ਨਗਰ ਕੌਂਸਲ ਚੋਣਾਂ ਦੇ ਏ ਆਰਓ ਬਦਲੇ ਜਾਣ ਲਈ ਡਿਪਟੀ ਕਮਿਸ਼ਨਰ ਨੂੰ ਲਿਖਿਆ ਪੱਤਰ
ਜਗਰਾਓ ਦੀਪਕ ਜੈਨ
ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮਿਤੀ 26 ਮਈ ਨੂੰ ਨਗਰ ਕੌਂਸਲ ਜਗਰਾਉਂ ਦੇ 23 ਵਾਰਡਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਜਿਸ ਲਈ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਨਾਮਜਦਗੀ ਪੱਤਰ ਵੀ ਦਾਖਲ ਕਰ ਦਿੱਤੇ ਗਏ ਹਨ। ਇਹਨਾਂ ਚੋਣਾਂ ਨੂੰ ਚੋਣ ਕਮਿਸ਼ਨ ਵੱਲੋਂ ਅਮਨ ਅਮਾਨ ਨਾਲ ਅਤੇ ਨਿਰਪੱਖ ਕਰਵਾਉਣ ਲਈ ਏਆਰਓ ਰੇਸ਼ਮ ਸਿੰਘ ਦੀ ਡਿਊਟੀ ਲਗਾਈ ਗਈ ਹੈ। ਜੋ ਕਿ ਜਗਰਾਉਂ ਹਲਕੇ ਅੰਦਰ ਤਹਿਸੀਲਦਾਰ ਦੇ ਅਹੁਦੇ ਤੇ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਉਨਾਂ ਦੇ ਏਆਰਓ ਦੀ ਨਿਯੁਕਤੀ ਉੱਪਰ ਪ੍ਰੇਮ ਚੰਦ, ਕੁਲਦੀਪ ਸਿੰਘ, ਬਲਜੀਤ ਸਿੰਘ ਅਤੇ ਹੋਰ ਸਾਥੀਆਂ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਏਆਰਓ ਰੇਸ਼ਮ ਸਿੰਘ ਨੂੰ ਇਸ ਅਹੁਦੇ ਤੋਂ ਬਰਤਰਫ ਕੀਤਾ ਜਾਵੇ। ਕਿਉਂ ਜੋ ਉਹ ਜਗਰਾਉਂ ਇਲਾਕੇ ਨਾਲ ਹੀ ਸਬੰਧ ਰੱਖਦੇ ਹਨ ਅਤੇ ਇਲਾਕੇ ਅੰਦਰ ਤਹਿਸੀਲਦਾਰ ਵੀ ਹਨ। ਉਨਾਂ ਦਾ ਇਲਾਕੇ ਵਿੱਚ ਕਾਫੀ ਰਿਸ਼ਤੇਦਾਰੀਆਂ ਅਤੇ ਜਾਣ ਪਹਿਚਾਣ ਹੋਣ ਕਾਰਨ ਚੋਣਾਂ ਨਿਰਪੱਖ ਨਹੀਂ ਹੋ ਸਕਦੀਆਂ। ਇਸ ਲਈ ਕਿਸੇ ਬਾਹਰਲੇ ਹਲਕੇ ਦੇ ਅਫਸਰ ਸਾਹਿਬਾਨ ਨੂੰ ਏਆਰਓ ਦੀਆਂ ਜਿੰਮੇਵਾਰੀਆਂ ਸੌਂਪੀਆਂ ਜਾਣ। ਉਕਤ ਵਿਅਕਤੀਆਂ ਵੱਲੋਂ ਆਪਣੇ ਪੱਤਰ ਦਾ ਇੱਕ ਉਤਾਰਾ ਚੋਣ ਕਮਿਸ਼ਨ ਪੰਜਾਬ ਨੂੰ ਵੀ ਭੇਜਿਆ ਗਿਆ ਹੈ।

- Download Babushahi App
-
-