ਡੇਰਾ ਸਿਰਸਾ ਪੈਰੋਕਾਰਾਂ ਨੇ ਡਾਕਟਰਾਂ ਦੀ ਮੰਗ ਤੋਂ ਜ਼ਿਆਦਾ ਖੂਨ ਦਾਨ ਕਰਕੇ ਦਿਖਾਈ ਇਨਸਾਨੀਅਤ
ਅਸ਼ੋਕ ਵਰਮਾ
ਲੁਧਿਆਣਾ, 20 ਸਤੰਬਰ 2026: ਥੈਲੇਸੀਮੀਆ ਪੀੜਤ ਮਰੀਜ਼ਾਂ ਲਈ ਖੂਨ ਦੀ ਲੋੜ ਨੂੰ ਦੇਖਦਿਆਂ ਡਾਕਟਰਾਂ ਵੱਲੋਂ 100 ਯੂਨਿਟ ਖੂਨ ਦੀ ਮੰਗ ਨੂੰ ਪੂਰਾ ਕਰਨ ਦੀ ਤਾਂ ਡੇਰਾ ਸਿਰਸਾ ਪੈਰੋਕਾਰਾਂ ਨੇ 127 ਯੂਨਿਟ ਖੂਨ ਦਾਨ ਕਰਕੇ ਇਨਸਾਨੀਅਤ ਦੀ ਨਵੀਂ ਮਿਸਾਲ ਪੇਸ਼ ਕੀਤੀ ਹੈ। ਸ਼ਾਹ ਸਤਨਾਮ ਜੀ ਗ੍ਰੀਨ ‘ਐੱਸ’ ਵੈਲਫੇਅਰ ਕਮੇਟੀ ਹੇਠ ਲਾਏ ਇਸ ਖੂਨਦਾਨ ਕੈਂਪ ਦੌਰਾਨ ਡੇਰਾ ਸ਼ਰਧਾਲੂਆਂ ਨੇ ਐਲਾਨ ਕੀਤਾ ਕਿ ਉਹ ਪੀੜਿਤ ਮਰੀਜ਼ਾਂ ਦੀ ਲੋੜ ਲਈ ਭਵਿੱਖ ਵਿੱਚ ਵੀ ਖੂਨਦਾਨ ਜਾਰੀ ਰੱਖਣਗੇ।ਥੈਲੇਸੀਮੀਆ ਪੀੜਤ ਮਰੀਜ਼ਾਂ ਨੂੰ ਨਿਯਮਤ ਇਲਾਜ ਦੌਰਾਨ ਖੂਨ ਦੀ ਲੋੜ ਪੈਂਦੀ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਡਾਕਟਰਾਂ ਨੇ ਇਹ ਮੰਗ ਕੀਤੀ ਸੀ। ਖੂਨਦਾਨੀਆਂ ਨੇ ਬਿਨਾਂ ਕਿਸੇ ਨਿੱਜੀ ਲਾਭ ਦੀ ਉਮੀਦ ਦੇ ਆਪਣਾ ਖੂਨ ਦਾਨ ਕਰਕੇ ਲੋੜਵੰਦ ਮਰੀਜ਼ਾਂ ਲਈ ਸਹਾਇਤਾ ਦਾ ਹੱਥ ਵਧਾਇਆ।
ਇਸ ਮੌਕੇ ਲੁਧਿਆਣਾ ਜ਼ਿਲ੍ਹਾ ਖੂਨਦਾਨ ਸੰਮਤੀ ਦੇ ਜ਼ਿੰਮੇਵਾਰ ਜਗਜੀਤ ਸਿੰਘ ਇੰਸਾਂ ਥਰੀਕੇ, ਰਣਜੀਤ ਭੰਡਾਰੀ ਇੰਸਾਂ, ਲਵਲੀ ਇੰਸਾਂ, ਰਜਿੰਦਰ ਪਾਲ ਹਠੂਰ ਤੋਂ ਇਲਾਵਾ ਬਲਾਕ ਪ੍ਰੇਮੀ ਸੇਵਕ ਪੂਰਨ ਚੰਦ ਇੰਸਾਂ, ਸ਼ੈਂਟਾ ਇੰਸਾਂ, ਕ੍ਰਿਸ਼ਨ ਲਾਲ ਇੰਸਾਂ, ਲਖਵੀਰ ਸਿੰਘ ਇੰਸਾਂ ਜਗਰਾਉਂ, ਕਿਸ਼ੋਰ ਕੁਮਾਰ ਇੰਸਾਂ, ਅਮਿਤ ਇੰਸਾਂ, ਨਰੇਸ਼ ਕੁਮਾਰ ਇੰਸਾਂ, ਹੈਪੀ ਇੰਸਾਂ, ਰੂਬਲ ਇੰਸਾਂ, ਬਲਵੀਰ ਇੰਸਾਂ ਮਾਣੂੰਕੇ, ਨਵਪ੍ਰੀਤ ਇੰਸਾਂ, ਸਾਹਿਲ ਇੰਸਾਂ, ਗਗਨ ਇੰਸਾਂ, ਪਿੰਦਰ ਇੰਸਾਂ, ਬਲਜੀਤ ਇੰਸਾਂ ਝਾਂਡੇ, ਸੁਰਜੀਤ ਸਿੰਘ ਰਾਏਕੋਟ, ਹਰਮਨ ਇੰਸਾਂ ਜਗਰਾਉਂ, ਮੇਵਾ ਸਿੰਘ ਇੰਸਾਂ ਸਾਹਨੇਵਾਲ, ਮੁਕੇਸ਼ ਇੰਸਾਂ, ਲਾਡੀ ਇੰਸਾਂ, ਸੇਵਕ ਇੰਸਾਂ, ਅਵਤਾਰ ਸਿੰਘ ਇੰਸਾਂ, ਗੁਰਮੀਤ ਸਿੰਘ ਇੰਸਾਂ, ਸੁਖਵਿੰਦਰ ਇੰਸਾਂ, ਜਸਨੂਰ ਇੰਸਾਂ, ਹਰਸਿਮਰਤ ਸਿੰਘ ਇੰਸਾਂ ਅਤੇ ਕੁਲਦੀਪ ਇੰਸਾਂ ਸਮੇਤ ਹੋਰ ਸੇਵਾਦਾਰਾਂ ਨੇ ਖੂਨਦਾਨ ਕੀਤਾ। ਸੇਵਾਦਾਰਾਂ ਅਨੁਸਾਰ ਕਮੇਟੀ ਵੱਲੋਂ 176 ਤਰ੍ਹਾਂ ਦੇ ਮਾਨਵਤਾ ਭਲਾਈ ਕਾਰਜ ਲਗਾਤਾਰ ਕੀਤੇ ਜਾ ਰਹੇ ਹਨ। ਗਹੌਰ ਵਿਖੇ ਲਗਾਇਆ ਗਿਆ ਇਹ ਖੂਨਦਾਨ ਕੈਂਪ ਵੀ ਇਸੇ ਸੇਵਾ ਲੜੀ ਦਾ ਹਿੱਸਾ ਸੀ।