ਪੰਜਾਬ 'ਚ ਭਾਜਪਾ ਦੀਆਂ 4 'ਨਸ਼ਾ ਮੁਕਤ ਪੰਜਾਬ' ਯਾਤਰਾਵਾਂ ਅੱਜ 18 ਸਤੰਬਰ ਤੋਂ; ਪਠਾਨਕੋਟ ਤੋਂ ਨਿਤਿਨ ਨਬੀਨ ਕਰਨਗੇ ਸ਼ੁਰੂਆਤ
ਬਾਬੂਸ਼ਾਹੀ ਬਿਊਰੋ
ਪਠਾਨਕੋਟ, 18 ਸਤੰਬਰ, 2026 : ਪੰਜਾਬ ਭਾਜਪਾ ਵੱਲੋਂ ਸੂਬੇ ਵਿੱਚ ਨਸ਼ਿਆਂ ਖ਼ਿਲਾਫ਼ ਲੋਕ ਲਹਿਰ ਪੈਦਾ ਕਰਨ ਲਈ "ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ" ਤਹਿਤ 4 'ਨਸ਼ਾ ਮੁਕਤ ਪੰਜਾਬ' ਯਾਤਰਾਵਾਂ ਦਾ ਆਗ਼ਾਜ਼ ਅੱਜ (ਸ਼ੁੱਕਰਵਾਰ) ਤੋਂ ਕੀਤਾ ਜਾ ਰਿਹਾ ਹੈ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਤੇ ਯਾਤਰਾ ਦੇ ਇੰਚਾਰਜ ਰਾਜੇਸ਼ ਕੁਮਾਰ ਬਾਘਾ ਨੇ ਦੱਸਿਆ ਕਿ ਇਨ੍ਹਾਂ ਯਾਤਰਾਵਾਂ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।
ਪਹਿਲੀ ਯਾਤਰਾ ਅੱਜ 18 ਸਤੰਬਰ ਨੂੰ ਪਠਾਨਕੋਟ ਦੇ ਮਾਧੋਪੁਰ ਸਥਿਤ ਏਕਤਾ ਸਥਲ ਤੋਂ ਸ਼ੁਰੂ ਹੋਵੇਗੀ, ਜਿਸ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।
ਪਹਿਲੀ ਯਾਤਰਾ (18 ਸਤੰਬਰ): ਏਕਤਾ ਸਥਲ, ਮਾਧੋਪੁਰ (ਪਠਾਨਕੋਟ) ਤੋਂ ਕੌਮੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਸ਼ੁਰੂਆਤ।
ਦੂਜੀ ਯਾਤਰਾ (19 ਸਤੰਬਰ): ਗੁਰਦੁਆਰਾ ਸ੍ਰੀ ਜੋਤੀ ਸਰੂਪ (ਸ੍ਰੀ ਫ਼ਤਿਹਗੜ੍ਹ ਸਾਹਿਬ) ਵਿਖੇ ਨਤਮਸਤਕ ਹੋਣ ਉਪਰੰਤ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਰਵਾਨਗੀ।
ਤੀਜੀ ਯਾਤਰਾ (20 ਸਤੰਬਰ): ਫ਼ਾਜ਼ਿਲਕਾ ਦੇ ਸਾਦਿਕੀ ਬਾਰਡਰ (ਆਸਫ਼ਵਾਲਾ 1971 ਜੰਗੀ ਯਾਦਗਾਰ) ਤੋਂ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਵੱਲੋਂ ਸ਼ੁਰੂਆਤ।
ਚੌਥੀ ਯਾਤਰਾ (21 ਸਤੰਬਰ): ਗੁਰਦੁਆਰਾ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਨਤਮਸਤਕ ਹੋਣ ਤੋਂ ਬਾਅਦ ਸ਼ੁਰੂਆਤ।
ਇਨ੍ਹਾਂ ਚਾਰੇ ਯਾਤਰਾਵਾਂ ਦੀ ਸਮਾਪਤੀ 30 ਸਤੰਬਰ ਨੂੰ ਜਲੰਧਰ ਵਿਖੇ ਹੋਵੇਗੀ। ਇਸ ਮੌਕੇ ਜਲੰਧਰ ਵਿੱਚ ਇੱਕ ਵਿਸ਼ਾਲ ਜਨਤਕ ਰੈਲੀ ਆਯੋਜਿਤ ਕੀਤੀ ਜਾਵੇਗੀ, ਜਿਸ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤੌਰ 'ਤੇ ਸੰਬੋਧਨ ਕਰਨਗੇ।
- Download Babushahi App
-
-