ਸਰਕਾਰੀ ਕਾਲਜ ਰੋਪੜ ਵਿਖੇ ਸੈਸ਼ਨ 2025-26 ਲਈ ਦਾਖ਼ਲੇ ਸ਼ੁਰੂ
ਵਿਦਿਆਰਥੀਆਂ ਵਿੱਚ ਦਾਖ਼ਲੇ ਲਈ ਭਾਰੀ ਉਤਸ਼ਾਹ
ਰੂਪਨਗਰ, 24 ਮਈ: ਜ਼ਿਲ੍ਹਾ ਰੂਪਨਗਰ ਦੀ ਨੈਕ ਵੱਲੋਂ ‘ਏ’ ਗ੍ਰੇਡ ਨਾਲ ਪ੍ਰਮਾਣਿਤ ਵਿੱਦਿਅਕ ਸੰਸਥਾ ਸਰਕਾਰੀ ਕਾਲਜ ਰੋਪੜ ਵਿਖੇ ਸੈਸ਼ਨ 2025-26 ਲਈ ਦਾਖ਼ਲੇ ਜਾਰੀ ਹਨ। ਵਿਦਿਆਰਥੀਆਂ ਵਿੱਚ ਇਨ੍ਹਾਂ ਦਾਖ਼ਲਿਆਂ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਨਵੀਂ ਸਿੱਖਿਆ ਨੀਤੀ-2020 ਅਧੀਨ ਅੰਡਰ ਗ੍ਰੈਜੂਏਟ ਕੋਰਸ ਬੀ.ਏ. (ਆਨਰਜ਼) ਮਲਟੀਡਿਸਿਪਲਿਨਰੀ, ਬੀ.ਕਾਮ (ਆਨਰਜ਼) ਸਿੰਗਲ ਮੇਜਰ, ਬੀ.ਐੱਸ.ਸੀ. (ਆਨਰਜ਼) ਮੈਡੀਕਲ/ਨਾਨ-ਮੈਡੀਕਲ ਮਲਟੀਡਿਸਿਪਲਿਨਰੀ, ਬੀ.ਸੀ.ਏ.(ਆਨਰਜ਼) ਸਿੰਗਲ ਮੇਜਰ, ਪੋਸਟ ਗ੍ਰੈਜੂਏਟ ਕੋਰਸ ਐੱਮ.ਏ. (ਪੰਜਾਬੀ/ਅੰਗਰੇਜ਼ੀ/ਰਾਜਨੀਤੀ ਸ਼ਾਸ਼ਤਰ), ਪੀ.ਜੀ.ਡੀ.ਸੀ.ਏ. ਅਤੇ ਐੱਮ.ਐੱਸ.ਸੀ. (ਆਈ.ਟੀ.- ਲੇਟਰਲ ਐਂਟਰੀ) ਦੇ ਨਾਲ-ਨਾਲ ਨਵੇਂ ਕਿੱਤਾ ਮੁਖੀ ਕੋਰਸ਼ਾਂ ਬੀ.ਏ. (ਆਨਰਜ) ਜਰਨਲਿਜ਼ਮ ਵਿੱਦ ਮੀਡੀਆ ਸਟੱਡੀਜ, ਬੀ.ਏ.-ਡਿਜ਼ੀਟਲ ਮੀਡੀਆ ਐਂਡ ਡਿਜਾਈਨ, ਬੀ.ਏ. ਵਿਜੂਅਲ ਆਰਟਸ, ਬੀ.ਕਾਮ- ਟੈਕਸ ਪਲਾਨਿੰਗ ਐਂਡ ਮੈਨੇਜਮੈਂਟ, ਬੀ.ਬੀ.ਏ. - ਬੈਂਕਿੰਗ ਫਾਈਨੈਂਸ਼ਿਅਲ ਸਰਵਿਸਜ ਐਂਡ ਇੰਸੌਰੈਂਸ, ਬੀ.ਬੀ.ਏ.-ਲੋਜਿਸਟਿਕ ਐਂਡ ਸਪਲਾਈ ਚੇਨ ਮੈਨੇਜਮੈਂਟ, ਬੀ.ਬੀ.ਏ - ਹੋਸਪੀਟਲ ਮੈਨੇਜਮੈਂਟ, ਬੀ.ਐਸ.ਸੀ. - ਟਰੈਵਲ ਐਂਡ ਟੂਰਿਜ਼ਮ ਲਈ ਦਾਖ਼ਲੇ ਕੀਤੇ ਜਾ ਰਹੇ ਹਨ।
ਇਨ੍ਹਾਂ ਕੋਰਸਾਂ ਲਈ ਵਿਦਿਆਰਥੀ ਪੰਜਾਬ ਸਰਕਾਰ ਦੇ ਦਾਖ਼ਲਾ ਪੋਰਟਲ www.admission.punjab.gov.in ’ਤੇ ਆਨ-ਲਾਈਨ ਅਪਲਾਈ ਕਰ ਸਕਦੇ ਹਨ। ਦਾਖ਼ਲੇ ਸਬੰਧੀ ਕਿਸੇ ਵੀ ਤਰ੍ਹਾਂ ਦੀ ਪੁੱਛ-ਗਿੱਛ ਜਾਂ ਸਹਾਇਤ ਲਈ ਵਿਦਿਆਰਥੀ ਕਾਲਜ ਵਿਖੇ ਸਥਾਪਿਤ ਹੈਲਪ-ਡੈਸਕ ’ਤੇ ਆ ਕੇ ਸੰਪਰਕ ਕਰ ਸਕਦੇ ਹਨ। ਇਸਦੇ ਨਾਲ ਹੀ ਵਿਦਿਆਰਥੀਆਂ ਲਈ ਕਾਲਜ ਵਿਖੇ ਦਾਖ਼ਲੇ ਲਈ ਆਨ-ਲਾਈਨ ਅਪਲਾਈ ਕਰਨ ਦੀ ਸੁਵਿਧਾ ਵੀ ਉਪਲਬਧ ਹੈ।
ਅੰਡਰ ਗ੍ਰੈਜੂਏਟ ਕੋਰਸਾਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 31-05-2025 ਅਤੇ ਪੋਸਟ ਗ੍ਰੈਜੂਏਟ ਕੋਰਸਾਂ ਲਈ ਆਖਰੀ ਮਿਤੀ 20-08-2025 ਹੈ। ਵਿਦਿਆਰਥੀ ਦਾਖ਼ਲਾ/ ਫੀਸਾਂ/ਵਜੀਫਾ /ਸਹਿ-ਵਿੱਦਿਅਕ ਗਤੀਵਿਧੀਆਂ ਬਾਰੇ ਜਾਣਕਾਰੀ ਲਈ ਪ੍ਰੋ. ਮੀਨਾ ਕੁਮਾਰੀ, ਪ੍ਰੋ. ਹਰਜੀਤ ਸਿੰਘ, ਪ੍ਰੋ. ਸ਼ਿਖਾ ਚੌਧਰੀ, ਪ੍ਰੋ. ਰੇਣੂ, ਡਾ. ਨਿਰਮਲ ਸਿੰਘ ਬਰਾੜ, ਡਾ. ਦਲਵਿੰਦਰ ਸਿੰਘ, ਪ੍ਰੋ. ਅਰਵਿੰਦਰ ਕੌਰ, ਪ੍ਰੋ. ਜੁਪਿੰਦਰ ਕੌਰ, ਪ੍ਰੋ. ਦੀਪੇਂਦਰ ਸਿੰਘ ਨੂੰ ਮਿਲ ਸਕਦੇ ਹਨ ਅਤੇ ਵਧੇਰੇ ਜਾਣਕਾਰੀ ਕਾਲਜ ਵੈੱਬਸਾਈਟ www.govtcollegeropar.org ਤੋਂ ਹਾਸਿਲ ਕਰ ਸਕਦੇ ਹਨ।