾਰਡ ਸਟੇਟ ਐਵਾਰਡ ਅਤੇ ਨੈਸ਼ਨਲ ਐਵਾਰਡ ਪ੍ਰਾਪਤ ਜ਼ਿਲ੍ਹੇ ਦੇ ਸਭ ਤੋਂ ਸੀਨੀਅਰ ਸੀਐੱਚਟੀ ਹਨ ਜੋ ਕਿ ਹੁਣ ਸਰਕਾਰੀ ਐਲੀਮੈਂਟਰੀ ਸਕੂਲ ਖਡੂਰ ਸਾਹਿਬ ਨੰ.2 ਵਿਖੇ ਕੰਮ ਕਰ ਰਹੇ ਸਨ।ਇਨਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਸ ਸਕੂਲ ਦੀ ਕਾਇਆ ਕਲਪ ਬਦਲੀ ਹੈ ਜੋ ਕਿ ਹੁਣ ਕਿਸੇ ਜਾਨ ਪਹਿਚਾਣ ਦਾ ਮੁਥਾਜ ਨਹੀਂ।ਇਸ ਤੋਂ ਪਹਿਲਾ ਬਤੌਰ ਮੁੱਖ ਅਧਿਆਪਕ ਸਰਕਾਰੀ ਐਲੀਮੈਂਟਰੀ ਸਕੂਲ ਜਵੰਦਪੁਰ ਵਿਖੇ ਲੰਮਾ ਸਮਾਂ ਸੇਵਾ ਕੀਤੀ ਹੈ ਅਤੇ ਇਸੇ ਸਕੂਲ ਨੂੰ ਪੰਜਾਬ ਪੱਧਰੀ ਮਕਬੂਲੀਤ ਦਿਵਾਉਂਦੇ ਹੋਏ ਸਟੇਟ ਅਤੇ ਨੈਸ਼ਨਲ ਦੋਵੇਂ ਐਵਾਰਡ ਪ੍ਰਾਪਤ ਕੀਤੇ ਸਨ।
ਇਸ ਮੌਕੇ 'ਤੇ ਵੱਖ-ਵੱਖ ਬੁਲਾਰਿਆਂ ਜਿੰਨ੍ਹਾ ਵਿੱਚ ਜਿਲ੍ਹਾ ਸਿੱਖਿਆ ਅਫਸਰ ਜਗਵਿੰਦਰ ਸਿੰਘ ਲਹਿਰੀ,ਬਲਾਕ ਸਿੱਖਿਆ ਅਫਸਰ ਭਿੱਖੀਵਿੰਡ ਜਸਵਿੰਦਰ ਸਿੰਘ ਸੰਧੂ,ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਖਡੂਰ ਸਾਹਿਬ ਦਿਲਬਾਗ ਸਿੰਘ,ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ,ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸਰਪ੍ਰਸਤ ਰਣਜੀਤ ਸਿੰਘ ਬਾਠ,ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬੱਬੂ,ਅਮਰਜੀਤ ਸਿੰਘ ਬੁੱਘਾ ਨੈਸ਼ਨਲ ਐਵਾਰਡੀ,ਸੀਐੱਚਟੀ ਸੁਖਵਿੰਦਰ ਸਿੰਘ ਧਾਮੀ ਸਟੇਟ ਐਵਾਰਡੀ ਆਦਿ ਨੇ ਸਰਬਜੀਤ ਸਿੰਘ ਦੇ ਸਿੱਖਿਆ ਵਿਭਾਗ ਵਿੱਚ ਕੀਤੀਆਂ ਪ੍ਰਾਪਤੀਆਂ ਸੰਬੰਧੀ ਜਾਣਕਾਰੀ ਦਿੱਤੀ ਅਤੇ ਬਲਾਕ ਚੋਹਲਾ ਸਾਹਿਬ ਦੇ ਸਮੂਹ ਅਧਿਆਪਕਾਂ ਅਤੇ ਦਫਤਰੀ ਅਮਲੇ ਨੂੰ ਵਧਾਈ ਦਿੱਤੀ ਕਿ ਆਪ ਜੀ ਕੋਲ ਸਿੱਖਿਆ ਵਿਭਾਗ ਦੇ ਬਹੁਤ ਯੋਗ ਮਿਹਨਤੀ ਅਤੇ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਅਫ਼ਸਰ ਨੇ ਅਹੁਦਾ ਸੰਭਾਲਿਆ ਹੈ।ਇਸ ਮੌਕੇ 'ਤੇ ਸੈਂਟਰ ਹੈੱਡ ਟੀਚਰ ਰਸ਼ਪਾਲ ਸਿੰਘ,ਨਿਰਮਲਜੀਤ ਸਿੰਘ,ਸੁਖਬੀਰ ਕੌਰ,ਹਰਭਿੰਦਰ ਸਿੰਘ,ਦਫਤਰੀ ਸਟਾਫ਼ ਸਮਿੰਦਰ ਕੌਰ ਡਾਟਾ ਐਂਟਰੀ,ਸ਼ਿਨਾਗ ਸਿੰਘ ਮਿਡ ਡੇ ਮੀਲ ਮੈਨੇਜਰ,ਮਨਦੀਪ ਕੁਮਾਰ ਲੇਖਾਕਾਰ,ਸੁਖਜਿੰਦਰ ਸਿੰਘ ਬੀਐਸਓ ਅਤੇ ਸਮੂਹ ਅਧਿਆਪਕਾਂ ਵੱਲੋਂ ਨਵੇਂ ਬੀਈਈਓ ਸਰਬਜੀਤ ਸਿੰਘ ਦਾ ਲੋਈ,ਸਿਰੋਪਾਓ,ਹਾਰ ਸਮੇਤ ਯਾਦਗਾਰੀ ਚਿੰਨ੍ਹ ਭੇਟ ਕਰਕੇ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਇਸੇ ਮੌਕੇ 'ਤੇ ਬੀਈਈਓ ਦਿਲਬਾਗ ਸਿੰਘ ਨੂੰ ਵੀ ਬਲਾਕ ਚੋਹਲਾ ਸਾਹਿਬ ਵਿੱਚ ਦਿੱਤੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।ਇਸ ਮੌਕੇ 'ਤੇ ਵੱਖ-ਵੱਖ ਬਲਾਕਾਂ ਅਤੇ ਸਕੂਲਾਂ ਤੋ ਆਏ ਸੈਂਕੜੇ ਅਧਿਆਪਕਾਂ ਜਿਨਾਂ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਨਵ ਪਦਉੱਨਤ ਹੋਏ ਬਲਾਕ ਸਿੱਖਿਆ ਅਫਸਰ ਤਰਨ ਤਾਰਨ ਪ੍ਰਾਪਰ ਗੁਰਦੀਪ ਸਿੰਘ,ਬਲਾਕ ਸਿੱਖਿਆ ਅਫਸਰ ਨੂਰਦੀ ਰਜਿੰਦਰ ਸਿੰਘ,ਜ਼ਿਲ੍ਹਾ ਕੋਆਰਡੀਨੇਟਰ ਸ. ਅਨੂਪ ਸਿੰਘ ਮੈਨੀ,ਨੋਡਲ ਅਫਸਰ ਗੁਰਮੀਤ ਸਿੰਘ ਖਾਲਸਾ,ਸਟੇਟ ਐਵਾਰਡੀ ਗੁਰਵਿੰਦਰ ਸਿੰਘ,ਈਟੀਯੂ ਪੰਜਾਬ ਦੇ ਆਗੂ ਸੁਖਦੇਵ ਸਿੰਘ ਵੇਰਕਾ,ਗੁਰਿੰਦਰ ਸਿੰਘ ਘੱਕੇਵਾਲੀ,ਨਵਦੀਪ ਸਿੰਘ ਜਨਰਲ ਸਕੱਤਰ,ਗੁਰਪ੍ਰੀਤ ਸਿੰਘ ਵੇਰਕਾ,ਸੀਐੱਚਟੀ ਸੁਖਚੈਨ ਸਿੰਘ,ਮੁੱਖ ਅਧਿਆਪਕ ਪ੍ਰਿਤਪਾਲ ਸਿੰਘ,ਹਰਮਨਪ੍ਰੀਤ ਸਿੰਘ ਕਿੜੀਆ,ਗਗਨਦੀਪ ਸਿੰਘ,ਦਲਜੀਤ ਸਿੰਘ,ਗੁਰਦੇਵ ਸਿੰਘ,ਇੰਦਰਦੀਪ ਸਿੰਘ,ਪ੍ਰਭਦੀਪ ਸਿੰਘ,ਗੁਰਬਿੰਦਰ ਸਿੰਘ,ਹਰਵਿੰਦਰ ਸਿੰਘ,ਨਿਸ਼ਾਨ ਸਿੰਘ ਪ੍ਰਧਾਨ ਪੰਚਾਇਤ ਸੈਕਟਰੀ ਯੂਨੀਅਨ ਪੰਜਾਬ,ਕੁਲਦੀਪ ਸਿੰਘ,ਗੁਰਪ੍ਰੀਤ ਸਿੰਘ,ਮਨਜੀਤ ਸਿੰਘ,ਕੁਲਦੀਪ ਸਿੰਘ, ਗੁਰਬੀਰ ਸਿੰਘ,ਕੁਲਦੀਪ ਸਿੰਘ ਖਾਰਾ,ਪ੍ਰਭਜੋਤ ਸਿੰਘ ਮੁਗਲਾਨੀ,ਬਰਿੰਦਰ ਜੀਤ ਸਿੰਘ,ਗੁਰਬੀਰ ਸਿੰਘ ਚੰਬਾ,ਗੁਰਸ਼ਰਨ ਸਿੰਘ,ਜਸਬੀਰ ਸਿੰਘ,ਬਲਵਿੰਦਰ ਸਿੰਘ,ਵਿਸ਼ਾਲ ਕੰਬੋਜ,ਛੋਟੂ ਰਾਮ,ਗੁਰਮਿੰਦਰ ਸਿੰਘ,ਲਵਜੀਤ ਸਿੰਘ,ਵੰਜੁਲ ਕੁਮਾਰ,ਨਿਰਮਲ ਸਿੰਘ ਮੱਲਾ ਕੁੜੀਵਲਾਹ,ਬਲਵਿੰਦਰ ਸਿੰਘ,ਸ਼ਮਸ਼ੇਰ ਸਿੰਘ,ਇਕਬਾਲ ਸਿੰਘ,ਸਿਮਰਜੀਤ ਸਿੰਘ,ਹਰਵਿੰਦਰ ਕੌਰ,ਅਮਨਪ੍ਰੀਤ ਕੌਰ,ਨਿਧੀ ਰਾਣਾ,ਗੁਰਵਿੰਦਰ ਕੰਬੋਜ,ਅੰਕਿਤਾ, ਸਿਮਰਨ ਗੋਇਲ,ਰਮਨਦੀਪ ਕੋਸ਼ਿਕ,ਪਵਨਦੀਪ ਕੌਰ,ਜਸਪਾਲ ਕੌਰ, ਹਰਦੀਪ ਕੌਰ,ਪ੍ਰਕਾਸ਼ ਕੌਰ,ਬਲਜੀਤ ਕੌਰ, ਤੇਜਿੰਦਰ ਕੌਰ ਆਦਿ ਹਾਜ਼ਰ ਸਨ।