ਬੜਕਾਂ ਮਾਰਦਾ ਬਿਆਸ ਦਾ ਪਾਣੀ! ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਤਬਾਹ
ਬਿਆਸ ਦਰਿਆ ਦੇ ਰੁੱਖ ਬਦਲਣ ਨਾਲ ਕਈ ਏਕੜ ਜ਼ਮੀਨ ਚੜੀ ਦਰਿਆ ਦੀ ਭੇਂਟ
- ਕਿਸਾਨ ਆਗੂਆਂ ਦਾ ਕਹਿਣਾ ਦਰਿਆ ਵਿੱਚੋਂ ਕਢਵਾਈ ਜਾਏ ਫਾਲਤੂ ਰੇਤ ਬਜਰੀ
ਰੋਹਿਤ ਗੁਪਤਾ
ਗੁਰਦਾਸਪੁਰ, 5 ਜੁਲਾਈ 2025 - ਇੱਕ ਪਾਸੇ ਪਹਾੜਾ ਵਿੱਚ ਹੋ ਰਹੇ ਸੀ ਲਗਾਤਾਰ ਬਾਰਿਸ਼ ਕਾਰਨ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਹੈ ਤੇ ਪਾਣੀ ਦਾ ਬਹਾਵ ਤੇਜ਼ ਹੋ ਗਿਆ ਹੈ ਤੇ ਦੂਜੇ ਪਾਸੇ ਦਰਿਆ ਵਿੱਚੋਂ ਫਾਲਤੂ ਰੇਤ ਬਜਰੀ ਦੀ ਮਾਈਨਿੰਗ ਨਾ ਹੋਣ ਕਾਰਨ ਦਰਿਆ ਨੇ ਆਪਣਾ ਰੁਖ ਬਦਲ ਕੇ ਕਿਸਾਨਾਂ ਦੀ ਸੈਂਕੜੇ ਏਕੜ ਜਮੀਨ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ। ਦਰਿਆ ਦੇ ਕਿਨਾਰਿਆਂ ਤੇ ਲਗਾਤਾਰ ਕਟਾਵ ਹੋ ਰਿਹਾ ਹੈ ਜਿਸ ਕਾਰਨ ਕਿਸਾਨਾਂ ਦੀ ਜ਼ਮਨ ਵੀ ਲਗਾਤਾਰ ਖਰਾਬ ਹੋ ਰਹੀ ਹੈ।
ਉੱਥੇ ਹੀ ਗੁਰਦਾਸਪੁਰ ਦੇ ਬਿਆਸ ਦਰਿਆ ਕਿਨਾਰੇ ਵੱਸੇ ਪਿੰਡ ਰਾਜੂ ਬੇਲਾ ਦੇ ਕਿਸਾਨਾਂ ਵਲੋ ਇਸ ਸਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਅਹੁਦੇਦਾਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਕਿਸਾਨ ਆਗੂ ਮੌਕੇ ਤੇ ਪਹੁੰਚੇ ਅਤੇ ਮੌਕਾ ਦੇਖਣ ਤੋਂ ਬਾਅਦ ਕਿਹਾ ਕਿ ਦਰਿਆ ਕਿਨਾਰਿਆਂ ਦੀ ਜਮੀਨ ਦੇ ਕਟਾਵ ਅਤੇ ਦਰਿਆ ਵੱਲੋਂ ਆਪਣਾ ਰੁੱਖ ਬਦਲਣ ਦਾ ਕਾਰਨ ਦਰਿਆ ਵਿੱਚ ਫਾਲਤੂ ਪਏ ਪੱਥਰ ਅਤੇ ਰੇਤ ਬਜਰੀ ਹੈ। ਉਹਨਾਂ ਮੰਗ ਕੀਤੀ ਕਿ ਸਰਕਾਰ ਨੂੰ ਇਸ ਫਾਲਤੂ ਦੇ ਇੱਕ ਬਜਰੀ ਨੂੰ ਕੱਢਵਾਉਣ ਲਈ ਨੀਤੀ ਬਣਾਣੀ ਚਾਹੀਦੀ ਹੈ ਤਾਂ ਜੋ ਹੋਰ ਕਿਸਾਨਾਂ ਦੀ ਜਮੀਨ ਦਰਿਆ ਦੀ ਭੇਟ ਨਾ ਚੜ ਸਕੇ।