ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਵੱਲੋਂ 'ਵਿਰਸੇ ਦੇ ਵਾਰਿਸ' ਸਮਾਗਮ ਦਾ ਆਯੋਜਨ: 21 ਨਾਮਵਰ ਕਲਾਕਾਰਾਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ
Prab Sidhu/ ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ: 27 ਜੁਲਾਈ 2026:
ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਵੱਲੋਂ ਰਾਣੀ ਲਕਸ਼ਮੀਬਾਈ ਹਾਲ, ਸੈਕਟਰ-38 ਵਿਖੇ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਅਕੈਡਮੀ ਦੀ ਚੇਅਰਪਰਸਨ ਸੁੱਖੀ ਬਰਾੜ ਦੀ ਅਗਵਾਈ ਹੇਠ ਆਯੋਜਿਤ ਇਸ ਸਮਾਗਮ ਵਿੱਚ ਪੰਜਾਬੀ ਕਲਾ, ਸੰਗੀਤ ਅਤੇ ਸੱਭਿਆਚਾਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 21 ਪ੍ਰਮੁੱਖ ਸ਼ਖ਼ਸੀਅਤਾਂ ਨੂੰ "ਵਿਰਸੇ ਦੇ ਵਾਰਿਸ" ਸਨਮਾਨ ਨਾਲ ਨਿਵਾਜਿਆ ਗਿਆ। ਸਨਮਾਨਿਤ ਹੋਣ ਵਾਲੇ ਕਲਾਕਾਰਾਂ ਵਿੱਚ ਹੰਸਰਾਜ ਹੰਸ, ਪੰਮੀ ਬਾਈ, ਬੀਬਾ ਰਣਜੀਤ ਕੌਰ, ਮੁਹੰਮਦ ਸਦੀਕ, ਅਮਰ ਨੂਰੀ ਅਤੇ ਨਿਰਮਲ ਰਿਸ਼ੀ ਸਮੇਤ ਹੋਰ ਕਈ ਦਿੱਗਜ ਸ਼ਾਮਲ ਸਨ।
ਸਮਾਗਮ ਦੌਰਾਨ ਅਕੈਡਮੀ ਦੇ ਨੌਜਵਾਨ ਵਿਦਿਆਰਥੀਆਂ ਨੇ ਲਾਈਵ ਸੱਭਿਆਚਾਰਕ ਪੇਸ਼ਕਾਰੀਆਂ ਦੇ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਇਸ ਦੇ ਨਾਲ ਹੀ ਹੰਸਰਾਜ ਹੰਸ ਸਮੇਤ ਹੋਰ ਮਹਾਨ ਗਾਇਕਾਂ ਨੇ ਆਪਣੀ ਲਾਈਵ ਗਾਇਕੀ ਨਾਲ ਸਮਾਂ ਬੰਨ੍ਹਿਆ, ਜਿਸ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ। ਇਹ ਸ਼ਾਮ ਪੰਜਾਬੀ ਲੋਕ-ਕਲਾ ਅਤੇ ਵਿਰਸੇ ਨੂੰ ਸਮਰਪਿਤ ਇੱਕ ਯਾਦਗਾਰ ਹੋ ਨਿੱਬੜੀ, ਜਿੱਥੇ ਸੀਨੀਅਰ ਕਲਾਕਾਰਾਂ ਦੇ ਸਨਮਾਨ ਦੇ ਨਾਲ-ਨਾਲ ਨਵੀਂ ਪੀੜ੍ਹੀ ਨੂੰ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਬਹਿਤਰੀਨ ਮੰਚ ਮਿਲਿਆ।
- Download Babushahi App
-
-