ਪੰਜਾਬ ਸਰਕਾਰ ਵੱਲੋਂ ਸਕਿਉਰਟੀ ਗਾਰਡ ਲਈ ਮੁਫਤ ਸਿਖਲਾਈ- ਸੂਬੇਦਾਰ ਗੁਰਨਾਮ ਸਿੰਘ ਟ੍ਰੇਨਿੰਗ ਅਧਿਕਾਰੀ
ਰੋਹਿਤ ਗੁਪਤਾ
ਗੁਰਦਾਸਪੁਰ, 29 ਅਕਤੂਬਰ ਪੰਜਾਬ ਸਰਕਾਰ ਦੇ ਅਦਾਰੇ ਵੱਲੋਂ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵੱਲੋਂ ਜਿਲ੍ਹਾਂ ਗੁਰਦਾਸਪੁਰ, ਪਠਾਨਕੋਟ ਅਤੇ ਅੰਮ੍ਰਿਤਸਰ ਦੇ ਯੁਵਕਾਂ ਲਈ ਸਿਕਊਰਟੀ ਗਾਰਡ ਕੋਰਸ ਚਲਾਇਆ ਜਾ ਰਿਹਾ ਹੈ ਜਿਸ ਲਈ ਕੈਂਪ ਵਿੱਚ ਦਾਖਲਾ ਸ਼ੁਰੂ ਹੈ ।
ਇਹ ਜਾਣਕਾਰੀ ਸੂਬੇਦਾਰ ਗੁਰਨਾਮ ਸਿੰਘ (ਟ੍ਰੇਨਿੰਗ ਅਧਿਕਾਰੀ) ਨੇ ਦੇਂਦਿਆ ਦੱਸਿਆ ਕਿ ਸਿਕਊਰਟੀ ਗਾਰਡ ਸਿਖਲਾਈ ਲਈ ਯੁਵਕ ਦੀ ਉਮਰ 18 ਸਾਲ ਤੋਂ 28 ਸਾਲ ਤੱਕ ਹੋਣੀ ਚਾਹੀਦੀ ਹੈ ਅਤੇ ਯੋਗਤਾ ਘੱਟੋ ਘੱਟ 10ਵੀ ਪਾਸ ਹੋਣੀ ਚਾਹੀਦੀ ਹੈ।
ਪੰਜਾਬ ਸਰਕਾਰ ਵੱਲੋਂ ਸਿਖਲਾਈ ਉਪੰਰਤ ਸਰਟੀਫਿਕੇਟ ਮੁਹੱਈਆ ਕਰਵਾਇਆ ਜਾਵੇਗਾ। ਰਿਹਾਇਸ਼ ਅਤੇ ਖਾਣਾ ਮੁਹੱਈਆ ਕਰਵਾਇਆ ਜਾਵੇਗਾ । ਚਾਹਵਾਨ ਯੁਵਕ ਆਪਣੇ ਸਾਰੇ ਅਸਲ ਸਰਟੀਫਿਕੇਟ ਤੇ ਉਹਨਾਂ ਦੀਆਂ 2-2 ਫੋਟੋ ਕਾਪੀਆਂ ਅਤੇ 4 ਪਾਸਪੋਰਟ ਸਾਈਜ਼ ਫੋਟੋਆਂ ਲੈ ਕੇ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ( ਗੁਰਦਾਸਪੁਰ ) ਵਿੱਚ ਰਿਪੋਰਟ ਕਰ ਸਕਦੇ ਹਨ । ਵਧੇਰੇ ਜਾਣਕਾਰੀ ਲਈ 62830-31125,94647-56808, 94174-20125, 84374-42966 ਤੇ ਸੰਪਰਕ ਕੀਤਾ ਜਾ ਸਕਦਾ ਹੈ।