ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 27 ਜੁਲਾਈ 2026 : ਬਰਨਾਲਾ ਵਿਖੇ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਮੁਲਾਜਮਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਮੁੱਖ ਮੰਤਰੀ ਪੰਜਾਬ। ਇਸ ਕਾਇਰਾਨਾ ਕਾਰਵਾਈ ਲਈ ਜਿੰਮੇਵਾਰ ਸਾਰੇ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਜਾਵੇ ਜਿਸ ਦੀ ਮੰਗ ਕਰਦਿਆਂ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਬਾਲਮੀਕ ਸਮਾਜ ਸੇਵਕ ਸਫਾਈ ਕਰਮਚਾਰੀ ਹਰ ਸਮੇਂ ਲੋਕਾਂ ਲਈ ਸੇਵਾ ਵਿੱਚ ਲੱਗੇ ਰਹਿਣ ਵਾਲਿਆਂ ਖਿਲਾਫ ਇਸ ਤਰਾਂ ਬੇਕਿਰਕ ਤਰੀਕੇ ਨਾਲ ਤਸ਼ੱਦਦ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ , ਪ੍ਰਦਰਸ਼ਨ, ਧਰਨਾ ਸੰਵਿਧਾਨਕ ਅਧਿਕਾਰ ਹੈ , ਡੀ ਐਸ ਪੀ ਵਿਰੁੱਧ ਕਾਰਵਾਈ ਦੀ ਪ੍ਰਸੰਸਾ ਕਰਦਿਆਂ ਸ਼੍ਰੀ ਢਿੱਲੋਂ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਇਹ ਸਫਾਈ ਸੇਵਕ ਸਮਾਜ ਵਿੱਚ ਸਨਮਾਨਯੋਗ ਸਥਾਨ ਰੱਖਦੇ ਹਨ , ਇਹ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ , ਭਗਵਾਨ ਬਾਲਮੀਕ ਦੇ ਉਪਾਸ਼ਕ ਇਹ ਸਫਾਈ ਸੇਵਕ ਨਗਰ-ਨਿਗਮ ,ਨਗਰ ਕੌਂਸਲ ਤੇ ਨਗਰ ਪੰਚਾਇਤ ਦੀ ਰੀਡ ਦੀ ਹੱਡੀ ਹਨ ਜੋ ਆਪਣਾ ਖਾਣ-ਪੀਣ ਵੀ ਛੱਡ ਸਫਾਈ ਕਾਰਜਾਂ ਵਿੱਚ ਸਵੇਰ ਤੋਂ ਹੀ ਰੁੱਝ ਜਾਂਦੇ ਹਨ