ਮੋਹਾਲੀ ਜ਼ਿਲ੍ਹੇ 'ਚ 7400 ਲੱਖ ਰੁਪਏ ਦਾ ਨਵਾਂ ਉਦਯੋਗਿਕ ਨਿਵੇਸ਼; 6 ਇਕਾਈਆਂ ਨੂੰ ਮਿਲੇ ਵਿੱਤੀ ਇੰਸੈਂਟਿਵ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਫ਼ਰਵਰੀ 2026- ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਉਦਯੋਗਿਕ ਨੀਤੀ-2022 ਅਤੇ ਉਦਯੋਗਿਕ ਪੋਲਸੀ 2017 ਅਧੀਨ ਜ਼ਿਲ੍ਹੇ ਵਿੱਚ 6 ਨਵੀਆਂ ਇਕਾਈਆਂ ਨੂੰ ਇੰਸੈਂਟਿਵ (ਵਿੱਤੀ ਪ੍ਰੋਤਸਾਹਨ) ਦਿੱਤੇ ਗਏ। ਇਹਨਾਂ ਇਕਾਈਆਂ ਬੀ ਐਂਡ ਐਚ ਇਲੈਕਟਰੋਡ ਡੇਰਾਬਸੀ, ਬੀਐਸ ਹੋਟਲ ਅਤੇ ਰਿਜੋਰਟ ਜ਼ੀਰਕਪੁਰ, ਵਰਟੈਕਸ ਇਨਫੋਟੈਕ ਪ੍ਰਾਈਵੇਟ ਲਿਮਿਟਡ, ਕੈਮ ਵਿਨ ਇੰਡਸਟਰੀ, ਐਸ ਆਰ ਪੀ ਡਿਜੀਟਲ ਸਰਵਿਸਿਜ਼ ਪ੍ਰਾਈਵੇਟ ਲਿਮਿਟਡ, ਅੰਬੇ ਟਿਊਬ ਪ੍ਰਾਈਵੇਟ ਲਿਮਿਟਡ, ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਇਕਾਈਆਂ ਦੇ ਲੱਗਣ ਨਾਲ ਮੋਹਾਲੀ ਜ਼ਿਲ੍ਹੇ ਵਿੱਚ 7400 ਲੱਖ ਰੁਪਏ ਦਾ ਨਵਾਂ ਨਿਵੇਸ਼ ਆਇਆ ਹੈ। ਇਹਨਾਂ ਵਿੱਚੋਂ ਦੋ ਇਕਾਈਆਂ ਨੂੰ ਸਟੈਂਪ ਡਿਊਟੀ ਦੀ ਛੋਟ ਦਿੱਤੀ ਗਈ ਜਦਕਿ ਇੱਕ ਇਕਾਈ ਨੂੰ ਈ ਡੀ ਸੀ/ ਸੀ ਐਲ ਯੂ ਚਾਰਜਜ਼ ਤੋਂ ਛੋਟ ਦਿੱਤੀ ਗਈ। ਇੱਕ ਇਕਾਈ ਆਈ ਟੀ ਯੂਨਿਟ 'ਤੇ ਪ੍ਰਵਾਨ ਕੀਤਾ ਗਿਆ ਅਤੇ ਬਾਕੀ ਯੂਨਿਟਸ ਨੂੰ ਇਲੈਕਟਰੀਸਿਟੀ ਡਿਊਟੀ ਦੀ ਛੋਟ ਦਿੱਤੀ ਗਈ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਨੇ ਸਪੱਸ਼ਟ ਕੀਤਾ ਕਿ ਉਦਯੋਗਿਕ ਨੀਤੀ-2022 ਅਧੀਨ ਜ਼ਿਲ੍ਹੇ ਵਿੱਚ ਨਵੀਆਂ ਬਹੁਤ ਸਾਰੇ ਨਿਵੇਸ਼ ਆ ਰਹੇ ਹਨ ਅਤੇ ਸਾਰੇ ਹੀ ਨਵੇਂ ਯੂਨਿਟਾਂ ਨੂੰ ਇਸ ਨੀਤੀ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ।
ਮੀਟਿੰਗ ਬਾਅਦ, ਜੀ.ਐਮ. ਇੰਡਸਟ੍ਰੀਜ ਮਨਿੰਦਰ ਸਿੰਘ ਨੇ ਦੱਸਿਆ ਕਿ ਅੱਜ ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਇਨਵੈਸਟ ਪੰਜਾਬ ਪੋਰਟਲ 'ਤੇ ਰੈਗੂਲੇਟਰੀ ਵਿਭਾਗਾਂ ਦੇ ਲੰਬਿਤ ਮਾਮਲਿਆਂ ਦੀ ਸਮੀਖਿਆ ਵੀ ਕੀਤੀ ਗਈ ਅਤੇ ਸਬੰਧਤ ਵਿਭਾਗਾਂ ਨੂੰ ਪੰਜਾਬ ਸਰਕਾਰ ਦੀ ਉਦਯੋਗਾਂ ਨੂੰ ਪਹਿਲ ਦੇਣ ਦੀ ਨੀਤੀ ਤਹਿਤ, ਇਨ੍ਹਾਂ ਦੀਆਂ ਲੋੜੀਂਦੀਆਂ ਮਨਜੂਰੀਆਂ ਤੈਅ ਸਮੇਂ 'ਚ ਦੇਣ ਲਈ ਕਿਹਾ।
Click to Follow Babushahi Facebook page →