ਯੂਕੇ ਸੱਲ ਪਰਿਵਾਰ ਨੇ ਪਲਾਹੀ ਸਕੂਲਾਂ ਨੂੰ ਦਿੱਤੇ 50 ਹਜ਼ਾਰ ਰੁਪਏ ਅਤੇ ਆਂਗਨਵਾੜੀ ਲਈ ਕਮਰਾ ਬਨਾਉਣ ਦਾ ਵਾਅਦਾ ਦਿੱਤਾ
ਫਗਵਾੜਾ, 14 ਅਕਤੂਬਰ 2025 : ਪਿੰਡ ਪਲਾਹੀ ਦੇ ਸਰਕਾਰੀ ਮਿਡਲ ਸਕੂਲ ਅਤੇ ਪ੍ਰਾਇਮਰੀ ਸਕੂਲ ਦੀ ਪ੍ਰਬੰਧਕ ਕਮੇਟੀ ਨੂੰ, ਸਕੂਲਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਸਵ: ਚੂਹੜ ਸਿੰਘ (ਯੂਕੇ) ਦੇ ਪਰਿਵਾਰ ਵਲੋਂ ਉਹਨਾਂ ਦੀ ਪਤਨੀ ਦੀ ਗੁਰਮੀਤ ਕੌਰ ਜੋ ਸੰਸਾਰਕ ਯਾਤਰਾ ਪੂਰੀ ਕਰ ਗਏ ਹਨ, ਦੀ ਯਾਦ ਵਿੱਚ 50 ਹਜ਼ਾਰ ਰੁਪਏ ਸਹਿਯੋਗ ਵਜੋਂ ਦਿੱਤੇ। ਪਰਿਵਾਰ ਵਲੋਂ ਅਵਿੰਦਰ ਸਿੰਘ ਸੱਲ ਸੈਫਰਨ ਸੱਲ, ਮੇਜਨ ਸੱਲ, ਤਰਸੇਮ ਸਿੰਘ ਸੱਲ (ਯੂਕੇ) ਸਕੂਲਾਂ ‘ਚ ਪੁੱਜੇ। ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਸੱਲ, ਮਦਨ ਲਾਲ ਸਾਬਕਾ ਪੰਚ, ਰਵੀਪਾਲ ਪੰਚ, ਬਲਵਿੰਦਰ ਕੌਰ ਪੰਚ, ਹਰਮੇਲ ਗਿੱਲ, ਰਜਿੰਦਰ ਬਸਰਾ, ਜਸਬੀਰ ਬਸਰਾ, ਮੇਜਰ ਸਿੰਘ ਠੇਕੇਦਾਰ ਨੇ ਪਰਿਵਾਰਿਕ ਮੈਂਬਰਾਂ ਦਾ ਸਵਾਗਤ ਕੀਤਾ। ਪ੍ਰਬੰਧਕ ਕਮੇਟੀ ਨੇ ਪਰਿਵਾਰ ਨੂੰ ਸਕੂਲ ਵਿੱਚ ਆਗਨਵਾੜੀ ਕਮਰਾ ਜਿਸ ਉੱਤੇ 7 ਲੱਖ ਦੀ ਲਾਗਤ ਆਉਣੀ ਹੈ, ਸਵ: ਚੂਹੜ ਸਿੰਘ, ਸਵ: ਗੁਰਮੀਤ ਕੌਰ ਦੀ ਯਾਦ ਵਿੱਚ ਬਨਾਉਣ ਦੀ ਮੰਗ ਕੀਤੀ। ਜੋ ਪਰਿਵਾਰ ਨੇ ਪ੍ਰਵਾਨ ਕੀਤੀ।