ਦੁਕਾਨਾਂ ਵਿੱਚੋਂ ਚੋਰੀਆਂ ਚਕਾਰੀਆਂ ਕਰਨ ਵਾਲੇ ਤਿੰਨ ਗ੍ਰਿਫਤਾਰ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ , 21 ਜੂਨ 2025 :ਸ਼੍ਰੀ ਮੁਕਤਸਰ ਸਾਹਿਬ ਪੁਲਿਸ ਦੇ ਥਾਣਾ ਸਿਟੀ ਦੇ ਮੁੱਖ ਥਾਣਾ ਅਫਸਰ ਜਸਕਰਨ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਪਿਛਲੇ ਦਿਨੀ ਵੱਖ-ਵੱਖ ਦੁਕਾਨਾਂ ਵਿੱਚੋਂ ਤਾਲੇ ਤੋੜ ਕੇ ਅਤੇ ਸ਼ਟਰ ਭੰਨ ਕੇ ਚੋਰੀਆਂ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਵੱਲੋਂ ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਰਾਜਨ ਪੁੱਤਰ ਕਾਲਾ ਰਾਮ, ਰਾਹੁਲ ਪੁੱਤਰ ਸ਼ਾਮ ਲਾਲ ਅਤੇ ਅਮਨਦੀਪ ਸਿੰਘ ਪੁੱਤਰ ਗੁਰਦਿਆਲ ਚੰਦ ਵਾਸੀਅਨ ਸ਼੍ਰੀ ਮੁਕਤਸਰ ਸਾਹਿਬ ਵਜੋਂ ਕੀਤੀ ਹੋਈ ਹੈ। ਮੁਕਤਸਰ ਪੁਲਿਸ ਵੱਲੋਂ ਦਿੱਤੀ ਗਈ।
ਜਾਣਕਾਰੀ ਅਨੁਸਾਰ ਪੁਲਿਸ ਨੂੰ ਮਦਈ ਗੁਰਮੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਥਾਂਦੇਵਾਲਾ ਨੇ ਜਾਣਕਾਰੀ ਦਿੱਤੀ ਕਿ ਉਸ ਦੀ ਪਾਈਪ-ਐਂਡ-ਸੋਲਰ ਸਿਸਟਮ ਨਾਂਮ ਦੀ ਦੁਕਾਨ ਮੋਡ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਹੈ। ਮਿਤੀ 18-6-2025 ਨੂੰ ਸਵੇਰੇ ਉਸਨੇ ਦੁਕਾਨ ਨੂੰ ਵੇਖਿਆ ਤਾਂ ਉਸਦੇ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ।
ਸ਼ਟਰ ਭੰਨਿਆ ਹੋਇਆ ਸੀ ਜਿਸ ਵਿੱਚੋਂ ਪਾਣੀ ਵਾਲੀਆਂ 06 ਮੋਟਰਾਂ ਮਾਰਕਾ ਕਲਸੀ, ਇੱਕ ਕੱਟਰ, ਪਿੱਤਲ ਦੇ ਗੇਟਵਾਲ, ਜਿਨਾਂ ਨੂੰ ਕੋਈ ਨਾ-ਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਏ ਸਨ । ਪੁਲਿਸ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ ਤੇ ਪੁਲਿਸ ਵੱਲੋਂ ਮੁਕਦਮਾ ਨੰਬਰ 112 ਮਿਤੀ 20.09.2025 ਅ/ਧ 331(4), 305 BNS ਤਹਿਤ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ, ਦੌਰਾਨੇ ਤਫਤੀਸ਼ ਪੁਲਿਸ ਵੱਲੋਂ ਰਾਜਨ ਪੁੱਤਰ ਕਾਲਾ ਰਾਮ, ਦੂਸਰਾ ਰਾਹੁਲ ਪੁੱਤਰ ਸ਼ਾਮ ਲਾਲ ਵਾਸੀਆਂ ਡਾਕਟਰ ਨਾਗਪਾਲ ਵਾਲੀ ਗਲੀ ਟਿੱਬੀ ਰੋਡ ਸ੍ਰੀ ਮੁਕਤਸਰ ਸਾਹਿਬ ਅਤੇ ਤੀਸਰਾ ਅਮਨਦੀਪ ਸਿੰਘ ਪੁੱਤਰ ਗੁਰਦਿਆਲ ਚੰਦ ਵਾਸੀ ਗਾਂਧੀ ਨਗਰ ਸ਼੍ਰੀ ਮੁਕਤਸਰ ਸਾਹਿਬ ਨੂੰ ਕਾਬੂ ਕੀਤਾ, ਜਿਨ੍ਹਾਂ ਨੂੰ ਅਦਾਲਤ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ