ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰਾਂ ਦੀ ਆਖਰੀ ਸੂਚੀ ਵਿੱਚ ਛੇ ਉਮੀਦਵਾਰ ਸ਼ਾਮਿਲ
ਅਸ਼ੋਕ ਵਰਮਾ
ਬਠਿੰਡਾ, 15 ਮਈ 2026: ਆਉਣ ਵਾਲੀ 26 ਮਈ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰਾਂ ਦੀ ਦੂਜੀ ਅਤੇ ਆਖਰੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਬਾਕੀ ਰਹਿੰਦੇ ਛੇ ਵਾਰਡਾਂ ਦੇ ਉਮੀਦਵਾਰਾਂ ਦੇ ਨਾਮ ਸ਼ਾਮਿਲ ਕੀਤੇ ਗਏ ਹਨ।ਇਸ ਤੋਂ ਪਹਿਲਾਂ ਜਾਰੀ ਕੀਤੀ ਗਈ ਪਹਿਲੀ ਸੂਚੀ ਵਿੱਚ 44 ਉਮੀਦਵਾਰਾਂ ਦੇ ਨਾਮ ਸ਼ਾਮਿਲ ਸਨ, ਜਦਕਿ ਦੂਜੀ ਸੂਚੀ ਵਿੱਚ ਛੇ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਹੈ।
ਪਾਰਟੀ ਦੇ ਪ੍ਰੈਸ ਸਕੱਤਰ ਓਮ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਦੂਜੀ ਸੂਚੀ ਵਿੱਚ ਵਾਰਡ ਨੰਬਰ 20 ਤੋਂ ਗੁਰਬਖਸ਼ੀਸ਼ ਸਿੰਘ ਚੀਮਾ, ਵਾਰਡ ਨੰਬਰ 41 ਤੋਂ ਡਿੰਪੀ ਰਾਣੀ, ਵਾਰਡ ਨੰਬਰ 43 ਤੋਂ ਸੰਤੋਸ਼ ਰਾਣੀ, ਵਾਰਡ ਨੰਬਰ 44 ਤੋਂ ਅਵਤਾਰ ਸਿੰਘ, ਵਾਰਡ ਨੰਬਰ 46 ਤੋਂ ਅਮਨਦੀਪ ਸਿੰਘ ਰਾਜਾ ਅਤੇ ਵਾਰਡ ਨੰਬਰ 47 ਤੋਂ ਰੀਨਾ ਨੂੰ ਪਾਰਟੀ ਉਮੀਦਵਾਰ ਐਲਾਨਿਆ ਗਿਆ
- Download Babushahi App
-
-