ਪ੍ਰਿੰ: ਗੁਰਮੀਤ ਪਲਾਹੀ ਨੂੰ 'ਸਾਹਿਤ ਸਦਭਾਵਨਾ ਪੁਰਸਕਾਰ' ਅਤੇ ਡਾ. ਤ੍ਰਿਲੋਕ ਸਿੰਘ ਆਨੰਦ ਨੂੰ “ਫੈਲੋਸ਼ਿਪ” ਦਿੱਤੀ ਜਾਵੇਗੀ
ਫਗਵਾੜਾ, 27 ਜੁਲਾਈ 2026 - ਪੰਜਾਬੀ ਰਾਈਟਰਜ਼ ਕੋਅਪਰੇਟਿਵ ਸੁਸਾਇਟੀ ਲਿਮਿਟਡ ਲੁਧਿਆਣਾ ਵੱਲੋਂ ਹਰ ਸਾਲ ਦਿੱਤੇ ਜਾਣ ਵਾਲਾ “ਸਾਹਿਤ ਸਦਭਾਵਨਾ ਪੁਰਸਕਾਰ”-2026 ਪੰਜਾਬੀ ਦੇ ਉੱਘੇ ਲੇਖਕ ਅਤੇ ਕਾਲਮਨਵੀਸ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੂੰ ਦਿੱਤਾ ਜਾਵੇਗਾ ਅਤੇ ਸੁਸਾਇਟੀ ਦੀ ਫੈਲੋਸ਼ਿਪ ਉੱਘੇ ਪੰਜਾਬੀ ਗ਼ਜ਼ਲਗੋ ਡਾ. ਤਰਲੋਕ ਸਿੰਘ ਆਨੰਦ ਨੂੰ ਦਿੱਤੀ ਜਾਏਗੀ। “ਸਾਹਿਤ ਸਦਭਾਵਨਾ ਪੁਰਸਕਾਰ” ਵਿੱਚ 21000 ਰੁਪਏ ਨਗਦ ਅਤੇ ਸਨਮਾਨ ਚਿੰਨ, ਜਦੋਂ ਕਿ ਫੈਲੋਸ਼ਿਪ ਵਿੱਚ 11000 ਰੁਪਏ ਨਗਦ ਅਤੇ ਸਨਮਾਨ ਚਿੰਨ ਪ੍ਰਦਾਨ ਕੀਤੇ ਜਾਣਗੇ।
ਸੁਸਾਇਟੀ ਦੇ ਪ੍ਰਧਾਨ ਡਾ.ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਜਲੰਧਰ ਵਿਖੇ ਹੋਈ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਕੀਤਾ ਇਹ ਫ਼ੈਸਲਾ ਲਿਆ ਗਿਆ। ਇਸ ਮੀਟਿੰਗ ਵਿੱਚ ਉੱਘੇ ਕਹਾਣੀਕਾਰ ਮੁਖਤਿਆਰ ਸਿੰਘ, ਉੱਘੇ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ਆਸ਼ਟ, ਉੱਘੇ ਕਵੀ ਅਤੇ ਆਲੋਚਕ ਡਾ.ਉਮਿੰਦਰ ਸਿੰਘ ਜੌਹਲ, ਪਰਮਜੀਤ ਕੌਰ, ਅਤੇ ਸੁਸਾਇਟੀ ਦੇ ਸਕੱਤਰ ਜਸਪਾਲ ਸੋਨਾ ਪੁਰੇਵਾਲ ਸ਼ਾਮਿਲ ਹੋਏ। ਸੁਸਾਇਟੀ ਵੱਲੋਂ ਪੰਜਾਬੀ ਕਵਿਤਾ, ਪੰਜਾਬੀ ਕਹਾਣੀ, ਪੰਜਾਬੀ ਬਾਲ ਸਾਹਿਤ ਅਤੇ ਪੰਜਾਬੀ ਆਲੋਚਨਾ ਦੇ ਨਵੇਂ ਰੁਝਾਨਾਂ ਬਾਰੇ ਕਿਤਾਬਾਂ ਸੰਪਾਦਿਤ ਕਰਨ ਅਤੇ ਛਾਪਣ ਦਾ ਫ਼ੈਸਲਾ ਵੀ ਕੀਤਾ ਗਿਆ। ਡਾ.ਜੌਹਲ ਨੇ ਦੱਸਿਆ ਕਿ ਇਹ ਪੁਰਸਕਾਰ ਅਤੇ ਫੈਲੋਸ਼ਿਪ ਜਲਦੀ ਹੀ ਕੀਤੇ ਜਾਣ ਵਾਲੇ ਇਕ ਸਮਾਗਮ ਵਿੱਚ ਪ੍ਰਦਾਨ ਕੀਤੇ ਜਾਣਗੇ।
- Download Babushahi App
-
-