ਤਿੰਨ ਵੱਖ ਵੱਖ ਜ਼ਿਲ੍ਹਿਆਂ ਦੇ ਸੁਝਵਾਨ ਲੋਕ ਅਧਿਕਾਰ ਸ਼ੰਘਰਸ਼ ਪਾਰਟੀ ਵਿੱਚ ਹੋਏ ਸ਼ਾਮਿਲ - ਗੁਰਬਖਸ਼ ਸ਼ੇਰਗਿੱਲ
ਸ਼੍ਰੀ ਫਤਿਹਗੜ੍ਹ ਸਾਹਿਬਃ- 21 ਜੂਨ 2025 - ਸ੍ਰੀ ਫਤਿਹਗੜ੍ਹ ਸਾਹਿਬ ਅਧਿਕਾਰ ਸ਼ੰਘਰਸ਼ ਪਾਰਟੀ ਨੇ ਆਪਣੇ 100 ਵੇਂ ਦਿਨ ਤੇ ਸ਼ਹੀਦਾਂ ਦੀ ਸਰਜਮੀਨ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿੱਚ, ਮਾਤਾ ਗੁਜਰ ਕੌਰ ਜੀ,ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਨਤਮਸਤਕ ਹੋਣ ਅਤੇ ਪਾਰਟੀ ਦੀ ਚੜਦੀ ਕਲਾ ਲਈ ਅਰਦਾਸ ਕਰਨ ਉਪਰੰਤ। ਆਰ ਕੇ ਐਮ ਗੈਸਟ ਹਾਊਸ ਵਿੱਚ ਵਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਹੁੰਦਿਆਂ ਪਾਰਟੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਕਿਹਾ ਕਿ ਪਾਰਟੀ ਵਿੱਚ ਅੱਜ ਤਿੰਨ ਜਿਲਿਆਂ ਮੋਹਾਲੀ,ਫਤਹਿਗੜ੍ਹ ਸਾਹਿਬ, ਰੋਪੜ ਅਤੇ ਚੰਡੀਗੜ੍ਹ ਦੇ ਬੁਧੀਜੀਵੀ ਅਤੇ ਰਾਜਨੀਤਕ ਤੁਜੱਰਬਾ ਰੱਖਣ ਵਾਲੇ ਲੋਕਾਂ ਨੇ ਅਧਿਕਾਰ ਸ਼ੰਘਰਸ਼ ਪਾਰਟੀ ਨੂੰ ਜਾਇਨ ਕੀਤਾ ਹੈ।ਪਾਰਟੀ ਦੀ ਸੀਨੀ ਮੀਤ ਪ੍ਰਧਾਨ ਸਤਵੀਰ ਕੌਰ ਮਨਹੇੜਾ ਨੇ ਨਵੇਂ ਨਿਯੁਕਤ ਹੋਏ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਕਿਹਾ ਕਿ 2027 ਦੀ ਚੋਣ ਵਿੱਚ ਏਐਸਪੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਵਿੱਚ ਸਰਕਾਰ ਬਣਾਏਗੀ। ਪੰਜਾਬ ਪ੍ਰਧਾਨ ਇੰਜ ਸੁਰਿੰਦਰ ਸਿੰਘ ਭਿੰਡਰ ਨੇ ਟੈਲੀਫੋਨ ਸੰਦੇਸ਼ ਰਾਂਹੀ ਨਵੇਂ ਪਾਰਟੀ ਜਾਇਨ ਕਰਨ ਵਾਲਿਆ ਨੂੰ ਵਧਾਈ ਦਿੰਦਿਆ ਸਭ ਨੂੰ ਜਨਤਾ ਦੀ ਭਲਾਈ ਲਈ ਕੰਮ ਵਿੱਚ ਜੁੱਟ ਜਾਣ ਲਈ ਕਿਹਾ।
ਮੀਤ ਪ੍ਰਧਾਨ ਜਗਦੀਸ਼ ਸਿੰਘ ਘਨੌਰ ਨੇ ਕਿਹਾ ਕਿ ਅੱਜ ਪਾਰਟੀ ਦੇ 100 ਵੇਂ ਦਿਨ ਤੇ ਅਸੀ ਪੰਜਾਬ ਵਿਧਾਨ ਸਭਾ ਦੀਆ 26 ਸੀਟਾਂ ਤੇ ਸਾਡੀ ਮਜਬੂਤ ਦਾਅਵੇਦਾਰੀ ਹੈ। ਪ੍ਰੋਗਰਾਮ ਵਿੱਚ ਸਾਮਲ ਕੌਮੀ ਮੀਤ ਪ੍ਰਧਾਨ ਡਾਕਟਰ ਸਈਅਦ ਮਨਜੂਰ ਗਿਲਾਨੀ ਮਲੇਰਕੋਟਲਾ,ਕੌਮੀ ਪਾਰਟੀ ਸਕੱਤਰ ਰਮੇਸ਼ ਕੁਮਾਰ ਬੂਮਬਕ ਹਰਿਆਣਾ।
ਪ੍ਰਦੇਸ਼ ਪ੍ਰਧਾਨ ਹਰਿਆਣਾ ਸਤੀਸ਼ ਕੁਮਾਰ ਆਦਵੰਸ਼ੀ ਨੇ ਕਿਹਾ ਕਿ ਹਰਿਆਣਾ ਵਿੱਚ ਪਾਰਟੀ ਦਾ ਗ੍ਰਾਫ ਤੇਜੀ ਨਾਲ ਵੱਧ ਰਿਹਾ ਹੈ। ਪਾਰਟੀ ਮੀਡੀਆ ਇੰਚਾਰਜ ਹਰਪ੍ਰੀਤ ਸਿੰਘ ਗਿੱਲ, ਸੀਨੀ ਮੀਤ ਪ੍ਰਧਾਨ ਪੰਜਾਬ ਐਡਵੋਕੇਟ ਸੁਰਜੀਤ ਸਿੰਘ,ਮੀਤ ਪ੍ਰਧਾਨ ਪੰਜਾਬ ਨੌਰੰਗ ਸਿੰਘ ਪਟਿਆਲਾ। ਜਿਲਾ ਪ੍ਰਧਾਨ ਅੰਮ੍ਰਿਤਸਰ ਸੁਖਦੇਵ ਸਿੰਘ ਨੇ ਪ੍ਰੋਗਰਾਮ ਵਿੱਚ ਹਾਜਰੀ ਲਗਵਾਈ।
ਅੱਜ ਦੇ ਜਾਇਨਿੰਗ ਪ੍ਰੋਗਰਾਮ ਵਿੱਚਇਕਬਾਲ ਸਿੰਘ ਨੂੰ ਪਾਰਟੀ ਦਾ ਨੈਸ਼ਨਲ ਸਪੋਕਸਮੈਨ ਲਗਾਇਆ ਗਿਆ।
ਰਜਿੰਦਰ ਸਿੰਘ ਫੌਜੀ ਨੂੰ ਜਿਲਾ ਪ੍ਰਧਾਨ ਰੋਪੜ ਅਤੇ ਜਿਲਾ ਯੂਥ ਪ੍ਰਧਾਨ ਰੋਪੜ ਕਰਨਵੀਰ ਕੁਮਾਰ ਨੂੰ ਲਗਾਇਆ ਗਿਆ। ਦਵਿੰਦਰ ਸਿੰਘ ਪੰਚ ਨੂੰ ਬਲਾਕ ਪ੍ਰਧਾਨ ਬੱਸੀ ਪਠਾਣਾਂ ਅਤੇ ਸਲੀਮ ਖਾਨ ਪਿੰਡ ਬੁੱਚੜਾ ਨੂੰ ਬਲਾਕ ਪ੍ਰਧਾਨ ਖੇੜਾ ਲਗਾਇਆ। ਮੋਹਾਲੀ ਦੀ ਟੀਮ ਵਿੱਚ ਜਿਲਾ ਪ੍ਰਧਾਨ ਮੋਹਾਲੀ ਹਰਪ੍ਰੀਤ ਸਿੰਘ ਬੁਡਾਲੀ, ਮੀਤ ਪ੍ਰਧਾਨ ਸਤਨਾਮ ਸਿੰਘ ਖਰੜ, ਜ/ਸਕੱਤਰ ਸੰਦੀਪ ਸਿੰਘ ਬਜਹੇੜੀ, ਕੈਸ਼ੀਅਰ ਬਿਕਰਮ ਸਿੰਘ ਬਿਕੀ,ਸਕੱਤਰ ਹਰਪ੍ਰੀਤ ਸਿੰਘ ਨਿਯੁਕਤ ਕੀਤਾ ਗਿਆ।
ਗੁਰਵਿੰਦਰ ਸਿੰਘ ਗੋਲਡੀ ਨੂੰ ਪ੍ਰਧਾਨ ਚੰਡੀਗੜ੍ਹ ਲਗਾਇਆ ਗਿਆ।
ਜਿਲਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਡਾਕਟਰ ਯਾਦਵਿੰਦਰ ਸਿੰਘ ਨੇ ਪਾਰਟੀ ਪ੍ਰਧਾਨ ਇੰਜ ਸ਼ੇਰਗਿੱਲ, ਨੈਸ਼ਨਲ ਅਤੇ ਸਟੇਟਾਂ ਦੇ ਅਹੁਦੇਦਾਰ ਸਾਹਿਬਾਨ ਖਾਸ ਕਰਕੇ ਹਰਿਆਣਾ ਦੇ ਪ੍ਰਧਾਨ ਆਦਵੰਸ਼ੀ ਜੀ ਅਤੇ ਉਹਨਾਂ ਦੀ ਟੀਮ, ਹਿਮਾਚਲ ਅਤੇ ਚੰਡੀਗੜ੍ਹ ਤੋਂ ਆਏ ਵਿਸ਼ੇਸ਼ ਮਹਿਮਾਨਾ ਨੂੰ ਜੀ ਆਇਆ ਕਹਿੰਦਿਆਂ ਇਸ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਸ਼ਾਮਲ ਹੋਣ ਲਈ ਧੰਨਵਾਦ ਕੀਤਾ।