ਗੁਰਪ੍ਰੀਤ ਮਲੂਕਾ ਵੱਲੋਂ ਮਨਦੀਪ ਸਿੱਧੂ BJP ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ
ਨਸ਼ਾ ਤੇ ਰੋਜਗਾਰ ਦੇ ਮੁੱਦੇ ਤੇ ਜਵਾਬਦੇਹੀ ਹੋਵੇਗੀ ਭਾਜਪਾ ਸਰਕਾਰ ਦੀ --ਗੁਰਪ੍ਰੀਤ ਸਿੰਘ ਮਲੂਕਾ
ਅਸ਼ੋਕ ਵਰਮਾ
ਰਾਮਪੁਰਾ, 04 ਨਵੰਬਰ 2026:ਭਾਜਪਾ ਦੇ ਜਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਨੇ ਮਨਦੀਪ ਸਿੰਘ ਸਿੱਧੂ ਨੂੰ ਭਾਜਪਾ ਦੇ ਯੂਥ ਵਿੰਗ ਦਾ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ ਗੁਰਪ੍ਰੀਤ ਸਿੰਘ ਮਲੂਕਾ ਤੇ ਸੀਨਿਅਰ ਆਗੂਆਂ ਨੇ ਮਨਦੀਪ ਸਿੰਘ ਸਿੱਧੂ ਨੂੰ ਵਧਾਈ ਦਿੱਤੀ ਤੇ ਸਨਮਾਨਿਤ ਕੀਤਾ ਹੈ ।ਮਲੂਕਾ ਨੇ ਕਿਹਾ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਧ ਨੌਜਵਾਨ ਵਸੋਂ ਵਾਲਾ ਦੇਸ਼ ਹੈ ਜਿੱਥੇ ਨੌਜਵਾਨ ਵਰਗ ਦਾ ਦੇਸ਼ ਦੀ ਤਰੱਕੀ ਚ ਵੱਡਾ ਯੋਗਦਾਨ ਹੈ ਉਥੇ ਹੀ ਭਾਰਤ ਦੀ ਰਾਜਨੀਤੀ ਦੀ ਦਿਸ਼ਾ ਤਹਿ ਕਰਨ ਅਤੇ ਚੋਣਾਂ ਚ ਵੀ ਨੌਜਵਾਨ ਵਰਗ ਦਾ ਅਹਿਮ ਰੋਲ ਹੈ। ਪੰਜਾਬ ਚ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਨੇ ਨੌਜਵਾਨ ਵਰਗ ਨਾਲ ਸਬੰਧਿਤ ਮੁੱਦਿਆਂ ਤੇ ਕੋਈ ਖਾਸ ਉਪਰਾਲੇ ਨਹੀਂ ਕੀਤੇ। ਭਗਵੰਤ ਮਾਨ ਦੀ ਸਰਕਾਰ ਨੇ ਨੌਜਵਾਨ ਵਰਗ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ ਪਰ ਪੰਜਾਬ ਸਰਕਾਰ ਅਸਫਲ ਰਹੀ ਹੈ।
ਉਨ੍ਹਾਂ ਕਿਹਾ ਉਨਸ਼ਿਆਂ ਨੂੰ ਰੋਕਣ ਚ ਵੀ ਸਰਕਾਰ ਬੁਰੀ ਤਰ੍ਹਾਂ ਨਾਕਾਮ ਰਹੀ ਤੇ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਸਿਰਫ਼ ਇਸ਼ਤਿਹਾਰਾਂ ਤੱਕ ਹੀ ਸੀਮਤ ਹੈ ਪੰਜਾਬ ਚ ਭਾਜਪਾ ਦੀ ਸਰਕਾਰ ਬਣਨ ਤੇ ਸਰਕਾਰ ਚ ਸ਼ਾਮਿਲ ਸਾਰੇ ਮੰਤਰੀ ਤੇ ਵਿਧਾਇਕ ਨਸ਼ਾ ਤੇ ਰੋਜਗਾਰ ਦੇ ਮੁੱਦੇ ਤੇ ਜਵਾਬਦੇਹ ਹੋਵੇਗੀ ਇਸ ਮੌਕੇ ਸੂਬਾ ਜਰਨਲ ਸਕੱਤਰ ਬੂਟਾ ਭਾਈਰੂਪਾ ,ਯੂਥ ਵਿੰਗ ਸੂਬਾ ਸਕੱਤਰ ਜਸਪ੍ਰੀਤ ਜੱਸਾ ,ਜਿਲ੍ਹਾ ਜਰਨਲ ਸਕੱਤਰ ਮੇਜਰ ਸਿੰਘ ਬਰਾੜ ,ਜਰਨਲ ਸਕੱਤਰ ਕਮਰਪਾਲ ਸਿੰਘ ਭੁੱਲਰ ,ਮੀਤ ਪ੍ਰਧਾਨ ਗੁਰਤੇਜ ਸਿੰਘ ਰਾਣਾ ਫੂਲ ,ਕੁਲਦੀਪ ਸਿੰਘ ਚੇਲਾ ,ਸਟੇਟ ਮੇਂਬਰ ਕਿਸਾਨ ਵਿੰਗ ਗੁਰਵਿੰਦਰ ਬੱਲੋ ,ਸਰਕਲ ਪ੍ਰਧਾਨ ਸੱਤਪਾਲ ਸ਼ਰਮਾ ,ਗੁਰਜੀਤ ਸਿੰਘ ਗੋਰਾ ਦਿਉਣ ,ਐਡਵੋਕੇਟ ਜਸਪ੍ਰੀਤ ਸਿੰਘ ਅਤੇ ਜਿਲ੍ਹਾ ਮੀਡੀਆ ਕੰਨਵੀਨਰ ਰਤਨ ਸ਼ਰਮਾਂ ਮਲੂਕਾ ਵੀ ਹਾਜ਼ਰ ਸਨ।
- Download Babushahi App
-
-