ਪੀ.ਐੱਸ.ਈ.ਬੀ.ਵੱਲੋਂ ਵੱਖ-ਵੱਖ ਮੰਡਲ ਦਫਤਰਾਂ ਸਾਹਮਣੇ ਰੋਸ ਰੈਲੀਆਂ ਕੀਤੀਆਂ
ਚੰਡੀਗੜ੍ਹ, 27 ਅਗਸਤ 2026
ਕੌਂਸਲ ਆਫ ਜੂਨੀਅਰ ਇੰਜੀਨੀਅਰਜ਼ ਪੀ.ਐੱਸ.ਈ.ਬੀ.(ਰਜਿ.) ਜੋ ਕਿ ਪਾਵਰ ਜੂਨੀਅਰ ਇੰਜੀਨੀਅਰਜ਼ ਅਤੇ ਪਦਉੱਨਤ ਇੰਜੀਨੀਅਰਜ਼ ਦੀ ਨੁਮਾਇੰਦਗੀ ਕਰਦੀ ਜੱਥੇਬੰਦੀ ਹੈ , ਵੱਲੋਂ ਸਾਂਝਾ ਮੁਲਾਜਮ ਅਤੇ ਪੈਨਸ਼ਨਰ ਫਰੰਟ ਦੇ ਮਿਤੀ 27.08.26 ਨੂੰ ਸਾਮੂਹਿਕ ਛੁੱਟੀ ਤੇ ਜਾਣ ਦੇ ਫੈਸਲੇ ਦਾ ਸਮਰਥਨ ਕਰਦੇ ਹੋਏ ਅੱਜ 2 ਘੰਟੇ ਲਈ ਦਫਤਰੀ ਕੰਮਕਾਜ ਦਾ ਬਾਇਕਾਟ ਕਰਨ ਉਪਰੰਤ ਪਾਵਰਕਾਮ ਦੇ ਪਟਿਆਲਾ, ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਨਵਾਂ ਸ਼ਹਿਰ, ਫਿਰੋਜ਼ਪੁਰ, ਫਰੀਦਕੋਟ, ਬਠਿੰਡਾ ਆਦਿ ਵਿਖੇ ਵੱਖ-ਵੱਖ ਮੰਡਲ ਦਫਤਰਾਂ ਸਾਹਮਣੇ ਰੋਸ ਰੈਲੀਆਂ ਕੀਤੀਆਂ ਗਈਆਂ । ਪ੍ਰੈਸ ਨੂੰ ਇਹ ਜਾਣਕਾਰੀ ਇੰਜ. ਅਮਨਦੀਪ ਜੇਹਲਵੀ ਸੂਬਾ ਜਨਰਲ ਸਕੱਤਰ ਵੱਲੋਂ ਦਿੱਤੀ ਗਈ।
ਕੌਂਸਲ ਦੇ ਮੁੱਖ ਸਰਪ੍ਰਸਤ ਇੰਜ: ਦਵਿੰਦਰ ਸਿੰਘ, ਸੂਬਾ ਪ੍ਰਧਾਨ ਇੰਜ: ਪਰਮਜੀਤ ਸਿੰਘ ਖੱਟੜਾ ਅਤੇ ਸੂਬਾ ਜਨਰਲ ਸਕੱਤਰ ਇੰਜ: ਅਮਨਦੀਪ ਜੇਹਲਵੀ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿਸੂਬਾ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਵਿੱਤੀ ਮੁੱਦਿਆਂ ਨਾਲ ਸਬੰਧਿਤ ਅਦਾਲਤੀ ਫੈਸਲਿਆਂ ਨੂੰ ਲਾਗੂ ਕਰਨ ਵਿੱਚ ਸੰਜੀਦਾ ਨਹੀਂ ਹੈ । ਭਾਵੇਂ 18 ਫੀਸਦੀ ਲੰਬਿਤ ਡੀ.ਏ., ਤਨਖ਼ਾਹ/ਪੈਨਸ਼ਨ ਸਕੇਲਾਂ ਨਾਲ ਸਬੰਧਿਤ ਬਕਾਏ, ਪ੍ਰੋਬੇਸ਼ਨ ਦੇ ਸਮੇਂ ਨੂੰ ਘਟਾਉਣ ਸਬੰਧੀ ਅਦਾਲਤੀ ਫੈਸਲੇ ਮਾਨਯੋਗ ਅਦਾਲਤ ਵੱਲੋਂ ਕਰਮਚਾਰੀਆਂ ਦੇ ਪੱਖ ਵਿੱਚ ਸੁਣਾਏ ਗਏ ਹਨ । ਅਜਿਹੇ ਜਾਇਜ਼ ਬਕਾਏ ਰੋਕ ਕੇ ਰੱਖਣ ਕਾਰਨ ਪਾਵਰਕਾਮ ਦੇ ਕਰਮਚਾਰੀਆਂ, ਇੰਜੀਨੀਅਰਾਂ ਅਤੇ ਪੈਨਸ਼ਨਰਾਂ ਵਿੱਚ ਕਾਫ਼ੀ ਰੋਸਅਤੇ ਨਿਰਾਸ਼ਾ ਦੀ ਭਾਵਨਾ ਪੈਦਾ ਹੋਈ ਹੈ।
ਕੌਂਸਲ ਲੀਡਰਸ਼ਿੱਪ ਵੱਲੋਂ ਅੱਗੇ ਦੱਸਿਆ ਗਿਆ ਕਿ ਫੀਲਡ ਵਿੱਚ ਤਕਨੀਕੀ ਮੈਨਪਾਵਰ ਦੀ ਅਤਿ ਘਾਟ ਹੈ ਅਤੇ ਪਾਵਰ ਜੂਨੀਅਰ ਇੰਜੀਨੀਅਰਜ਼ ਨੂੰ ਬਹੁਤ ਹੀ ਮਾੜੇ ਹਾਲਾਤਾਂ ਵਿੱਚ ਕੰਮ ਕਰਨਾ ਪੈ ਰਿਹਾ ਹੈ । ਮੈਨਪਾਵਰ ਦੀ ਕਮੀ ਨੂੰ ਦੂਰ ਕਰਨ ਹਿੱਤ ਜੱਥੇਬੰਦੀ ਵੱਲੋਂ ਲਾਹੇਵੰਦ ਤਜਵੀਜਾਂ ਮੈਨੇਜਮੈਂਟ ਨੂੰ ਪੇਸ਼ ਕੀਤੀਆਂ ਗਈਆਂ ਹਨ । ਪਰੰਤੂ ਮਹਿਕਮੇ ਵੱਲੋਂ ਇਨ੍ਹਾਂ ਉੱਪਰ ਕੋਈ ਸੰਜੀਦਾ ਰੁਖ ਨਹੀਂ ਅਪਣਾਇਆ ਗਿਆ ਹੈ । ਇਸ ਦੇ ਨਾਲ ਹੀ ਪਾਵਰ ਮੈਨੇਜਮੈਂਟ ਵੱਲੋਂ ਜੂਨੀਅਰ ਇੰਜੀਨੀਅਰਜ਼ ਕੈਡਰ ਦੀਆਂ ਅਹਿਮ ਮੰਗਾਂ ਨੂੰ ਵੀ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਨਵੇਂ ਭਰਤੀ ਜੇ.ਈਜ਼ ਨੂੰ ਪੰਜਾਬ ਸਰਕਾਰ ਦੇ ਜੇ.ਈਜ਼ ਨਾਲ ਤਨਖ਼ਾਹ ਡਿਫਰੈਂਸ਼ੀਅਲ ਦੇ ਸਿਧਾਂਤ ਤਹਿਤ 6ਵੇਂ ਪੇ—ਕਮਿਸ਼ਨ ਨੂੰ ਅਧਾਰ ਮੰਨਦਿਆਂ ਪਾਵਰਕਾਮ ਦੇ ਸਹਾਇਕ ਇੰਜੀਨੀਅਰ ਦੀ ਤਰਜ ਤੇ ਸ਼ੁਰੂਆਤੀ ਤਨਖ਼ਾਹ ਸਕੇਲ 47900/— ਰੁ: ਪ੍ਰਦਾਨ ਕਰਨਾ, ਜੂਨੀਅਰ ਇੰਜੀਨੀਅਰਜ਼ ਨੂੰ ਵਿੱਤ ਸਰਕੂਲਰ ਨੰ: 10/16 ਰਾਹੀਂ ਪ੍ਰਦਾਨ ਕੀਤਾ 9/16 ਸਾਲਾਂ ਸਮਾਂਬੱਧ ਤਰੱਕੀ ਬਹਾਲ ਕਰਨਾ, ਜੇ.ਈਜ਼/ਏ.ਏ.ਈਜ਼ ਦਾ ਸਪੈਸ਼ਲ ਅਲਾਊਂਸ ਬਹਾਲ ਕਰਨਾ, 30 ਲੀਟਰ ਪੈਟਰੋਲ ਪ੍ਰਤੀ ਮਹੀਨਾ ਖਰਚਾ ਦੋਗੁਣਾ ਕਰਨਾ ਅਤੇ ਵਾਹਨ ਮੈਂਨਟੀਨੈਂਸ ਖ਼ਰਚਾ ਦੇਣਾ,ਦੂਜਾ ਸਮਾਂਬੱਧ ਸਕੇਲ ਸੀਨੀਅਰ ਕਾਰਜਕਾਰੀ ਇੰਜੀਨੀਅਰ ਦਾ ਦੇਣਾ, ਸਹਾਇਕ ਇੰਜੀਨੀਅਰ ਅਤੇ ਸਹਾਇਕ ਕਾਰਜਕਾਰੀ ਇੰਜੀਨੀਅਰ ਲਈ ਤਰੱਕੀ ਕੋਟਾ 75% ਕਰਨਾਪ੍ਰਮੁੱਖ ਹਨ । ਜੇ.ਈ. ਕੈਡਰ ਦੀਆਂਤਰੱਕੀਆਂ (ਜੇ.ਈ ਤੋਂ ਏ.ਏ.ਈ.,ਜੇ.ਈ ਤੋਂ ਏ.ਈ, ਏ.ਏ.ਈ. ਤੋਂ ਏ.ਈ. ਅਤੇ ਏ.ਈ. ਤੋਂ ਏ.ਈ.ਈ.) ਵਿੱਚ ਵੀ ਬੇਲੋੜੀ ਦੇਰੀ ਕੀਤੀ ਜਾ ਰਹੀ ਹੈ ।
ਕੌਂਸਲ ਲੀਡਰਸ਼ਿਪ ਵੱਲੋਂ ਪਾਵਰ ਮੈਨੇਜਮੈਂਟ ਨੂੰ ਜੂਨੀਅਰ ਇੰਜੀਨੀਅਰ ਕੈਡਰ ਦੀਆਂ ਪੈਂਡਿੰਗ ਮੰਗਾਂ ਦਾ ਉਚੇਰੇ ਤੌਰ ਤੇ ਹੱਲ ਕਰਨ ਅਤੇ ਡੀ.ਏ. ਅਤੇ ਸੋਧੇ ਹੋਏ ਤਨਖ਼ਾਹ ਸਕੇਲਾਂ ਅਤੇ ਪੈਨਸਸ਼ਨਰ ਦੇ ਬਕਾਇਆ ਤੁਰੰਤ ਜਾਰੀ ਕਰਨ ਦੀ ਅਪੀਲ ਕੀਤੀ ਗਈ ।
- Download Babushahi App
-
-