ਖੂਨਦਾਨ ਕੈਂਪ ਦਾ ਦ੍ਰਿਸ਼
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ 19 ਜੁਲਾਈ 2026 : ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ਗੁਰੂ ਕਿਰਪਾ ਸੇਵਾ ਸੰਸਥਾਨ, ਸਰਹਿੰਦ ਵੱਲੋਂ ਸਿਨੇਮਾ ਰੋਡ ਸਥਿਤ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ , ਇਸ ਮੌਕੇ ਐੱਸ.ਡੀ.ਐੱਮ. ਫ਼ਤਹਿਗੜ ਸਾਹਿਬ ਸ੍ਰੀ ਕਰੁਣ ਗੁਪਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੈਂਪ ਦਾ ਉਦਘਾਟਨ ਕੀਤਾ ਅਤੇ ਖ਼ੂਨਦਾਨ ਕਰਨ ਵਾਲਿਆਂ ਦਾ ਹੌਸਲਾ ਵਧਾਇਆ , ਉਨ੍ਹਾਂ ਕਿਹਾ ਕਿ ਖੂਨਦਾਨ ਤੋਂ ਉੱਤਮ ਕੋਈ ਕਾਰਜ਼ ਨਹੀਂ ਜਿਸਦੇ ਲਈ ਸਾਨੂੰ ਅਜਿਹੇ ਲੋਕ ਭਲਾਈ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ
ਸ੍ਰੀ ਕਰੁਣ ਗੁਪਤਾ ਨੇ ਕਿਹਾ ਕਿ ਖੂਨਦਾਨ ਸਭ ਤੋਂ ਮਹਾਨ ਦਾਨ ਹੈ , ਕਿਸੇ ਲੋੜਵੰਦ ਨੂੰ ਸਮੇਂ ਸਿਰ ਖੂਨ ਮਿਲਣਾ ਉਸ ਲਈ ਨਵੀਂ ਜ਼ਿੰਦਗੀ ਦਾ ਕਾਰਨ ਬਣ ਸਕਦਾ ਹੈ , ਉਨ੍ਹਾਂ ਕਿਹਾ ਕਿ ਸਮਾਜ ਦੇ ਹਰ ਤੰਦਰੁਸਤ ਵਿਅਕਤੀ ਨੂੰ ਨਿਯਮਿਤ ਤੌਰ 'ਤੇ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਐਮਰਜੈਂਸੀ ਹਾਲਾਤਾਂ ਵਿੱਚ ਕਿਸੇ ਵੀ ਮਰੀਜ਼ ਨੂੰ ਖੂਨ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ , ਉਨ੍ਹਾਂ ਗੁਰੂ ਕਿਰਪਾ ਸੇਵਾ ਸੰਸਥਾਨ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਵਿੱਚ ਸੇਵਾ ਅਤੇ ਪਰਉਪਕਾਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ
ਕੈਂਪ ਦੌਰਾਨ ਨੌਜਵਾਨਾਂ, ਸਮਾਜ ਸੇਵੀਆਂ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਉਤਸ਼ਾਹ ਨਾਲ ਖੂਨਦਾਨ ਕੀਤਾ , ਇਸ ਮੌਕੇ ਸੰਸਥਾ ਦੇ ਅਹੁਦੇਦਾਰਾਂ ਨੇ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੱਕ ਯੂਨਿਟ ਖੂਨ ਕਈ ਕੀਮਤੀ ਜ਼ਿੰਦਗੀਆਂ ਬਚਾਉਣ ਵਿੱਚ ਸਹਾਈ ਸਾਬਤ ਹੋ ਸਕਦਾ ਹੈ , ਉਨ੍ਹਾਂ ਸਮੂਹ ਲੋਕਾਂ ਨੂੰ ਖੂਨਦਾਨ ਨੂੰ ਆਪਣਾ ਸਮਾਜਿਕ ਫ਼ਰਜ਼ ਸਮਝਦਿਆਂ ਇਸ ਮਹਾਨ ਸੇਵਾ ਨਾਲ ਜੁੜਨ ਦੀ ਅਪੀਲ ਕੀਤੀ ,
ਅੰਤ ਵਿੱਚ ਸੰਸਥਾ ਵੱਲੋਂ ਮੁੱਖ ਮਹਿਮਾਨ ਐੱਸ.ਡੀ.ਐੱਮ. ਕਰੁਣ ਗੁਪਤਾ ਦਾ ਸਨਮਾਨ ਕੀਤਾ ਗਿਆ , ਇਸ ਮੌਕੇ ਵੱਡੀ ਗਿਣਤੀ ਵਿੱਚ ਸਮਾਜ ਸੇਵੀ, ਪਤਵੰਤੇ ਵਿਅਕਤੀ ਅਤੇ ਖੂਨਦਾਨੀ ਹਾਜ਼ਰ ਸਨ , ਇਸ ਮੌਕੇ ਸ੍ਰੀ ਅਸ਼ਵਨੀ ਗਰਗ, ਡਾ. ਹਿਤੇਂਦਰ ਸੂਰੀ, ਡਾ. ਦੀਪਿਕਾ ਸੂਰੀ, ਜਗਦੀਸ਼ ਵਰਮਾ, ਅਸ਼ੋਕ ਬਾਂਸਲ, ਪ੍ਰਵੀਣ ਗਰਗ, ਸੁਰਿੰਦਰ ਭਾਰਦਵਾਜ, ਅਮਰੇਸ਼ ਜਿੰਦਲ, ਦੀਪਕ ਗੁਪਤਾ, ਵਿਜੈ ਪਾਠਕ, ਅਸ਼ਵਨੀ ਸਿੰਘੀ, ਰਾਕੇਸ਼ ਗੁਪਤਾ, ਸੁਨੀਲ ਵਰਮਾ, ਵਿਨੈ ਗੁਪਤਾ, ਕਰਣ ਗੁਪਤਾ, ਰਾਕੇਸ਼ ਮਿੱਤਲ, ਨਿਮਿਤ ਗਰਗ, ਦ੍ਰਿਸ਼ਟੀ ਗਰਗ, ਰਾਘਵ, ਰੂਪੇਸ਼ ਗਰਗ, ਬਲਜਿੰਦਰ ਸ਼ਰਮਾ, ਅਸ਼ੋਕ ਕੁਮਾਰ, ਐਸ.ਪੀ. ਸ਼ੁਕਲਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ