ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ-2026 ਗੁਰੂ ਨਾਨਕ ਸਟੇਡੀਮ ’ਚ ਰਸ਼ਮੀ ਸ਼ੁਰੂਆਤ 21 ਜੁਲਾਈ ਨੂੰ
---11 ਸਾਲ ਤੇ ਇਸ ਤੋਂ ਵੱਧ ਉਮਰ ਦੇ ਕਰੀਬ 600 ਖਿਡਾਰੀ ਲੈਣਗੇ ਹਿੱਸਾ
ਸੁਖਮਿੰਦਰ ਭੰਗੂ
ਲੁਧਿਆਣਾ, 20 ਜੁਲਾਈ 2026
ਬੈਡਮਿੰਟਨ ਐਸੋਸੀਏਸ਼ਨ ਆਫ਼ ਲੁਧਿਆਣਾ, ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ-2026 ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਟੂਰਨਾਮੈਂਟ ਦਾ ਉਦਘਾਟਨ ਸਮਾਰੋਹ 21 ਜੁਲਾਈ ਨੂੰ ਸਵੇਰੇ 11 ਵਜੇ ਸਥਾਨਕ ਸ਼ਾਸਤਰੀ ਹਾਲ, ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਹੋਵੇਗਾ।
21-26 ਜੁਲਾਈ, 2026 ਤੱਕ ਹੋਣ ਵਾਲੀ ਚੈਂਪੀਅਨਸ਼ਿਪ ਦੌਰਾਨ 11 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲਗਭਗ 600 ਖਿਡਾਰੀ ਹਿੱਸਾ ਲੈਣਗੇ।
ਬਾਅਦ ਵਿੱਚ ਸ਼ਾਮ 7 ਵਜੇ, ਚੈਂਪੀਅਨਸ਼ਿਪ ਵਿੱਚ ਹਿਮਾਂਸ਼ੂ ਜੈਨ, ਆਈ ਏ ਐਸ (ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਪ੍ਰਧਾਨ, ਬੈਡਮਿੰਟਨ ਐਸੋਸੀਏਸ਼ਨ ਆਫ਼ ਲੁਧਿਆਣਾ) ਅਤੇ ਵਿਕਾਸ ਹੀਰਾ, ਪੀ ਸੀ ਐਸ (ਸੀਏ, ਗਲਾਡਾ) ਵਿਚਕਾਰ ਇੱਕ ਦਿਲਚਸਪ ਪ੍ਰਦਰਸ਼ਨੀ ਮੈਚ ਹੋਵੇਗਾ।
ਬੈਡਮਿੰਟਨ ਐਸੋਸੀਏਸ਼ਨ ਆਫ਼ ਲੁਧਿਆਣਾ ਵੱਲੋਂ ਸਾਰੇ ਖੇਡ ਪ੍ਰੇਮੀਆਂ, ਨਾਗਰਿਕਾਂ ਅਤੇ ਮੀਡੀਆ ਕਰਮਚਾਰੀਆਂ ਨੂੰ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਤਾਂ ਜੋ ਨੌਜਵਾਨ ਖਿਡਾਰੀਆਂ ਦੀ ਹੌਸਲਾ ਅਫਜਾਈ ਦੇ ਨਾਲ ਖੇਡਾਂ ਨੂੰ ਪ੍ਰਫੁਲਿਤ ਕੀਤਾ ਜਾ ਸਕੇ।
- Download Babushahi App
-
-