ਥੋਥਾ ਤੇ ਨਿਰਾਸ਼ਾਜਨਕ ਹੈ ਪੰਜਾਬ ਬਜਟ :ਡਾ ਅਜੀਤਪਾਲ ਸਿੰਘ ਐਮ ਡੀ ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
ਅਸ਼ੋਕ ਵਰਮਾ
ਬਠਿੰਡਾ, 8 ਮਾਰਚ 2026 : ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਅਜੀਤ ਪਾਲ ਸਿੰਘ ਐਮਡੀ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਬਜਟ ਨੂੰ ਥੋਥਾ ਅਤੇ ਨਿਰਾਸ਼ਾ ਜਾਣਕ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਬਜਟ ਨਾਲ
ਮਹਿੰਗੀ ਮੈਡੀਕਲ ਤੇ ਉੱਚ ਸਿੱਖਿਆ ਕਾਇਮ ਰਹੇਗੀ ਵਿਦਿਆਰਥਆਂ,ਕਿਸਾਨਾਂ,ਗਰੀਬਾਂ,ਬੇਰੁਜ਼ਗਾਰਾ, ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਹੈ l ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦਾ ਐਲਾਨ ਨਹੀਂl l ਦਿਹਾਤੀ ਖੇਤਰ ਦੀਆਂ ਸਿਹਤ ਤੇ ਸਿੱਖਿਆ ਸੰਸਥਾਵਾਂ ਨੂੰ ਲੀਹਾਂ ਤੇ ਪਾਉਣ ਦਾ ਕੋਈ ਐਲਾਨ ਨਹੀਂ l ਹਵਾ ਪਾਣੀ ਤੇ ਧਰਤੀ ਦਾ ਪ੍ਰਦੂਸ਼ਣ ਘਟਾਉਣ ਵੱਲ ਕੋਈ ਧਿਆਨ ਨਹੀਂ l
ਪੀਪੀਪੀ ਮਾਡਲ ਤਹਿਤ ਨਿਜੀਕਰਨ ਵੱਲ ਰੁਝਾਣ ਹੈ l ਉਹਨਾਂ ਕਿਹਾ ਕਿ ਅੰਕੜਿਆਂ ਦੀ ਖੇਡ ਵਾਲਾ ਤੇ ਇਲੈਕਸ਼ਨ ਸੇਧਿਤ ਬਜਟ ਹੈ ਇਹ l ਮਜਦੂਰਾਂ ਤੇ ਕਿਸਾਨਾਂ ਦੇ ਕਰਜੇ ਮੁਆਫ ਕਰਨ ਤੇ ਫਸਲਾਂ 'ਤੇ ਐਮਐਸਪੀ ਦੇਣ ਤੋਂ ਇਲਾਵਾ ਮਹਿੰਗਾਈ, ਬੇਰੁਜ਼ਗਾਰੀ, ਕੁਪੋਸ਼ਣ ਅਤੇ ਗਰੀਬੀ ਤੋਂ ਕਿਸੇ ਕਿਸਮ ਦੀ ਰਾਹਤ ਦੇਣ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ l ਉਹਨਾਂ ਕਿਹਾ ਕਿ ਬਜਟ ਦੌਰਾਨ ਸਰਕਾਰ ਤੇ ਅਫ਼ਸਰਸ਼ਾਹੀ ਦੇ ਫਜੂਲ ਖਰਚੇ ਨਹੀਂ ਘਟਾਏ ਗਏ l