ਗਰੀਨ ,ਸੁਰੱਖਿਅਤ ਤੇ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਈ ਜਾਵੇ :- ਸਿਵਲ ਸਰਜਨ
ਗੁਰਪ੍ਰੀਤ ਸਿੰਘ ਜਖਵਾਲੀ
ਫਤਿਹਗੜ੍ਹ ਸਾਹਿਬ 6 ਨਵੰਬਰ
ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਅਰਵਿੰਦ ਪਾਲ ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗਰੀਨ, ਸੁਰੱਖਿਅਤ ਤੇ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਈ ਜਾਵੇ। ਉਹਨਾਂ ਲੋਕਾਂ ਨੂੰ ਦਿਵਾਲੀ ਅਤੇ ਬੰਦੀ ਛੋੜ ਦੀਆਂ ਮੁਬਾਰਕਾਂ ਵੀ ਦਿੱਤੀਆਂ । ਉਹਨਾਂ ਕਿਹਾ ਕਿ ਦਿਵਾਲੀ ਖੁਸ਼ੀਆਂ ਦਾ ਤਿਉਹਾਰ ਹੈ ,ਜੇਕਰ ਦਿਵਾਲੀ ਦੇ ਤਿਉਹਾਰ ਤੇ ਪਟਾਕੇ ਚਲਾਉਣੇ ਹਨ ਤਾਂ ਗਰੀਨ ਪਟਾਕੇ ਚਲਾਏ ਜਾਣ , ਉਹਨਾਂ ਦਮੇ ਦੇ ਰੋਗੀਆਂ, ਗੰਭੀਰ ਬਿਮਾਰੀਆਂ ਤੋਂ ਪੀੜਿਤ, ਫੇਫੜਿਆਂ ਦੀਆਂ ਬਿਮਾਰੀਆਂ ਤੋਂ ਪੀੜਿਤ, ਦਿਲ ਦੀਆਂ ਬਿਮਾਰੀਆਂ ਤੋਂ ਪੀੜਤ, ਬਜ਼ੁਰਗਾਂ ਅਤੇ ਛੋਟੇ ਬੱਚਿਆਂ ਨੂੰ ਪਟਾਕਿਆਂ ਦੇ ਧੂਏ ਤੋਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਅੱਖਾਂ ਦੇ ਬਚਾਓ ਲਈ ਜਰੂਰੀ ਸਾਵਧਾਨੀਆਂ ਵਰਤਣੀਆਂ ਵਰਤੀਆਂ ਜਾਣ ,ਬੱਚਿਆਂ ਦੁਆਰਾ ਪਟਾਖੇ ਚਲਾਉਣ ਸਮੇਂ ਉਹਨਾਂ ਕੋਲ ਵੱਡਿਆਂ ਦੀ ਮੌਜੂਦਗੀ ਅਤੇ ਨਿਗਰਾਨੀ ਦਾ ਹੋਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਪਟਾਕਿਆਂ ਕਾਰਨ ਅੱਖ ਵਿੱਚ ਸੱਟ ਲੱਗ ਜਾਵੇ ਤਾਂ ਅੱਖ ਨੂੰ ਨਾ ਮਲੋ ਅਤੇ ਜਲਦ ਤੋਂ ਜਲਦ ਅੱਖਾਂ ਦੇ ਮਾਹਰ ਡਾਕਟਰ ਤੋਂ ਆਪਣਾ ਚੈੱਕ ਅਪ ਕਰਵਾਓ। ਸਿਵਲ ਸਰਜਨ ਡਾਕਟਰ ਅਰਵਿੰਦ ਪਾਲ ਸਿੰਘ ਨੇ ਦੱਸਿਆ ਕਿ ਤੁਹਾਡੀ ਸੁਰੱਖਿਆ ਲਈ ਸਾਡਾ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ, ਜਿਲਾ ਹਸਪਤਾਲ, ਸਬ ਡਿਵੀਜ਼ਨਲ ਹਸਪਤਾਲ, ਸਾਰੀਆਂ ਸੀਐਚਸੀ ਤੇ ਐਮਰਜੈਂਸੀ ਸੇਵਾਵਾਂ 24 ਘੰਟੇ ਉਪਲਬਧ ਰਹਿਣਗੀਆਂ।
- Download Babushahi App
-
-