ਪੰਡਿਤ ਸਰਧਾ ਰਾਮ ਫਿਲੋਰੀ ਦੇ ਜਨਮ ਦਿਹਾੜੇ ਤੇ ਵਿਸ਼ੇਸ਼ ਸ਼ਰਧਾਂਜਲੀ ਸਮਾਗਮ।
ਗੁਰਪ੍ਰੀਤ ਸਿੰਘ ਜਖਵਾਲੀ।
ਪਟਿਆਲਾ 30 ਸਤੰਬਰ 2026:- ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਪੰਜਾਬ ਜਿਲਾ ਪਟਿਆਲਾ ਦੀ ਟੀਮ ਵੱਲੋਂ ਬਨਾਰਸੀ ਦਾਸ ਪਸਿਆਣਾ ਦੀ ਅਗਵਾਈ ਹੇਠ ਸ੍ਰੀ ਨੈਣਾ ਦੇਵੀ ਮੰਦਿਰ ਪਸਿਆਣਾ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਮਹਾਨ ਲੇਖਕ, ਸਮਾਜ ਸੁਧਾਰਕ ਅਤੇ ਓਮ ਜੈ ਜਗਦੀਸ਼ ਹਰੇ ਆਰਤੀ ਦੇ ਰਚੇਤਾ ਪੰਡਿਤ ਸ਼ਰਧਾ ਰਾਮ ਫਿਲੋਰੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਸੀ। ਇਸ ਮੌਕੇ ਹਾਜਰ ਸਖਸ਼ੀਅਤਾਂ ਵਲੋਂ ਪੰਡਿਤ ਸ਼ਰਧਾ ਰਾਮ ਫਿਲੋਰੀ ਜੀ ਨੂੰ ਹਵਨ ਯਗ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਸਮਾਗਮ ਦੌਰਾਨ ਹਿੰਦ ਸਮਾਚਾਰ / ਜੱਗਬਾਣੀ ਅਖਬਾਰ ਦੇ ਮੁੱਖ ਅਡੀਟਰ ਸ੍ਰੀ ਰਾਜੇਸ਼ ਪੰਜੋਲਾ ਜੀ ਨੇ ਪੰਡਿਤ ਸ਼ਰਧਾ ਰਾਮ ਜੀ ਦੀ ਜੀਵਨੀ, ਉਨ੍ਹਾਂ ਦੇ ਸਾਹਿਤਕ ਅਤੇ ਸਮਾਜਿਕ ਯੋਗਦਾਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਹਰਿੰਦਰ ਪਾਲ ਸ਼ਰਮਾ ਕੌਰਜੀਵਾਲਾ ਬ੍ਰਾਹਮਣ ਸਮਾਜ ਵੈਲਫੇਅਰ ਫਰੰਟ, ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਬ੍ਰਾਹਮਣ ਭਲਾਈ ਬੋਰਡ ਪੰਜਾਬ ਨੇ ਵੀ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦੀ ਜੀਵਨੀ, ਮਹਾਨ ਲੇਖਕ, ਸਮਾਜ ਸੁਧਾਰਕ ਕਾਰਜਾਂ, ਧਾਰਮਿਕ ਪ੍ਰਚਾਰਕ ਅਤੇ ਪੰਡਿਤ ਜੀ ਦੀਆਂ ਰਚਨਾਵਾਂ ਅਤੇ ਸਮਾਜ ਪ੍ਰਤੀ ਦੇਣ ਜ਼ੋ ਅੱਜ ਵੀ ਸਾਡੇ ਲਈ ਪ੍ਰੇਰਨਾ ਸਰੋਤ ਹਨ, ਆਓ ਅੱਜ ਉਨ੍ਹਾਂ ਦੇ ਜਨਮ ਦਿਹਾੜੇ ਤੇ ਅਸੀਂ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਚੱਲਣ, ਆਪਣੇ ਸਾਹਿਤ ਅਤੇ ਸਭਿਆਚਾਰ ਦਾ ਸਤਿਕਾਰ ਕਰਨ ਦਾ ਪ੍ਰਣ ਕਰੀਏ।ਟੀ.ਐਨ.ਸ਼ਰਮਾ, ਪ੍ਰਧਾਨ ਬ੍ਰਾਹਮਣ ਸਭਾ ਨੇ ਕਿਹਾ ਕਿ ਪੰਡਿਤ ਸ਼ਰਧਾ ਰਾਮ ਫਿਲੋਰੀ ਜੀ ਇੱਕ ਨਿਡਰ ਅਤੇ ਪ੍ਰਭਾਵਸ਼ਾਲੀ ਵਕਤਾ ਸਨ। ਨੋਹਰ ਚੰਦ ਸ਼ੇਰਮਾਜਰਾ ਨੇ ਕਿਹਾ ਕਿ ਉਨ੍ਹਾਂ ਦੇ ਵਿਚਾਰਾਂ ਨੇ ਸਮਾਜ ਵਿੱਚ ਜਾਗਰੂਕਤਾ ਫੈਲਾਈ ਅਤੇ ਲੋਕਾਂ ਨੂੰ ਆਪਣੇ ਧਰਮ ਅਤੇ ਸੰਸਕ੍ਰਿਤੀ ਨਾਲ ਜ਼ੋੜਿਆ। ਸਮਾਗਮ ਦੌਰਾਨ ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੰਡਿਤ ਸ਼ਰਧਾ ਰਾਮ ਫਿਲੋਰੀ ਜੀ ਦੀ ਯੂਨੀਵਰਸਿਟੀ ਵਿੱਚ ਚੇਅਰ ਸਥਾਪਿਤ ਕੀਤੀ ਜਾਵੇ। ਇਸ ਮੌਕੇ ਹਰਿੰਦਰ ਸ਼ਰਮਾ ਕੌਰਜੀਵਾਲਾ, ਰਾਜੇਸ਼ ਪੰਜੋਲਾ, ਸਤੀਸ਼ ਬਹਿਲ, ਬਨਾਰਸੀ ਦਾਸ ਪਸਿਆਣਾ ਪ੍ਰਧਾਨ ਹਲਕਾ ਸਮਾਣਾ, ਸੁਖਮਿੰਦਰ ਸਿੰਘ ਜਾਹਲਾਂ, ਤਰਲੋਕੀ ਨਾਥ ਦੌਣਕਲਾਂ, ਅਸ਼ਵਨੀ ਸ਼ਰਮਾ, ਬ੍ਰਿਜ ਅੱਤਰੀ, ਨੋਹਰਚੰਦ ਸ਼ੇਰਮਾਜਰਾ, ਡਾ. ਰਾਜ ਕੁਮਾਰ ਡਕਾਲਾ, ਰਾਮ ਪਾਲ, ਚਮਨ ਲਾਲ, ਫਕੀਰ ਚੰਦ, ਚੰਨੂ ਪ੍ਰਧਾਨ ਦੇਵੀਗੜ੍ਹ, ਅੰਜਲੀ ਪਾਂਡੇ, ਗੀਤਾ ਸ਼ਰਮਾ, ਮੱਘਰ ਸਿੰਘ, ਘਨਈਆ ਲਾਲ, ਲਛਮੀ, ਘਨਈਆ ਲਾਲ, ਰਤਨ ਲਾਲ, ਚਰਨ ਦਾਸ ਕਕਰਾਲਾ, ਰਤਨਜੀਤ ਜਾਹਲਾਂ, ਅਸ਼ਵਨੀ ਨਾਭਾ, ਪਿਊਸ਼ ਦਵੇਸਰ, ਹਰਬੰਸ ਲਾਲ ਕੌਰਜੀਵਾਲਾ ਆਦਿ ਹਾਜਰ ਸਨ।