ਅਮਨਦੀਪ ਸਿੰਘ ਨੇ ਸੰਭਾਲਿਆ ਚੋਣ ਤਹਿਸੀਲਦਾਰ ਸ਼ਹੀਦ ਭਗਤ ਸਿੰਘ ਨਗਰ ਦੇ ਅਹੁਦੇ ਦਾ ਚਾਰਜ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 15 ਜੂਨ,2026- ਅਮਨਦੀਪ ਸਿੰਘ ਨੇ ਸ਼ੁਕਰਵਾਰ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਚੋਣ ਤਹਿਸੀਲਦਾਰ ਦੇ ਅਹੁੱਦਾ ਦਾ ਚਾਰਜ ਸੰਭਾਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਵਿਭਾਗ ਵੱਲੋਂ ਚੋਣ ਕਾਨੂੰਗੋ ਤੋਂ ਪਦ-ਉੱਨਤੀ ਕਰਕੇ ਚੋਣ ਤਹਿਸੀਲਦਾਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਤੈਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ, ਮਿਹਨਤ ਅਤੇ ਲਗਨ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸੌਂਪੀ ਗਈ ਹਰ ਜਿੰਮੇਵਾਰੀ ਨੂੰ ਸਮੇਂ ਸਿਰ ਮੁਕੰਮਲ ਕਰਨ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਉਨ੍ਹਾਂ ਨੇ ਚੋਣ ਦਫ਼ਤਰ ਦੇ ਅਮਲੇ ਨਾਲ ਮੀਟਿੰਗ ਕਰਕੇ ਵਿਭਾਗੀ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਇਮਾਨਦਾਰੀ ਤੇ ਲਗਨ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੋਕੇ ਜਸਬੀਰ ਸਿੰਘ ਪੀ.ਏ.ਟੂ ਡਿਪਟੀ ਕਮਿਸ਼ਨਰ, ਜਤਿੰਦਰ ਸਿੰਘ ਫੂ਼ਡ ਸਪਲਾਈ ਇੰਸਪੈਕਟਰ, ਰਣਜੀਤ ਸਿੰਘ ਜੂਨੀਅਰ ਸ਼ਹਾਇਕ ਐਸ.ਡੀ.ਐੱਮ ਦਫਤਰ ਨਵਾਸ਼ਹਿਰ, ਕੁਲਬੀਰ ਸਿੰਘ ਖਜਾਨਾ ਦਫਤਰ ਨਵਾਂਸ਼ਹਿਰ, ਸੁਨੀਲ ਕੁਮਾਰ ਫੂਡ ਸਪਲਾਈ ਜੂਨੀਅਰ ਸਹਾਇਕ, ਸੰਦੀਪ ਕੈਥ ਪਵਨ ਪ੍ਰੋਜਕੈਟ ਨਵਾਂਸ਼ਹਿਰ, ਭਪਿੰਦਰ ਸਿੰਘ ਫੂ਼ਡ ਸਪਲਾਈ ਨਵਾਂਸ਼ਹਿਰ, ਚੋਣ ਵਿਭਾਗ ਦੇ ਸਾਰੇ ਕਰਮਚਾਰੀ ਅਤੇ ਪਰਿਵਾਰਿਕ ਮੈਬਰ ਹਾਜ਼ਰ ਸਨ।
- Download Babushahi App
-
-