← ਪਿਛੇ ਪਰਤੋ
ਗੁੱਜਰਾਂ ਦੀ 40 ਕਿੱਲਿਆਂ ਦੀ ਇਕੱਠੀ ਕੀਤੀ ਪਰਾਲੀ ਨੂੰ ਲੱਗੀ ਅੱਗ ਨਗਰ ਕੌਂਸਲ ਦੇ ਕੋਲ ਫਾਇਰ ਬ੍ਰਿਗੇਡ ਗੱਡੀ ਹੁੰਦੀ ਤਾਂ ਨੁਕਸਾਨ ਦਾ ਬਚਾ ਹੋ ਸਕਦਾ ਸੀ ਰੋਹਿਤ ਗੁਪਤਾ ਗੁਰਦਾਸਪੁਰ 24 ਮਈ : ਬੀਤੀ ਦੇਰ ਸ਼ਾਮ ਸ੍ਰੀ ਹਰਗੋਬਿੰਦਪੁਰ ਸਾਹਿਬ ਗੁਜਰ ਭਾਈਚਾਰੇ ਵੱਲੋਂ ਡੰਗਰਾਂ ਲਈ ਇਕੱਠੀ ਕੀਤੀ ਪਰਾਲੀ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਦਿੰਦਿਆਂ ਮੱਖਣ ਦੀਨ ਪੁੱਤਰ ਹੁਸੈਨ ਦੀਨ ਵਾਸੀ ਸ੍ਰੀ ਹਰਗੋਬਿੰਦਪੁਰ ਸਾਹਿਬ ਨੇ ਦੱਸਿਆ ਕਿ ਲੱਗਭਗ ਚਾਲ਼ੀ ਕਿਲਿਆ ਦੀ ਪਰਾਲੀ ਇਕੱਠੀ ਕੀਤੀ ਹੋਈ ਸੀ ਜਿਸ ਨੂੰ ਦੇਰ ਸ਼ਾਮ ਅੱਗ ਲੱਗ ਗਈ ਅਤੇ ਬਟਾਲਾ ਫਾਇਰ ਬ੍ਰਿਗੇਡ ਨੂੰ ਫੌਨ ਰਾਹੀ ਸੂਚਨਾ ਦਿੱਤੀ ਪਰ ਜਦੋ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਆਈ ਪਰਾਲੀ ਪੂਰੀ ਤਰਾਂ ਸੜ੍ਹ ਚੁੱਕੀ ਸੀ ਲੱਗ ਭੱਗ ਦੋ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀ ਲੱਗ ਸਕਿਆ ਇਲਾਕੇ ਦੇ ਲੋਕਾਂ ਨੇ ਰੋਸ ਜ਼ਾਹਿਰ ਕੀਤਾ ਕਿ ਜੇਕਰ ਫਾਇਰ ਬ੍ਰਿਗੇਡ ਦੀ ਗੱਡੀ ਨਗਰ ਕੌਂਸਲ ਕੋਲ਼ ਹੁੰਦੀ ਤਾ ਅੱਗ ਤੇ ਜਲਦੀ ਕਾਬੂ ਪਾਇਆ ਜਾ ਸਕਦਾ ਸੀ ਅਤੇ ਪਰਾਲੀ ਨੂੰ ਵੀ ਸੜਣ ਤੋ ਬਚਾਇਆ ਜਾ ਸਕਦਾ ਸੀ ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਕਈ ਅੱਗਜ਼ਨੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ
Total Responses : 2112