ਲੁਧਿਆਣਾ ਪੁਲਿਸ ਵੱਲੋਂ ਨਸ਼ੇ ਸਮੇਤ ਸਮਗਲਰ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ : ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾਂ ਆਈ.ਪੀ.ਐਸ, ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰਪਾਲ ਸਿੰਘ ग्वाल मिथ PPS, ਡੀ ਸੀ ਪੀ ਲੁਧਿਆਣਾ ਅਮਨਦੀਪ ਸਿੰਘ ਬਰਾੜ PPS ADCP/Investigation, Ludhiana, ਰਾਜੇਸ਼ ਕੁਮਾਰ PPS ACP/ਡਿਟੈਕਟਿਵ-2 ਲੁਧਿਆਣਾ ਦੀ ਅਗਵਾਈ ਵਿੱਚ ਨਿਗਰਾਨੀ ਹੇਠ ਇੰਸਪੈਕਟਰ ਨਵਦੀਪ ਸਿੰਘ, ਇੰਚਾਰਜ ਸਪੈਸ਼ਲ ਸੈੱਲ, ਲੁਧਿਆਣਾ, ਨਸ਼ਿਆਂ ਦੇ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮਿਤੀ 13-05-2025 ਨੂੰ ਸਪੈਸ਼ਲ ਸੈੱਲ, ਲੁਧਿਆਣਾ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਜਿਸ ਤਹਿਤ ਥਾਣਾ ਸਲੇਮ ਟਾਬਰੀ, ਲੁਧਿਆਣਾ ਦੇ ਏਰੀਆ ਵਿੱਚੋਂ 01 ਦੋਸ਼ੀ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ਵਿਚੋਂ 110 ਗਰਾਮ ਹੈਰੋਇਨ ਬਰਾਮਦ ਕੀਤੀ।
ਮਿਤੀ 13-05-2025 ਨੂੰ ASI ਬਲਜੀਤ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ ਨਾਲ ਗਸ਼ਤ ਦੇ ਦੌਰਾਨ ਨੇੜੇ ਚਰਚ ਥਾਣਾ ਸਲੇਮ ਟਾਬਰੀ ਲੁਧਿਆਣਾ ਤੋਂ ਦੋਸ਼ੀ ਸੰਜੀਵ ਕੁਮਾਰ ਉਰਫ਼ ਸੋਨੂੰ ਪੁੱਤਰ ਅਮਰਜੀਤ ਲਾਲ ਵਾਸੀ ਗਲੀ ਨੰ 5 ਮੁਹੱਲਾ ਓਮ ਪਾਰਕ ਬੈਂਕ ਕਾਲੋਨੀ, ਹੈਬੋਵਾਲ ਕਲਾਂ ਥਾਣਾ ਹੈਬੋਵਾਲ, ਲੁਧਿਆਣਾ ਨੂੰ ਕਾਬੂ ਕਰ ਕੇ ਜ਼ਾਬਤੇ ਅਨੁਸਾਰ ਤਲਾਸ਼ੀ ਅਮਲ ਵਿੱਚ ਲਿਆ ਕੇ ਉਸ ਦੇ ਕਬਜ਼ੇ ਵਿੱਚੋਂ 110 ਗਰਾਮ ਹੈਰੋਇਨ ਬਰਾਮਦ ਕੀਤੀ। ਦੋਸ਼ੀ ਦੇ ਖ਼ਿਲਾਫ਼ ਮੁਕੱਦਮਾ ਨੰ. 87 ਮਿਤੀ 14.05.2025 ਜੁਰਮ 21B-61-85 NDPS Act ਥਾਣਾ ਸਲੇਮ ਟਾਬਰੀ ਲੁਧਿਆਣਾ ਦਰਜ ਰਜਿਸਟਰ ਕਰਵਾ ਕੇ ਦੋਸ਼ੀ ਨੂੰ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ। ਦੋਸ਼ੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰ ਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।