ਸੁਪਰੀਮ ਕੋਰਟ ’ਚ ਲਾਗੂ ਹੋਇਆ 2 ਦਿਨ ਵਰਕ ਫਰਾਮ ਹੋਮ, ਜੱਜ ਕਰਨਗੇ ’ਕਾਰ ਪੂਲਿੰਗ’
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 16 ਮਈ, 2026: ਸੁਪਰੀਮ ਕੋਰਟ ਵੱਲੋਂ ਵੀ ਹੁਣ ਇੰਧਣ ਤੇ ਐਨਰਜੀ ਬੱਚਤ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਸਰਕਾਰ ਵੱਲੋਂ ਆਰੰਭੀ ਮੁਹਿੰਮ ਦਾ ਹਿੱਸਾ ਬਣਦਿਆਂ ਹਫਤੇ ਵਿਚ ਦੋ ਦਿਨ ਵਰਕ ਫਰਾਮ ਹੋਮ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਜੱਜਾਂ ਨੇ ਸੁਪਰੀਮ ਕੋਰਟ ਵਿਚ ਆਉਣ-ਜਾਣ ਵਾਸਤੇ ’ਕਾਰ ਪੂਲਿੰਗ’ ਦਾ ਫੈਸਲਾ ਲਿਆ ਹੈ।
ਜਾਰੀ ਕੀਤੇ ਗਏ ਹੁਕਮਾਂ ਮੁਤਾਬਕ ਸੋਮਵਾਰ ਤੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਵਿਚ ਵੀਡੀਓ ਕਾਨਫਰਸਿੰਗ ਰਾਹੀਂ ਸੁਣਵਾਈ ਹੋਇਆ ਕਰੇਗੀ। ਇਸੇ ਤਰੀਕੇ ਹਫਤੇ ਵਿਚ ਦੋ ਦਿਨ 50 ਫੀਸਦੀ ਸਟਾਫ ਵਰਕ ਫਰਾਮ ਹੋਮ ਵਿਚ ਸ਼ਮੂਲੀਅਤ ਕਰੇਗਾ ਜਿਸ ਲਈ ਡਿਊਟੀ ਰੋਸਟਰ ਹਰ ਹਫਤੇ ਤਿਆਰ ਹੋਵੇਗਾ। ਘਰ ਤੋਂ ਕੰਮ ਕਰਨ ਵਾਲੇ ਕਰਮਚਾਰੀ ਹਰ ਵੇਲੇ ਫੋਨ ’ਤੇ ਉਪਲਬਧ ਰਹਿਣਗੇ। ਇਸੇ ਤਰੀਕੇ ਜੱਜ ਆਪਸ ਵਿਚ ਕਾਰ ਪੂਲਿੰਗ ਦੀ ਵਰਤੋਂ ਕਰਨਗੇ।
- Download Babushahi App
-
-