ਮਾਨਸਾ ਜ਼ਿਲ੍ਹੇ ਨਾਲ ਸੰਬੰਧਿਤ ਪੰਜਾਬ ਪੁਲਿਸ ਦੇ ਪੈਨਸ਼ਨਰਾਂ ਵੱਲੋਂ ਮੀਟਿੰਗ ਦੌਰਾਨ ਜਰੂਰੀ ਮਸਲਿਆਂ ਸਬੰਧੀ ਵਿਚਾਰਾਂ
ਅਸ਼ੋਕ ਵਰਮਾ
ਮਾਨਸਾ, 04 ਨਵੰਬਰ 2026: ਪੰਜਾਬ ਪੁਲਿਸ ਪੈਨਸ਼ਨਰਜ ਇਕਾਈ ਮਾਨਸਾ ਵੱਲੋਂ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਦੀ ਅਗਵਾਈ ਹੇਠ ਕੀਤੀ ਮੀਟਿੰਗ ਦੌਰਾਨ ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਹੋਰ ਮਸਲਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਪ੍ਰਧਾਨ ਨੇ ਕਿਹਾ ਕਿ ਪੈਨਸ਼ਨਰ/ਮੁਲਾਜ਼ਮ ਮੰਗਾਂ ਸਬੰਧੀ ਜੋ ਹੁਣ ਸਰਕਾਰ ਵਿਰੁੱਧ ਸਾਰੀਆ ਭਰਾਤਰੀ ਜਥੇਬੰਦੀਆ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਲੜਿਆ ਜਾ ਰਿਹਾ ਹੈ। ਸਾਨੂੰ ਸਾਰੇ ਸਾਥੀਆ ਨੂੰ ਤਨ,ਮਨ,ਧਨ ਸਮੇਤ ਆਗੂਆਂ ਦਾ ਸਾਥ ਦੇਣਾ ਅਤੇ ਅੱਗੇ ਆ ਕੇ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ।
ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਬਕਾਇਆ ਡੀ.ਏ, ਏਰੀਅਰ, ਪੁਰਾਣੀ ਪੈਨਸ਼ਨ ਬਹਾਲ ਕਰਨ, ਸੋਧੇ ਪੇ-ਸਕੇਲ ਲਾਗੂ ਕਰਨ ਅਤੇ ਹੋਰ ਪੈਡਿੰਗ ਮੰਗਾਂ ਤੁਰੰਤ ਮੰਨਜੂਰ ਕਰਕੇ ਲਾਗੂ ਕੀਤੀਆ ਜਾਣ।ਅੱਜ ਦੀ ਮੀਟਿੰਗ ਵਿੱਚ ਕਾਨੂੰਨੀ ਸਲਾਹਕਾਰ ਰਾਮ ਸਿੰਘ ਅੱਕਾਂਵਾਲੀ ਤੋਂ ਇਲਾਵਾ ਐਚ.ਡੀ.ਐਫ.ਸੀ. ਬੈਂਕ ਮਾਨਸਾ ਦੀ ਲਾਈਫ ਬ੍ਰਾਂਚ ਤੋਂ ਮੈਨੇਜਰ ਮੈਡਮ ਸਨੇਹਾ ਗਰਗ ਨੇ ਵੱਖ-ਵੱਖ ਮੁੱਦਿਆਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਸੇਵਾ ਮੁਕਤ ਹੋਏ ਸਹਾਇਕ ਥਾਣੇਦਾਰ ਹਰਿੰਦਰ ਸਿੰਘ ਗਾਮੀ ਵਾਲਾ ਅਤੇ ਅਮਰੀਕ ਸਿੰਘ ਤਲਵੰਡੀ ਸਾਬੋ ਨੂੰ ਜੀ ਆਇਆਂ ਆਖਿਆ ਗਿਆ। ਇਸ ਮੌਕੇ ਸਟੇਜ ਦੀ ਕਾਰਵਾਈ ਜਗਜੀਤ ਸਿੰਘ ਨੰਗਲ ਕਲਾਂ ਨੇ ਚਲਾਈ ਅਤੇ ਸਮੂਹ ਸਾਥੀਆਂ ਨੂੰ ਦਿਵਾਲੀ ਅਤੇ ਹੋਰ ਤਿਉਹਾਰਾਂ ਦੀ ਵਧਾਈ ਦਿੱਤੀ।
- Download Babushahi App
-
-