ਅਨਾਉਂਸਮੈਂਟ ਕਰਵਾ ਕੇ ਅਤੇ ਨੁੱਕੜ ਮੀਟਿੰਗਸ ਕਰਕੇ ਆਬਕਾਰੀ ਵਿਭਾਗ ਕਰ ਰਿਹੈ ਜ਼ਹਿਰੀਲੀ ਸ਼ਰਾਬ ਬਾਰੇ ਸੁਚੇਤ
ਰੋਹਿਤ ਗੁਪਤਾ
ਗੁਰਦਾਸਪੁਰ : ਜ਼ਹਿਰੀਲੀ ਦੇਸੀ ਸ਼ਰਾਬ ਨਾਲ ਬੀਤੇ ਦਿਨੀ ਪੰਜਾਬ ਦੇ ਮਜੀਠਾ ਇਲਾਕੇ ਚ ਕਈ ਲੋਕਾਂ ਨੇ ਜਾਨ ਗਵਾਈ ਹੈ ਜਦਕਿ ਇਸ ਤੋ ਪਹਿਲਾ ਵੀ ਗੁਰਦਾਸਪੁਰ, ਬਟਾਲਾ ਅਤੇ ਨੇੜਲੇ ਇਲਾਕਿਆਂ ਚ ਬੀਤੇ ਸਾਲਾਂ ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਸਨ ਜਦ ਵੱਡੀ ਗਿਣਤੀ ਚ ਲੋਕ ਨਾਜਾਇਜ ਜ਼ਹਿਰੀਲੀ ਸ਼ਰਾਬ ਦੇ ਸ਼ਿਕਾਰ ਹੋਏ ਅਤੇ ਆਪਣੀਆਂ ਜਾਨਾਂ ਗਵਾਈਆਂ।
ਆਬਕਾਰੀ ਵਿਭਾਗ ਅਤੇ ਪੰਜਾਬ ਪੁਲਿਸ ਵਲੋਂ ਕਈ ਜਗਾਹ ਤੇ ਲਗਾਤਾਰ ਛਾਪੇਮਾਰੀ ਕਰ ਇਸ ਦੇਸੀ ਸ਼ਰਾਬ ਦੇ ਧੰਦੇ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਹੁਣ ਮਜੀਠਾ ਕਾਂਡ ਤੋਂ ਬਾਅਦ ਆਬਕਾਰੀ ਵਿਭਾਗ ਵਲੋਂ ਵੱਖ ਵਾਹ ਢੰਗ ਤਰੀਕਿਆਂ ਲੋਕਾਂ ਨੂੰ ਦੇਸੀ ਸ਼ਰਾਬ ਦਾ ਸੇਵਨ ਨਾ ਕਰਨ ਲਈ ਜਾਗਰੂਕ ਕਰੋ ਕੀਤਾ ਜਾ ਰਿਹਾ ਹੈ ।ਵਿਭਾਗ ਦੇ ਅਧਿਕਾਰੀਆਂ ਵਲੋਂ ਬਾਜ਼ਾਰਾਂ ਅਤੇ ਪਿੰਡ ਪਿੰਡ ਜਾਕੇ ਨੁਕੜ ਮੀਟਿੰਗ ਕੀਤੀ ਜਾ ਰਹੀਆਂ ਹੈ ਇਸ਼ਤਿਹਾਰ ਵੰਡੇ ਜਾ ਰਹੇ ਹਨ ਸ਼ਰਾਬ ਦੇ ਠੇਕਿਆਂ ਤੇ ਹੋਰਡਿੰਗ ਅਤੇ ਰਿਕਸ਼ੇ ਤੇ ਸਪੀਕਰ ਲਗਾ ਅਨਾਉਸਮੇਂਟ ਕਰਵਾਈ ਜਾ ਰਹੀ ਹੈ ਕਿ ਨਾਜਾਇਜ ਰੂੜੀ ਮਾਰਕਾ ਸ਼ਰਾਬ ਨਾ ਪੀਣ ਅਤੇ ਇਸ ਦੇ ਨਾਲ ਹੀ ਇਹ ਵੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਇਹ ਕਾਲਾ ਧੰਦਾ ਕੋਈ ਕਰ ਰਿਹਾ ਹੈ ਉਸਦੀ ਸੂਚਨਾ ਪੁਲਿਸ ਨੂੰ ਜਾ ਫਿਰ ਉਹਨਾਂ ਦੇ ਆਬਕਾਰੀ ਵਿਭਾਗ ਨੂੰ ਦਿਤੀ ਜਾਵੇ ਤਾ ਜੋ ਉਸ ਖਿਲਾਫ ਕੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ |