ਸੇਵਾਮੁਕਤ IAS ਡਾ. ਸਵਰਨ ਸਿੰਘ 'ਆਪ' ਵਿੱਚ ਸ਼ਾਮਲ, ਅਮਨ ਅਰੋੜਾ ਨੇ ਕਰਵਾਈ Joining
Ravi Jakhu / ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ | 15 ਮਈ, 2026
ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੇ ਸਰਗਰਮ ਮਾਹੌਲ ਦੇ ਵਿਚਕਾਰ ਆਮ ਆਦਮੀ ਪਾਰਟੀ (AAP) ਨੇ ਇੱਕ ਹੋਰ ਵੱਡਾ ਸਿਆਸੀ ਧਮਾਕਾ ਕੀਤਾ ਹੈ। ਪੰਜਾਬ ਸਰਕਾਰ ਦੇ ਕਈ ਅਹਿਮ ਅਹੁਦਿਆਂ 'ਤੇ ਸੇਵਾਵਾਂ ਨਿਭਾ ਚੁੱਕੇ ਸੀਨੀਅਰ ਸੇਵਾਮੁਕਤ IAS ਅਧਿਕਾਰੀ ਡਾ. ਸਵਰਨ ਸਿੰਘ ਅੱਜ ਅਧਿਕਾਰਤ ਤੌਰ 'ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।
ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਡਾ. ਸਵਰਨ ਸਿੰਘ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਉਨ੍ਹਾਂ ਨੂੰ 'ਆਪ' ਦਾ ਪੱਲਾ ਫੜਾਇਆ। ਇਸ ਮੌਕੇ ਪਾਰਟੀ ਦੇ SC ਵਿੰਗ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੀਪੀ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।
ਪ੍ਰਸ਼ਾਸਨਿਕ ਅਨੁਭਵ ਤੋਂ ਬਾਅਦ ਹੁਣ ਸਿਆਸੀ ਪਾਰੀ
ਡਾ. ਸਵਰਨ ਸਿੰਘ ਦਾ ਪ੍ਰਸ਼ਾਸਨਿਕ ਖੇਤਰ ਵਿੱਚ ਇੱਕ ਵੱਡਾ ਨਾਮ ਰਿਹਾ ਹੈ। ਉਹ ਪੰਜਾਬ ਸਰਕਾਰ ਦੇ ਵੱਖ-ਵੱਖ ਮਹੱਤਵਪੂਰਨ ਮਹਿਕਮਿਆਂ ਵਿੱਚ ਉੱਚੇ ਅਹੁਦਿਆਂ 'ਤੇ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਸੂਬੇ ਦੇ ਜ਼ਮੀਨੀ ਮੁੱਦਿਆਂ ਦੀ ਡੂੰਘੀ ਸਮਝ (Deep Understanding) ਹੈ। ਦੱਸਣਯੋਗ ਹੈ ਕਿ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਫਰੀਦਕੋਟ ਹਲਕੇ ਤੋਂ ਆਜ਼ਾਦ ਉਮੀਦਵਾਰ (Independent Candidate) ਵਜੋਂ ਚੋਣ ਲੜ ਕੇ ਆਪਣੀ ਸਿਆਸੀ ਹੋਂਦ ਦਾ ਅਹਿਸਾਸ ਵੀ ਕਰਵਾਇਆ ਸੀ।
- Download Babushahi App
-
-