ਪ੍ਰੈਸ ਕਲੱਬ (ਰਜਿ)ਜਲਦੀ ਹੀ ਲਗਾਵੇਗਾ ਡਰਾਈਵਿੰਗ ਲਾਈਸੰਸ ਬਣਾਉਣ ਦਾ ਕੈਂਪ
ਜਗਰਾਉਂ (ਦੀਪਕ ਜੈਨ)
ਪ੍ਰੈਸ ਕਲੱਬ (ਰਜਿ) ਜਗਰਾਉਂ ਦੀ ਇੱਕ ਅਹਿਮ ਮੀਟਿੰਗ ਅੱਜ ਕਲੱਬ ਦੇ ਪ੍ਰਧਾਨ ਹਰਿੰਦਰ ਸਿੰਘ ਚਾਹਲ ਦੀ ਅਗਵਾਈ ਹੇਠ ਸਥਾਨਕ ਸਿੱਧਵਾਂ ਬੇਟ ਰੋਡ ਉੱਪਰ ਹੋਈ ਜਿਸ ਵਿੱਚ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਸਮਾਜ ਸੇਵੀ ਕੰਮਾਂ ਲਈ ਕੋਈ ਨਾ ਕੋਈ ਕੈਂਪ ਲਗਾਏ ਜਾਣ ਉੱਪਰ ਵਿਚਾਰ ਵਟਾਂਦਰਾ ਹੋਇਆ। ਜਿਸ ਤੇ ਸਮੂਹ ਮੈਂਬਰ ਸਾਹਿਬਾਨ ਨੇ ਇੱਕ ਮਤ ਹੋ ਕੇ ਜਲਦੀ ਹੀ ਇਲਾਕੇ ਵਿੱਚ ਲਰਨਿੰਗ ਡਰਾਈਵਿੰਗ ਲਾਇਸੈਂਸ ਬਣਾਏ ਜਾਣ ਦਾ ਇੱਕ ਕੈਂਪ ਲਗਾਏ ਜਾਣ ਦੀ ਤਜਵੀਜ਼ ਉੱਪਰ ਸਹਿਮਤੀ ਪ੍ਰਗਟ ਕੀਤੀ। ਪ੍ਰਧਾਨ ਹਰਿੰਦਰ ਸਿੰਘ ਚਾਹਲ ਨੇ ਕਿਹਾ ਕਿ ਕੈਂਪ ਲਗਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਮਾਂ ਤੈਅ ਕਰਕੇ ਅਤੇ ਸਥਾਨ ਨਿਰਧਾਰਿਤ ਕਰਕੇ ਅਗਲੇ ਹਫਤੇ ਤੱਕ ਕੈਂਪ ਲਗਾ ਦਿੱਤਾ ਜਾਵੇਗਾ। ਉਹਨਾਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਕੈਂਪ ਨੂੰ ਸਫਲ ਬਣਾਉਣ ਲਈ ਪੂਰੀ ਤਰ੍ਹਾਂ ਸਹਿਯੋਗ ਦੇਣ ਲਈ ਅਪੀਲ ਕੀਤੀ। ਜਿਸ ਦਾ ਸਮੂਹ ਮੈਂਬਰ ਸਾਹਿਬਾਨ ਨੇ ਹਮਾਇਤ ਦਾ ਵਾਅਦਾ ਕੀਤਾ। ਇੱਥੇ ਤੁਹਾਨੂੰ ਦੱਸ ਦਈਏ ਕਿ ਪ੍ਰੈਸ ਕਲੱਬ ਰਜਿਸਟਰ ਪਹਿਲਾਂ ਵੀ ਲਰਨਿੰਗ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਕੈਂਪ ਲਗਵਾ ਚੁੱਕਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਇਸ ਕੈਂਪ ਦਾ ਫਾਇਦਾ ਉਠਾਉਂਦੇ ਹਨ।
ਇਸ ਮੌਕੇ ਕਲੱਬ ਦੇ ਚੇਅਰਮੈਨ ਅਮਰਜੀਤ ਸਿੰਘ ਮਾਲਵਾ ਪ੍ਰਧਾਨ ਹਰਿੰਦਰ ਸਿੰਘ ਚਾਹਲ, ਸੁਖਦੀਪ ਨਾਹਰ, ਦੀਪਕ ਜੈਨ, ਦਲਜੀਤ ਸਿੰਘ ਗੋਲਡੀ, ਜਸਵਿੰਦਰ ਸਿੰਘ ਡਾਂਗੀਆ, ਬੋਬੀ ਸਹਜਲ, ਅਮਿਤ ਖੰਨਾ, ਪ੍ਰਦੀਪ ਪਾਲ,ਪ੍ਰਦੀਪ ਜੈਨ, ਪ੍ਰਵੀਨ ਧਵਨ, ਕਮਲ ਰਾਜ, ਕੁਲਵਿੰਦਰ ਸਿੰਘ ਵਿਰਦੀ, ਜਰਨੈਲ ਸਿੰਘ ਸਿੱਧੂ ਆਦਿ ਹਾਜ਼ਰ ਸਨ।
Click to Follow Babushahi Facebook page →