ਸਰਕਾਰੀ ਨੀਤੀ ਤੋਂ ਭੜਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
Ashok
ਬਠਿੰਡਾ 29 ਅਗਸਤ 2026 : ਮੁੱਖ ਮੰਤਰੀ ਪੰਜਾਬ ਵੱਲੋਂ ਸੱਦਾ ਦੇਣ ਦੇ ਬਾਵਜੂਦ ਮੀਟਿੰਗ ਨਾ ਕਰਨ ਤੋਂ ਭੜਕੇ ਮੁਲਾਜ਼ਮਾ ਤੇ ਪੈਨਸ਼ਨ ਰਾਹਾਂ ਨੇ ਅੱਜ ਬਠਿੰਡਾ ਵਿਖੇ ਮੁਲਾਜ਼ਮਾਂ ਖਿਲਾਫ ਕਾਰਵਾਈ ਕਰਨ ਦੇ ਪੱਤਰ ਅਤੇ ਮੁੱਖ ਮੰਤਰੀ ਦੇ ਟਵੀਟ ਤੋਂ ਇਲਾਵਾ ਪੰਜਾਬ ਸਰਕਾਰ ਦੀ ਅਰਥੀ ਸਾੜੀ ।ਪ੍ਰੈਸ ਬਿਆਨ ਜਾਰੀ ਕਰਦਿਆਂ ਆਗੂਆਂ ਸਿਕੰਦਰ ਸਿੰਘ ਧਾਲੀਵਾਲ, ਹਰਨੇਕ ਸਿੰਘ ਗਹਿਰੀ, ਦਰਸ਼ਨ ਮੌੜ,ਮੁਨੀਸ ਕੁਮਾਰ, ਜਤਿੰਦਰ ਕ੍ਰਿਸ਼ਨ, ਗੁਰਮੇਲ ਸਿੰਘ, ਰਣਜੀਤ ਸਿੰਘ ਤੂਰ ਨੇ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ, ਪੈਨਸ਼ਨਰਾਂ ਨਾਲ ਕੀਤੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਭੱਜ ਚੁੱਕੀ ਹੈ ਮੁੱਖ ਮੰਤਰੀ ਨੇ ਸਾਢੇ ਚਾਰ ਸਾਲਾਂ ਦੇ ਸਮੇਂ ਵਿੱਚ ਪੰਜਾਬ ਦੇ ਮੁਲਾਜ਼ਮਾਂ ਨਾਲ ਕੋਈ ਮੀਟਿੰਗ ਕਰਨੀ ਜਰੂਰੀ ਨਹੀਂ ਸਮਝੀ ।
ਉਹਨਾਂ ਕਿਹਾ ਕਿ ਹੁਣ ਜਦੋਂ ਸਾਢੇ ਚਾਰ ਸਾਲ ਬਾਅਦ ਮੀਟਿੰਗ ਦਿੱਤੀ ਗਈ ਤਾਂ ਮੁੱਖ ਮੰਤਰੀ ਮੀਟਿੰਗ ਕਰਨ ਤੋਂ ਮੁੱਕਰ ਗਏ |ਪੰਜਾਬ ਦੀ ਲੀਡਰਸ਼ਿਪ ਨੂੰ ਮੀਟਿੰਗ ਕਰਨ ਲਈ ਪੀਏਪੀ ਗਰਾਊਂਡ ਜਲੰਧਰ ਵਿਖੇ ਬੁਲਾਇਆ ਜਿੱਥੇ ਕਿ ਸ਼ਰਤਾਂ ਲਾਉਣ ਕਾਰਨ ਮੀਟਿੰਗ ਦਾ ਬਾਈਕਾਟ ਕਰਨਾ ਪਿਆ। ਪ੍ਰਿੰਸੀਪਲ ਰਣਜੀਤ ਸਿੰਘ,ਜਸਵਿੰਦਰ ਸਿੰਘ ਕਾਲਝਰਾਣੀ,ਮਹਿੰਦਰਪਾਲ, ਸੁਖਵਿੰਦਰ ਸਿੰਘ, ਕਿਸ਼ੋਰ ਗਾਜ, ਜਸਵਿੰਦਰ ਕੁਮਾਰ, ਕੈਲਾਸ਼ ਚੰਦਰ,ਉਮੈਦ ਬਿਸਟ, ਸੰਤੋਸ਼ ਰਿਸੀ ਆਗੂਆਂ ਨੇ ਦੱਸਿਆ ਕਿ 30 ਅਗਸਤ ਨੂੰ ਲੁਧਿਆਣਾ ਵਿਖੇ ਪੰਜਾਬ ਦੀਆਂ ਸਮੁੱਚੀਆਂ ਜਥੇਬੰਦੀਆਂ ਦੀ ਮੀਟਿੰਗ ਬੁਲਾ ਲਈ ਗਈ ਹੈ। ਜਿੱਥੇ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਖਿਲਾਫ ਆਰ ਪਾਰ ਦੀ ਲੜਾਈ ਦਾ ਬਿਗਲ ਵਜਾਇਆ ਜਾਵੇਗਾ । ਉਹਨਾਂ ਕਿਹਾ ਕਿ ਮੁਲਾਜ਼ਮ ਤੇ ਪੈਨਸ਼ਨਰ ਵਰਗ ਵਿੱਚ ਇਸ ਸਮੇਂ ਸਰਕਾਰ ਖਿਲਾਫ ਗੁੱਸਾ ਸਿਖਰਾਂ ਤੇ ਪੁੱਜ ਚੁੱਕਿਆ ਹੈ | ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਕੋਝੀਆਂ ਚਾਲਾਂ ਤੋਂ ਬਾਜ਼ ਆਵੇ ਅਤੇ ਮੁਲਾਜ਼ਮਾਂ,ਪੈਨਸ਼ਨਰਾਂ ਮਾਣਭੱਤਾ ਵਰਕਰਾਂ ਦੇ ਮਸਲੇ ਹੱਲ ਕਰੇ।
- Download Babushahi App
-
-