ਅੰਮ੍ਰਿਤਸਰ-ਕਾਬੁਲ, ਕੰਧਾਰ ਦਰਮਿਆਨ ਸਿੱਧੀਆਂ ਫਲਾਈਟਾਂ ਜਲਦ: ਅਫਗਾਨਿਸਤਾਨ ਵਿਦੇਸ਼ ਮੰਤਰੀ, ਵਿਕਰਮਜੀਤ ਸਾਹਨੀ ਨੇ ਕੀਤਾ ਸਵਾਗਤ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 14 ਅਕਤੂਬਰ, 2025: ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਮਵਲਾਵੀ ਅਮੀਰ ਖਾਨ ਮੁੱਤਾਕੀ ਨੇ ਐਲਾਨ ਕੀਤਾ ਹੈ ਕਿ ਅੰਮ੍ਰਿਤਸਰ ਤੋਂ ਕਾਬੁਲ ਅਤੇ ਅੰਮ੍ਰਿਤਸਰ ਤੋਂ ਕੰਧਾਰ ਦਰਮਿਆਨ ਸਿੱਧੀਆਂ ਫਲਾਈਟਾਂ ਜਲਦੀ ਸ਼ੁਰੂ ਹੋਣਗੀਆਂ।
ਮੈਂਬਰ ਪਾਰਲੀਮੈਂਟ ਵਿਕਰਮਜੀਤ ਸਿੰਘ ਸਾਹਨੀ ਨੇ ਇਸ ਫੈਸਲਾ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਹ ਇਕ ਇਤਿਹਾਸਕ ਫੈਸਲਾ ਹੈ ਜਿਸ ਨਾਲ ਪੰਜਾਬ ਵਿਚ ਵਪਾਰ, ਪੰਜਾਬ ਦੇ ਕਿਸਾਨਾਂ ਅਤੇ ਖੇਤੀਬਾੜੀ ਵਸਤਾਂ ਦਾ ਨਿਰਮਾਣ ਕਰਨ ਵਾਲੇ ਉਦਯੋਗਾਂ ਨੂੰ ਵੱਡਾ ਲਾਭ ਹੋਵੇਗਾ। ਉਹਨਾਂ ਕਿਹਾ ਕਿ ਜਿਥੇ ਅਫਗਾਨਿਸਤਾਨ ਤੋਂ ਡ੍ਰਾਈ ਫਰੂਟ ਆ ਸਕੇਗਾ, ਉਥੇ ਹੀ ਫਲ ਤੇ ਦਵਾਈਆਂ ਭਾਰਤ ਤੋਂ ਭੇਜੀਆਂ ਜਾ ਸਕਣਗੀਆਂ।