ਜਗਰਾਓਂ: ਭਾਜਪਾ ਵੱਲੋਂ ਕੱਢੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਲੋਕਾਂ ਵੱਲੋਂ ਹੁੰਗਾਰਾ ਮਿਲਿਆ- ਹਲਕਾ ਇੰਚਾਰਜ ਅਜੀਤ ਸਿੰਘ ਅਖਾੜਾ
ਨਸ਼ਾ ਮੁਕਤ ਪੰਜਾਬ ਯਾਤਰਾ ਦੇ ਸਮਾਪਤੀ ਸਮਾਗਮ ਲਈ ਜਗਰਾਓਂ ਤੋਂ ਭਾਜਪਾ ਵਰਕਰਾਂ ਦਾ ਜਥਾ ਜਲੰਧਰ ਰਵਾਨਾ
ਹਲਕਾ ਇੰਚਾਰਜ ਅਜੀਤ ਸਿੰਘ ਅਖਾੜਾ ਦੀ ਅਗਵਾਈ ਹੇਠ ਵਰਕਰ ਹੋਏ ਰਵਾਨਾ
ਜਗਰਾਓਂ, (ਦੀਪਕ ਜੈਨ): ਭਾਜਪਾ ਵੱਲੋਂ ਕੱਢੀ ਗਈ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਸਮਾਪਤੀ ਮੌਕੇ ਬੁੱਧਵਾਰ ਨੂੰ ਜਲੰਧਰ ਵਿਖੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਗਰਾਓਂ ਤੋਂ ਭਾਜਪਾ ਵਰਕਰਾਂ ਦਾ ਜਥਾ ਹਲਕਾ ਇੰਚਾਰਜ ਅਜੀਤ ਸਿੰਘ ਅਖਾੜਾ ਦੀ ਅਗਵਾਈ ਹੇਠ ਰਵਾਨਾ ਹੋਇਆ। ਭਾਜਪਾ ਦੀ ਇਹ ਯਾਤਰਾ 30 ਸਤੰਬਰ ਨੂੰ ਜਲੰਧਰ ਵਿਖੇ ਹੋਣ ਵਾਲੇ ਸਮਾਗਮ ਨਾਲ ਸਮਾਪਤ ਹੋਈ।
ਇਸ ਮੌਕੇ ਅਜੀਤ ਸਿੰਘ ਅਖਾੜਾ ਨੇ ਕਿਹਾ ਕਿ ਜਗਰਾਓਂ ਜ਼ਿਲ੍ਹੇ ਵਿੱਚੋਂ ਲੰਘੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਵੱਖ-ਵੱਖ ਥਾਵਾਂ ’ਤੇ ਸਵਾਗਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਧਾਨ ਡਾ. ਰਾਜਿੰਦਰ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵੱਖ-ਵੱਖ ਸਰਕਲਾਂ ਤੋਂ ਵਰਕਰ ਜਲੰਧਰ ਵਿਖੇ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਏ ਹਨ।
ਅਖਾੜਾ ਨੇ ਕਿਹਾ ਕਿ ਪੰਜਾਬ ਨਸ਼ਿਆਂ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਮੁੱਦੇ ’ਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਵੱਲੋਂ ਕੱਢੀ ਗਈ ਯਾਤਰਾ ਨੂੰ ਲੋਕਾਂ ਵੱਲੋਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਸਬੰਧੀ ਭਾਜਪਾ ਦੇ ਯਤਨਾਂ ਦਾ ਜ਼ਿਕਰ ਕਰਦਿਆਂ ਆਪਣੀ ਪਾਰਟੀ ਦਾ ਪੱਖ ਰੱਖਿਆ।
ਜ਼ਿਕਰਯੋਗ ਹੈ ਕਿ ਭਾਜਪਾ ਦੀ 13 ਦਿਨਾਂ ‘ਨਸ਼ਾ ਮੁਕਤ ਪੰਜਾਬ ਯਾਤਰਾ’ 18 ਸਤੰਬਰ ਨੂੰ ਸ਼ੁਰੂ ਹੋਈ ਸੀ ਅਤੇ ਪਾਰਟੀ ਅਨੁਸਾਰ ਇਸ ਦੌਰਾਨ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕੀਤਾ ਗਿਆ। ਯਾਤਰਾ ਦਾ ਸਮਾਪਤੀ ਸਮਾਗਮ ਜਲੰਧਰ ਵਿੱਚ ਹੋਇਆ।
ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੁਮਿਤ ਅਰੋੜਾ, ਪਰਮਜੀਤ ਟੂਸੇ, ਮੇਜਰ ਸਿੰਘ, ਵਿਸ਼ਾਲ ਭਾਰਦਵਾਜ, ਮਹਿਪਾਲ ਕੁਮਾਰ, ਜੁਗ ਸੰਧੂ, ਵਿੱਕੀ, ਗੁਰਚਰਨ ਕਾਉਂਕੇ, ਗੁਰਦਿਆਲ ਸਿੰਘ, ਕੁਲਵੰਤ ਭੱਟੀ, ਮੰਗਤ ਭਗਤ, ਸਰਬਜੀਤ ਕੌਰ, ਲਖਵਿੰਦਰ ਸਿੰਘ ਸਪਰਾ, ਸੁਰੇਸ਼ ਗਰਗ ਸਮੇਤ ਹੋਰ ਭਾਜਪਾ ਵਰਕਰ ਹਾਜ਼ਰ ਸਨ।